Sat, Apr 27, 2024
Whatsapp

ਸਮਝੌਤਾ ਐਕਸਪ੍ਰੈੱਸ ਨੇ ਮੁੜ ਪਟੜੀ 'ਤੇ ਫੜੀ ਰਫਤਾਰ, ਪਹੁੰਚੀ ਵਾਘਾ ਸਟੇਸ਼ਨ, ਦੇਖੋ ਤਸਵੀਰਾਂ

Written by  Jashan A -- March 04th 2019 12:20 PM -- Updated: March 04th 2019 12:23 PM
ਸਮਝੌਤਾ ਐਕਸਪ੍ਰੈੱਸ ਨੇ ਮੁੜ ਪਟੜੀ 'ਤੇ ਫੜੀ ਰਫਤਾਰ, ਪਹੁੰਚੀ ਵਾਘਾ ਸਟੇਸ਼ਨ, ਦੇਖੋ ਤਸਵੀਰਾਂ

ਸਮਝੌਤਾ ਐਕਸਪ੍ਰੈੱਸ ਨੇ ਮੁੜ ਪਟੜੀ 'ਤੇ ਫੜੀ ਰਫਤਾਰ, ਪਹੁੰਚੀ ਵਾਘਾ ਸਟੇਸ਼ਨ, ਦੇਖੋ ਤਸਵੀਰਾਂ

ਸਮਝੌਤਾ ਐਕਸਪ੍ਰੈੱਸ ਨੇ ਮੁੜ ਪਟੜੀ 'ਤੇ ਫੜੀ ਰਫਤਾਰ, ਪਹੁੰਚੀ ਵਾਘਾ ਸਟੇਸ਼ਨ, ਦੇਖੋ ਤਸਵੀਰਾਂ,ਅਟਾਰੀ: ਭਾਰਤ ਅਤੇ ਪਾਕਿਸਤਾਨ ਵਾਲੇ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਟਰੇਨ ਇੱਕ ਵਾਰ ਮੁੜ ਚਾਲੂ ਹੋ ਗਈ ਹੈ। ਬੀਤੇ ਦਿਨ ਇਸ ਟ੍ਰੇਨ ਨੂੰ ਮੁੜ ਤੋਂ ਚਾਲੂ ਕੀਤਾ ਗਿਆ ਹੈ। ਇਹ ਰੇਲ ਸੇਵਾ ਤੈਅ ਸਮੇਂ ਮੁਤਾਬਕ ਹੀ ਦੋਵੇਂ ਪਾਸਿਉਂ ਚੱਲੇਗੀ। [caption id="attachment_264557" align="aligncenter" width="300"]asr ਸਮਝੌਤਾ ਐਕਸਪ੍ਰੈੱਸ ਨੇ ਮੁੜ ਪਟੜੀ 'ਤੇ ਫੜੀ ਰਫਤਾਰ, ਪਹੁੰਚੀ ਵਾਘਾ ਸਟੇਸ਼ਨ, ਦੇਖੋ ਤਸਵੀਰਾਂ[/caption] ਬੀਤੀ ਰਾਤ ਪੁਰਾਣੀ ਦਿੱਲੀ ਤੋਂ ਚੱਲ ਕੇ ਹੁਣ ਵਾਘਾ ਸਟੇਸ਼ਨ 'ਤੇ ਪਹੁੰਚ ਗਈ ਹੈ। ਉਥੇ ਹੀ ਪਾਕਿ ਵਾਲੇ ਪਾਸਿਓਂ ਆ ਰਹੀ ਟ੍ਰੇਨ ਇਕ ਵਜੇ ਦੇ ਕਰੀਬ ਭਾਰਤ ਦੀ ਸਰਹਦ 'ਚ ਦਾਖਿਲ ਹੋਵੇਗੀ। ਟ੍ਰੇਨ ਦੇ ਮੁੜ ਬਹਾਲ ਹੋਣ 'ਤੇ ਲੋਕਾਂ 'ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਵੱਡੀ ਗਿਣਤੀ 'ਚ ਲੋਕ ਵਾਘਾ ਸਟੇਸ਼ਨ 'ਤੇ ਪਹੁੰਚੇ ਹਨ। [caption id="attachment_264559" align="aligncenter" width="300"]asr ਸਮਝੌਤਾ ਐਕਸਪ੍ਰੈੱਸ ਨੇ ਮੁੜ ਪਟੜੀ 'ਤੇ ਫੜੀ ਰਫਤਾਰ, ਪਹੁੰਚੀ ਵਾਘਾ ਸਟੇਸ਼ਨ, ਦੇਖੋ ਤਸਵੀਰਾਂ[/caption] ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਖਿਲਾਫ਼ ਏਅਰ ਸਟ੍ਰਾਈਕ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਤਣਾਅ ਸਿਖਰ ‘ਤੇ ਪਹੁੰਚ ਗਿਆ ਸੀ।ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧ ਰਹੇ ਤਣਾਅ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ -ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ ਸੀ ਪਰ ਹੁਣ ਇਹ ਰੇਲ ਆਪਣੇ ਤੈਅ ਸਮੇਂ ਤਕ ਚੱਲੇਗੀ। -PTC News


Top News view more...

Latest News view more...