Fri, Apr 26, 2024
Whatsapp

ਪੰਜਾਬ ਦੀ ਇਸ ਧੀ ਨੇ "ਏਸ਼ੀਅਨ ਯੂਥ ਚੈਂਪੀਅਨਸ਼ਿਪ" 'ਚ ਗੱਡੇ ਜਿੱਤ ਦੇ ਝੰਡੇ, ਜਿੱਤਿਆ ਸੋਨ ਤਮਗਾ

Written by  Jashan A -- December 24th 2019 02:32 PM
ਪੰਜਾਬ ਦੀ ਇਸ ਧੀ ਨੇ

ਪੰਜਾਬ ਦੀ ਇਸ ਧੀ ਨੇ "ਏਸ਼ੀਅਨ ਯੂਥ ਚੈਂਪੀਅਨਸ਼ਿਪ" 'ਚ ਗੱਡੇ ਜਿੱਤ ਦੇ ਝੰਡੇ, ਜਿੱਤਿਆ ਸੋਨ ਤਮਗਾ

ਪੰਜਾਬ ਦੀ ਇਸ ਧੀ ਨੇ "ਏਸ਼ੀਅਨ ਯੂਥ ਚੈਂਪੀਅਨਸ਼ਿਪ" 'ਚ ਗੱਡੇ ਜਿੱਤ ਦੇ ਝੰਡੇ, ਜਿੱਤਿਆ ਸੋਨ ਤਮਗਾ,ਸ੍ਰੀ ਅੰਮ੍ਰਿਤਸਰ ਸਾਹਿਬ: ਅਕਸਰ ਹੀ ਦੇਖਿਆ ਜਾਂਦਾ ਹੈ ਪੰਜਾਬੀ ਜਿਥੇ ਵੀ ਜਾਂਦੇ ਨੇ ਉਥੇ ਹੀ ਆਪਣੀ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸ਼ਿਵਦੀਪ ਪੰਨੂ ਨਾਮ ਦੀ ਖਿਡਾਰਨ ਨੇ, ਜਿਸ ਨੇ ਬੈਂਗਲੁਰੂ 'ਚ ਹੋਈ ਏਸ਼ੀਅਨ ਯੂਥ ਚੈਂਪੀਅਨਸ਼ਿਪ 'ਚ ਮਹਿਲਾ ਵਰਗ 'ਚ ਸਪੀਡ ਕਲਾਈਂਬਿੰਗ 'ਚ ਸੋਨ ਤਮਗਾ ਜਿੱਤ ਕੇ ਆਪਣੇ ਮਾਪਿਆਂ ਦਾ ਨਹੀਂ ਸਗੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮਾਣ ਵਧਾਇਆ ਹੈ। Gold Medal ਪੰਨੂ ਨੇ ਇਹ ਮੁਕਾਮ 11 ਦੇਸ਼ਾਂ ਦੇ 273 ਖਿਡਾਰੀਆਂ 'ਚੋਂ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਹਾਸਲ ਕੀਤਾ ਹੈ ਅਤੇ ਪੰਜਾਬ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।ਤੁਹਾਨੂੰ ਦੱਸ ਦੇਈਏ ਕਿ ਸ਼ਿਵਦੀਪ ਪੰਨੂ ਅੰਮ੍ਰਿਤਸਰ ਦੇ ਸਪ੍ਰਿੰਗ ਡੇਲ ਸਕੂਲ ਦੀ ਵਿਦਿਆਰਥਣ ਹੈ ਤੇ ਉਸ ਦੇ ਇਸ ਮੁਕਾਮ 'ਤੇ ਸਕੂਲ ਪ੍ਰਸ਼ਾਸਨ ਵੀ ਫੁੱਲਿਆ ਨਹੀਂ ਸਮਾ ਰਿਹਾ। ਹੋਰ ਪੜ੍ਹੋ:ਵਿਦਿਆਰਥੀਆਂ ਦੇ ਭਵਿੱਖ ਦੀ ਫ਼ਿਕਰਮੰਦ ਅਧਿਆਪਕਾ ਨੇ ਸਿੱਖਿਆ ਵਿਭਾਗ ਦੇ ਸਨਮਾਨ ਨੂੰ ਨਕਾਰਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਿਵਦੀਪ ਨੇ ਦੱਸਿਆ ਕਿ ਉਸ ਨੇ ਆਪਣੀ ਪਹਿਲੀ ਕੌਮਾਂਤਰੀ ਏਸ਼ੀਅਨ ਯੂਥ ਚੈਂਪੀਅਨਸ਼ਿਪ 2017 'ਚ ਸਿੰਗਾਪੁਰ 'ਚ ਖੇਡੀ ਸੀ ਅਤੇ ਉਸ ਨੇ ਉੱਥੇ ਹੀ ਇਹ ਪ੍ਰਣ ਕਰ ਲਿਆ ਸੀ ਕਿ ਉਹ ਸੋਨ ਤਮਗਾ ਲੈ ਕੇ ਹੀ ਦਮ ਲਵੇਗੀ। Gold Medal ਪੰਨੂ ਨੇ ਦੱਸਿਆ ਕਿ ਉਸ ਦਾ ਅਗਲਾ ਟੀਚਾ ਏਸ਼ੀਅਨ ਯੂਥ ਚੈਂਪੀਅਨਸ਼ਿਪ ਜੋ ਕਿ 2020 'ਚ ਵਰਲਡ ਯੂਨੀਵਰਸਿਟੀ 'ਚ ਹੋ ਰਹੀ ਹੈ ਉੱਥੇ ਮੁਕਾਮ ਹਾਸਲ ਕਰਨਾ ਹੈ। 2022 'ਚ ਹੋਣ ਵਾਲੀ ਏਸ਼ੀਅਨ ਗੇਮਸ ਲਈ ਉਸ ਨੇ ਕੁਆਲੀਫਾਈ ਕਰ ਲਿਆ ਹੈ।ਉਸ ਨੇ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਅੱਗੇ ਜਾ ਕੇ ਵੀ ਸਖਤ ਮਿਹਨਤ ਕਰਕੇ ਹੀ ਅੱਗੇ ਦਾ ਰਸਤਾ ਖੁੱਲਦਾ ਹੈ। -PTC News


Top News view more...

Latest News view more...