ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਸ਼ਟਰੀ ਪੱਧਰ ਦੀ ਕਾਨਫਰੰਸ ਦਾ ਆਯੋਜਨ

Asr

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਸ਼ਟਰੀ ਪੱਧਰ ਦੀ ਕਾਨਫਰੰਸ ਦਾ ਆਯੋਜਨ

ਕਾਨਫਰੰਸ ਵਿੱਚ ਪੂਰੇ ਭਾਰਤ ‘ਤੋਂ 400 ਤੋਂ ਵੱਧ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਲਿਆ ਹਿੱਸਾ

ਵਿਦਿਆਰਥੀਆਂ ਨੂੰ ਇੰਟਰਵੇਂਸ਼ਨਲ ਰੇਡੀਉਲੋਜੀ ਅਤੇ ਮੈਡੀਕਲ ਰੀਸਰਚ ਦੇ ਵੱਖ-ਵੱਖ ਵਿਸ਼ਿਆਂ ਬਾਰੇ ਗਹਿਰਾਈ ਤੋਂ ਕਰਾਇਆ ਗਿਆ ਜਾਣੂ

ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ਦੋ ਰੋਜ਼ਾ ਰਾਸ਼ਟਰੀ ਪੱਧਰ ਦੀ ਐਸੋਸ਼ੀਏਸ਼ਨ ਆਫ਼ ਰੇਡੀਏਸ਼ਨ ਆਨਕੋਲੋਜਿਸਟ ਦੀ 25ਵੀਂ ਸਲਾਨਾ ਕਾਨਫਰੰਸ ਦਾ ਆਯੋਜਨ ਮਿਤੀ 21 ਤੋਂ 22 ਸਤੰਬਰ ਤੱਕ ਕੀਤਾ ਗਿਆ। ਜਿਸ ਵਿੱਚ ਡਾ. ਜੀ. ਕੇ. ਰਾਥ, ਡਾਇਰੈਕਟਰ ਨੈਸ਼ਨਲ ਕੈਂਸਰ ਇੰਸਟੀਚਿਊਟ ਚੱਜਰ, ਹਰਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅਤੇ ਡਾ. ਰੂਪ ਸਿੰਘ, ਮੁੱਖ ਸਕੱਤਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਗੈਸਟ ਆਫ਼ ਆਨਰ ਵਜੋ ਸ਼ਿਰਕਤ ਕੀਤੀ।

ਸਮਾਗਮ ਨੂੰ ਸੰਬੋਧਨ ਕਰਦਿਆ ਡਾ. ਰੂਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਅਧੀਨ ਚੱਲ ਰਹੇਂ ਕੈਂਸਰ ਹਸਪਤਾਲ ਵਿਖੇ ਭਾਰਤ ਦੇ ਦੂਰ ਦੁਰਾਡੇ ਇਲਾਕਿਆ ਤੋਂ ਲੋਕ ਨਾਮੁਰਾਦ ਕੈਂਸਰ ਵਰਗੀ ਭਿਅੰਕਰ ਬਿਮਾਰੀ ਦਾ ਇਲਾਜ ਹਸਪਤਾਲ ਦੇ ਮਾਹਰ ਡਾਕਟਰਾਂ ਤੋਂ ਕਰਵਾਉਣ ਲਈ ਆਉਂਦੇ ਹਨ। ਮਰੀਜ਼ਾਂ ਨੂੰ ਹਸਪਤਾਲ ਵਿੱਚ ਮਿਲ ਰਹੀਆਂ ਅਤਿ ਆਧੁਨਿਕ ਸਹੂਲਤਾ ਸਦਕਾ ਮਰੀਜ਼ਾਂ ਦੀ ਗਿਣਤੀ ਦਿਨ-ਪ੍ਰਤੀਦਿਨ ਵਧਦੀ ਜਾ ਰਹੀਂ ਹੈ।

ਜਿਸ ਕਾਰਨ ਦੂਰ ਦੁਰਾਡੇ ਇਲਾਕਿਆਂ ਤੋਂ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਰਹਿਣ ਵਿੱਚ ਮੁਸ਼ਕਲ ਆ ਰਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੂਰ-ਦੂਰਾਡੇ ਇਲਾਕਿਆ ਤੋਂ ਹਸਪਤਾਲ ਵਿਖੇ ਇਲਾਜ ਕਰਵਾਉਣ ਆਏ ਇੰਨ੍ਹਾਂ ਮਰੀਜ਼ਾਂ ਅਤੇ ਮਰੀਜ਼ਾਂ ਦੇ ਵਾਰਸਾਂ ਦੀ ਸਹੂਲਤ ਲਈ ਹਸਪਤਾਲ ਨੇੜੇ ਇੱਕ ਸਰ੍ਹਾਂ ਵੀ ਬਣਾਈ ਜਾਵੇਗੀ।

ਇਸ ਮੌਕੇ ਤੇ ਸਮਾਗਮ ਦੇ ਮੁੱਖ ਮਹਿਮਾਨ ਡਾ. ਜੀ. ਕੇ. ਰਾਥ, ਸਾਬਕਾ ਪ੍ਰੋਫੈਸਰ ਅਤੇ ਮੁੱਖੀ ਰੇਡੀਏਸ਼ਨ, ਏ. ਆਈ. ਆਈ. ਐਮ. ਐਸ. (ਏਮਜ), ਨਵੀਂ ਦਿੱਲੀ ਨੇ ਸੰਸਥਾਂ ਦੀ ਸ਼ਲਾਘਾਂ ਕਰਦੇ ਹੋਏ ਕਿਹਾ ਕਿ ਇਹ ਪੂਰੇ ਪੰਜਾਬ ਲਈ ਬੜੇ ਮਾਨ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਰਾਮਦਾਸ ਰੋਟਰੀ ਕੈਂਸਰ ਹਸਪਤਾਲ ਦੇ ਰੇਡੀਏਸ਼ਨ ਆਨਕੋਲੋਜੀ ਵਿਭਾਗ ਵਿੱਚ ਮਰੀਜ਼ਾਂ ਦਾ ਇਲਾਜ ਆਧੁਨਿਕ ਵਿਧੀਆ (ਸੀ. ਟੀ. ਸਿਮੂਲੇਟਰ, ਅਰਿਪਲ ਐਨਰਜੀ ਲੀਨੀਅਰ ਐਕਸਿਲੇਟਰ, ਆਈ. ਐਮ. ਆਰ. ਟੀ. ਅਤੇ ਆਈ. ਜੀ. ਆਰ. ਟੀ., ਬਰੇਕੀਥਰੇਪੀ) ਨਾਲ ਕੀਤਾ ਜਾ ਰਿਹਾ ਹੈ।

ਇੰਨ੍ਹਾਂ ਅਤਿ ਅਧੁਨਿਕ ਵਿਿਧਆਂ ਨਾਲ ਪੰਜਾਬ ਵਿੱਚ ਕੈਂਸਰ ਨਾਲ ਦਰਦ ਝੱਲ ਰਹੇ ਮਰੀਜ਼ਾਂ ਦਾ ਇਲਾਜ ਬਿਨ੍ਹਾਂ ਤਕਲੀਫ ਦੇ ਸੰਭਵ ਹੋ ਗਿਆ ਹੈ।ਮੈਕਸ ਹਸਪਤਾਲ, ਬਠਿੰਡਾ ਤੋਂ ਡਾ. ਰਾਜੇਸ਼ ਵਸ਼ਿਸ਼ਟ ਡਾਇਰੈਕਟਰ ਰੇਡੀਏਸ਼ਨ ਆਨਕੋਲੋਜੀ ਅਤੇ ਪ੍ਰਧਾਨ ਏ. ਆਰ. ਓ. ਆਈ. ਵੀ ਇਸ ਮੌਕੇ ਤੇ ਮੌਜ਼ੂਦ ਸਨ। ਉਨ੍ਹਾਂ ਨੇ ਇੰਡਿਅਨ ਕਾਲਜ ਆਫ਼ ਰੇਡੀਏਸ਼ਨ (ਆਨਕੋਲੋਜੀ) ਦੀਆਂ ਸਿਿਜਅਕ ਗਤੀਵਿਿਧਆ ਬਾਰੇ ਵਿਚਾਰ ਵਿਮਰਸ਼ ਕੀਤਾ।

ਪੰਡਿਤ ਬੀ. ਡੀ. ਸ਼ਰਮਾਂ, ਪੀ. ਜੀ. ਆਈ. ਰੋਹਤਕ ਤੋਂ ਡਾ. ਵਿਵੇਕ ਕੋਸ਼ਲ ਪ੍ਰੋਫੈਸਰ ਤੇ ਮੁੱਖੀ ਰੇਡੀਏਸ਼ਨ ਆਨਕੋਲੋਜੀ ਨੇ ਕੈਂਸਰ ਦੀ ਜਾਂਚ ਅਤੇ ਇਲਾਜ ਵਿੱਚ ਉਪਯੋਗ ਹੋਣ ਵਾਲੀ ਆਰਟੀਫਿਸ਼ਲ ਇੰਨਟੇਲੀਜੈਂਸ ਬਾਰੇ ਗੱਲਬਾਤ ਬਾਰੇ ਗੱਲਬਾਤ ਕੀਤੀ ਅਤੇ ਉਸ ਦੇ ਨਾਭ ਅਤੇ ਨੁਕਸਾਨ ਦੱਸੇ।ਡਾ. ਸੁਸ਼ਮਿਤਾ ਗੋਸ਼ਲ, ਪ੍ਰੋਫੈਸਰ ਤੇ ਮੁੱਖੀ, ਪੀ. ਜੀ. ਆਈ. ਚੰਡੀਗੜ੍ਹ ਨੇ ਹੈਡ ਐਂਡ ਨੈੱਕ ਮੈਲੇਨੋਮਾ ਬਾਰੇ ਜਾਣਕਾਰੀ ਦਿੱਤੀ।

ਏ. ਆਈ. ਆਈ. ਐਮ. ਐਸ. ਰਿਸ਼ੀਕੇਸ਼ ਤੋਂ ਡਾ. ਮਨੋਜ਼ ਗੁਪਤਾ ਜੋ ਕਿ ਅਗਲੇ ਪ੍ਰਧਾਨ ਏ. ਆਰ. ਓ. ਆਈ. ਵੀ ਹਨ। ਉਨ੍ਹਾਂ ਨੇ ਰੇਡੀਓਬਾਇਓਲੋਜੀ ਦੀ ਜਾਣਕਾਰੀ ਦਿੱਤੀ ਅਤੇ ਰੇਡੀਓਬਾਇਓਲੋਜੀ ਦੀ ਕੈਂਸਰ ਦੇ ਇਲਾਜ ਵਿੱਚ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਿਆ। ਡਾ. ਰਾਜੇਸ਼ ਕਪੂਰ, ਪ੍ਰੋਫੈਸਰ ਪੀ. ਜੀ. ਆਈ. ਚੰਡੀਗੜ੍ਹ ਅਤੇ ਪ੍ਰਧਾਨ ਐਨ. ਜੈਡ. ਏ. ਆਈ. ਆਈ. ਐਮ. ਐਸ. ਵੀ ਇਸ ਮੌਕੇ ਤੇ ਮੌਜ਼ੂਦ ਸਨ। ਡਾ. ਦੀਪਕ ਅਬਰੋਲ, ਜੀ. ਐਮ. ਸੀ. ਕੁਥੱਆ ਅਤੇ ਸਕੱਤਰ ਐਨ. ਜੈਡ. ਏ. ਆਈ. ਆਈ. ਐਮ. ਐਸ. ਨੇ ਕੈਂਸਰ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ।

ਡਾ. ਜੀ. ਵੀ. ਗਿਰੀ, ਸਕੱਤਰ ਏ. ਆਈ. ਆਈ. ਐਮ. ਐਸ. ਡਾ. ਪੂਜਾ ਨੰਦਵਾਲੀ ਪਟੇਲ, ਸਕੱਤਰ ਗੁਜਰਾਤ ਚੈਪਟਰ ਆਫ਼ ਏ. ਆਈ. ਆਈ. ਐਮ. ਐਸ. ਅਤੇ ਡਾ. ਸ਼ੰਤਨੁਪਾਲ, ਪ੍ਰਧਾਨ ਵੇਸਟ ਬੰਗਾਲ ਚੈਪਟਰ ਨੇ ਵੀ ਕਾਨਫਰੰਸ ਵਿੱਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।ਡਾ. ਮੀਨਾ ਸੂਦਨ, ਪ੍ਰੋਫੈਸਰ ਤੇ ਮੁੱਖੀ, ਸ੍ਰੀ ਗੁਰੂ ਰਾਮਦਾਸ ਰੋਟਰੀ ਕੈਂਸਰ ਹਸਪਤਾਲ ਅਤੇ ਡਾ. ਨੀਰਜ ਜੈਨ, ਐਸੋਸੀਏਟ ਪ੍ਰੋਫੈਸਰ, ਸ੍ਰੀ ਗੁਰੂ ਰਾਮਦਾਸ ਰੋਟਰੀ ਕੈਂਸਰ ਹਸਪਤਾਲ ਨੇ ਦੱਸਿਆ ਕਿ ਡਾ. ਏ. ਪੀ. ਸਿੰਘ ਦੀ ਅਗਵਾਈ ਵਿੱਚ ਇਹ ਸੰਸਥਾਂ ਆਧੁਨਿਕ ਮਸ਼ੀਨਾਂ ਤੇ ਤੇ ਤਕਨੀਕ ਨਾਲ ਇਲਾਜ ਕਰਨ ਵਿੱਚ ਹਮੇਸ਼ਾ ਅੱਗੇ ਰਹੀਂ ਹੈ।

ਡਾ. ਏ. ਪੀ. ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਅੰਮ੍ਰਿਤਸਰ ਵਿਖੇ ਪਹਿਲੀ ਵਾਰ ਕੈਂਸਰ ਸਬੰਧੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਉਤਰ ਭਾਰ ਤੋਂ 200 ਤੋਂ ਵੱਧ ਡਾਕਟਰਾਂ ਨੇ ਹਿੱਸਾ ਲਿਆ ਅਤੇ 45 ਤੋਂ ਵੱਧ ਵਿਿਦਆਰਥੀਆਂ ਨੇ ਪਰਚੇ ਪੜ੍ਹੇ ਜੋ ਕਿ ਇੱਕ ਰਿਕਾਰਡ ਹੈ। ਬਾਹਰੋ ਆਏ ਡਾਕਟਰਾਂ ਨੇ ਸੰਸਥਾਂ ਦੀ ਖੂਬ ਸ਼ਲਾਘਾਂ ਕੀਤੀ।

ਇਸ ਮੌਕੇ ‘ਤੇ ਡਾ. ਜੀ. ਕੇ. ਰਾਥ, ਡਾਇਰੈਕਟਰ ਨੈਸ਼ਨਲ ਕੈਂਸਰ ਇੰਸਟੀਚਿਊਟ ਚੱਜਰ, ਹਰਿਆਣਾ, ਡਾ. ਰੂਪ ਸਿੰਘ, ਸਕੱਤਰ, ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ, ਸ੍ਰੀ ਅੰਮ੍ਰਿਤਸਰ, ਡਾ. ਹਰਦਾਸ ਸਿੰਘ ਸੰਧੂ, ਸ੍ਰੀ ਗੁਰੂ ਰਾਮਦਾਸ ਰੋਟਰੀ ਕੈਂਸਰ ਹਸਪਤਾਲ ਦੇ ਸੰਸਥਾਪਕ, ਡਾ. ਏ. ਪੀ. ਸਿੰਘ, ਡੀਨ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ, ਡਾ. ਮਨਜੀਤ ਸਿੰਘ ਉਪਲ, ਡਾਇਰੈਕਟਰ ਪ੍ਰਿੰਸੀਪਲ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਅੰਮ੍ਰਿਤਸਰ, ਡਾ. ਮੀਨਾ ਸੂਦਨ, ਪ੍ਰੋਫੈਸਰ ਤੇ ਮੁੱਖੀ, ਸ੍ਰੀ ਗੁਰੂ ਰਾਮਦਾਸ ਰੋਟਰੀ ਕੈਂਸਰ ਹਸਪਤਾਲ, ਸ੍ਰੀ ਅੰਮ੍ਰਿਤਸਰ, ਡਾ. ਨੀਰਜ ਜੈਨ, ਐਸੋਸੀਏਟ ਪ੍ਰੋਫੈਸਰ, ਸ੍ਰੀ ਗੁਰੂ ਰਾਮਦਾਸ ਰੋਟਰੀ ਕੈਂਸਰ ਹਸਪਤਾਲ, ਸ੍ਰੀ ਅੰਮ੍ਰਿਤਸਰ, ਪੂਰੇ ਭਾਰਤ ‘ਚੋ ਆਏ ਡਾਕਟਰ ਸਾਹਿਬਾਨ, ਡੈਲੀਗੇਟਸ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜੂਦ ਸਨ।

-PTC News