ਪਿਆਰ ਦੇ ਚੱਕਰ ‘ਚ 3 ਬੱਚਿਆਂ ਦੀ ਮਾਂ ਭੁੱਲੀ ਮਮਤਾ, ਪੜ੍ਹੋ ਖ਼ਬਰ

amritsar women marriage
ਪਿਆਰ ਦੇ ਚੱਕਰ 'ਚ 3 ਬੱਚਿਆਂ ਦੀ ਮਾਂ ਭੁੱਲੀ ਮਮਤਾ, ਪੜ੍ਹੋ ਖ਼ਬਰ

ਪਿਆਰ ਦੇ ਚੱਕਰ ‘ਚ 3 ਬੱਚਿਆਂ ਦੀ ਮਾਂ ਭੁੱਲੀ ਮਮਤਾ, ਪੜ੍ਹੋ ਖ਼ਬਰ,ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਦੂਜਾ ਵਿਆਹ ਕਰਵਾਉਣ ਲਈ ਇੱਕ ਮਾਂ ਨੇ ਆਪਣੇ 3 ਬੱਚਿਆਂ ਤੋਂ ਮੁੱਖ ਫੇਰ ਲਿਆ। ਦੱਸ ਦੇਈਏ ਇਹ ਮਾਮਲਾ ਅੰਮ੍ਰਿਤਸਰ ਜਿਲ੍ਹੇ ਦੇ ਇੱਕ ਪਿੰਡ ਸੁਲਤਾਨਵਿੰਡ ਦਾ ਹੈ।

amritsar girl mariage
ਪਿਆਰ ਦੇ ਚੱਕਰ ‘ਚ 3 ਬੱਚਿਆਂ ਦੀ ਮਾਂ ਭੁੱਲੀ ਮਮਤਾ, ਪੜ੍ਹੋ ਖ਼ਬਰ

ਜਿੱਥੇ ਇੱਕ ਮਾਂ ਨੇ ਦੂਸਰਾ ਵਿਆਹ ਕਰਵਾਉਣ ਲਈ ਆਪਣੇ ਪਹਿਲੇ ਵਿਆਹ ਤੋਂ 3 ਬੱਚਿਆਂ ਨੂੰ ਛੱਡ ਦਿੱਤਾ। ਇਸ ਸੰਬੰਧੀ ਜਾਣਕਾਰੀ ਲੜਕੀ ਦੇ ਪਿਤਾ ਨੇ ਦਿੱਤੀ ਹੈ ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਕੋਲ ਪਹਿਲੇ ਵਿਆਹ ਤੋਂ 3 ਬੱਚੇ ਹਨ ‘ਤੇ ਉਸ ਦੀ ਲੜਕੀ ਪਿਛਲੇ 3 ਮਹੀਨਿਆਂ ਤੋਂ ਗਾਇਬ ਚੱਲ ਰਹੀ ਸੀ।

amritsar girl marriage
ਪਿਆਰ ਦੇ ਚੱਕਰ ‘ਚ 3 ਬੱਚਿਆਂ ਦੀ ਮਾਂ ਭੁੱਲੀ ਮਮਤਾ, ਪੜ੍ਹੋ ਖ਼ਬਰ

ਉਹ ਉਸ ਨੂੰ ਬਹੁਤ ਸਮੇਂ ਤੋਂ ਲੱਭ ਰਹੇ ਸਨ ਜਦ 3 ਮਹੀਨਿਆਂ ਬਾਅਦ ਮਿਲੀ ਤਾ ਉਸ ਦੇ ਹੱਥਾਂ ‘ਚ ਚੂੜਾ ਪਾਇਆ ਹੋਇਆ ਸੀ, ਤਾਂ ਇਸ ਉਪਰੰਤ ਉਸ ਦੇ ਪਿਤਾ ਨੇ ਆਪਣੀ ਲੜਕੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸੰਬੰਧੀ ਪੁਲਿਸ ਨੇ ਦੱਸਿਆ ਹੈ ਕਿ ਉਕਤ ਲੜਕੀ ਦਾ ਕੋਈ ਤਲਾਕ ਦਾ ਕੇਸ ਦਰਜ ਨਹੀਂ ਤੇ ਬਾਲਗ ਹੋਣ ਕਾਰਨ ਉਹ ਉਸ ਲੜਕੀ ਖਿਲਾਫ ਕੋਈ ਕਾਰਵਾਈ ਨੀ ਕਰ ਸਕਦੇ।

-PTC News