ਅੰਮ੍ਰਿਤਸਰ ਰੇਲ ਹਾਦਸਾ: ਨੂੰਹ ਦੀ ਡੋਲੀ ਤੋਰਨ ਲਈ ਮੁਆਵਜ਼ੇ ਦਾ ਇੰਤਜ਼ਾਰ ਕਰ ਰਿਹਾ ਹੈ ਇਹ ਸਹੁਰਾ ਪਰਿਵਾਰ

amritsar rail accident
ਅੰਮ੍ਰਿਤਸਰ ਰੇਲ ਹਾਦਸਾ: ਨੂੰਹ ਦੀ ਡੋਲੀ ਤੋਰਨ ਲਈ ਮੁਆਵਜ਼ੇ ਦਾ ਇੰਤਜ਼ਾਰ ਕਰ ਰਿਹਾ ਹੈ ਇਹ ਪਰਿਵਾਰ

ਅੰਮ੍ਰਿਤਸਰ ਰੇਲ ਹਾਦਸਾ: ਨੂੰਹ ਦੀ ਡੋਲੀ ਤੋਰਨ ਲਈ ਮੁਆਵਜ਼ੇ ਦਾ ਇੰਤਜ਼ਾਰ ਕਰ ਰਿਹਾ ਹੈ ਇਹ ਸਹੁਰਾ ਪਰਿਵਾਰ,ਅੰਮ੍ਰਿਤਸਰ: ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ‘ਚ ਵਾਪਰੇ ਰੇਲ ਹਾਦਸੇ ‘ਚ ਸੂਬੇ ਭਰ ਦੇ ਲੋਕਾਂ ਦੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਸੀ। ਇਸ ਹਾਦਸੇ ‘ਚ ਕਈ ਲੋਕਾਂ ਦੇ ਭੈਣ ਭਰਾ, ਪੁੱਤ ਅਤੇ ਕਈ ਸੁਹਾਗਣਾਂ ਦਾ ਸੁਹਾਗ ਉਜੜ ਗਿਆ ਸੀ ਅਤੇ ਕਈ ਪਰਿਵਾਰ ਉਜੜ ਗਏ ਹਨ।

amritsar rail accident
ਅੰਮ੍ਰਿਤਸਰ ਰੇਲ ਹਾਦਸਾ: ਨੂੰਹ ਦੀ ਡੋਲੀ ਤੋਰਨ ਲਈ ਮੁਆਵਜ਼ੇ ਦਾ ਇੰਤਜ਼ਾਰ ਕਰ ਰਿਹਾ ਹੈ ਇਹ ਪਰਿਵਾਰ

ਇਸ ਹਾਦਸੇ ‘ਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤੱਕ ਪੀੜਤ ਪਰਿਵਾਰਾਂ ਕੋਈ ਮੁਆਵਜ਼ਾ ਨਹੀਂ ਮਿਲਿਆ।

amritsar rail accident
ਅੰਮ੍ਰਿਤਸਰ ਰੇਲ ਹਾਦਸਾ: ਨੂੰਹ ਦੀ ਡੋਲੀ ਤੋਰਨ ਲਈ ਮੁਆਵਜ਼ੇ ਦਾ ਇੰਤਜ਼ਾਰ ਕਰ ਰਿਹਾ ਹੈ ਇਹ ਪਰਿਵਾਰ

ਦੱਸ ਦੇਈਏ ਕਿ ਅੰਮ੍ਰਿਤਸਰ ਰੇਲ ਹਾਦਸੇ ‘ਚ ਆਪਣੇ ਪਤੀ ਨੂੰ ਗੁਆਹ ਚੁੱਕੀ ਪ੍ਰੀਤੀ ਦੇ ਸੱਸ ਅਤੇ ਸਹੁਰਾ ਚਾਹੁੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਮਿਲ ਜਾਂਦਾ ਹੈ ਤਾਂ ਉਹ ਆਪਣੀ ਨੂੰਹ ਦਾ ਦੂਜਾ ਵਿਆਹ ਕਰ ਦੇਣਗੇ ਤਾਂ ਕਿ ਉਹ ਆਪਣੀ ਬਾਕੀ ਦੀ ਜਿੰਦਗੀ ਖੁਸ਼ੀ-ਖੁਸ਼ੀ ਬਿਤਾ ਸਕੇ।

amritsar rail accident
ਅੰਮ੍ਰਿਤਸਰ ਰੇਲ ਹਾਦਸਾ: ਨੂੰਹ ਦੀ ਡੋਲੀ ਤੋਰਨ ਲਈ ਮੁਆਵਜ਼ੇ ਦਾ ਇੰਤਜ਼ਾਰ ਕਰ ਰਿਹਾ ਹੈ ਇਹ ਪਰਿਵਾਰ

ਪਰਿਵਾਰ ਦਾ ਕਹਿਣਾ ਹੈ ਕਿ ਅਜੇ ਤੱਕ ਸਰਕਾਰ ਵੱਲੋਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ।

-PTC News