ਅੰਮ੍ਰਿਤਸਰ ਰੇਲ ਹਾਦਸਾ :ਇਸ ਅਧਿਕਾਰੀ ਨੇ ਸਿੱਧੂ ਜੋੜੇ ਨੂੰ ਜਾਰੀ ਕੀਤੇ ਸੰਮਨ

Amritsar rail crash B Purushartha Sidhu couple summons issued

ਅੰਮ੍ਰਿਤਸਰ ਰੇਲ ਹਾਦਸਾ :ਇਸ ਅਧਿਕਾਰੀ ਨੇ ਸਿੱਧੂ ਜੋੜੇ ਨੂੰ ਜਾਰੀ ਕੀਤੇ ਸੰਮਨ:ਅੰਮ੍ਰਿਤਸਰ ‘ਚ ਦੁਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਨੂੰ ਲੈ ਕੇ ਜਾਂਚ ਕਮਿਸ਼ਨ ਨੇ ਸਿੱਧੂ ਜੋੜੇ ਨੂੰ ਸੰਮਨ ਜਾਰੀ ਕੀਤੇ ਹਨ।ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਬੀ. ਪਾਰਸ਼ੂਆਰਥਾ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਨੂੰ 3 ਨਵੰਬਰ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।

ਦੱਸਣਯੋਗ ਹੈ ਕਿ ਕਮਿਸ਼ਨ ਨੇ ਇਸ ਮਾਮਲੇ ਸਬੰਧੀ ਅੱਜ ਰੇਲਵੇ ਪੁਲਿਸ, ਰੇਲਵੇ ਵਿਭਾਗ, ਪੰਜਾਬ ਪੁਲਿਸ ਤੇ ਅੰਮ੍ਰਿਤਸਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ ਹਨ।ਕਮਿਸ਼ਨਰ ਪਾਰਸ਼ੂਆਰਥਾ ਨੇ ਕਿਹਾ ਹੈ ਕਿ ਹਾਦਸੇ ਵਾਲੀ ਰੇਲ ਗੱਡੀ ਦੇ ਡਰਾਈਵਰ, ਗੇਟਮੈਨ ਤੇ ਰੇਲਵੇ ਪੁਲਿਸ ਦੇ ਅਧਿਕਾਰੀਆਂ ਨਾਲ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ,ਜਿਨ੍ਹਾਂ ਦੀ ਰੇਲ ਪਟੜੀਆਂ `ਤੇ ਸੁਰੱਖਿਆ ਬਣਾਏ ਰੱਖਣ ਦੀ ਜ਼ਿੰਮੇਵਾਰੀ ਹੈ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ‘ਚ ਧੋਬੀ ਘਾਟ ਦੇ ਨਜ਼ਦੀਕ ਜੌੜਾ ਫ਼ਾਟਕ ‘ਤੇ ਦੁਸਹਿਰੇ ਮੌਕੇ ਵੱਡਾ ਰੇਲ ਹਾਦਸਾ ਹੋਣ ਕਾਰਨ ਲਗਭਗ 59 ਲੋਕਾਂ ਦੀ ਮੌਤ ਹੋ ਗਈ ਜਦਕਿ 100 ਦੇ ਕਰੀਬ ਲੋਕਾਂ ਦੇ ਜ਼ਖਮੀ ਹੋ ਗਏ ਸਨ,ਜੋ ਸਥਾਨਕ ਹਸਪਤਾਲਾਂ ਜ਼ੇਰੇ ਇਲਾਜ ਹਨ।
-PTC News