Sat, Apr 27, 2024
Whatsapp

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਾਰਤ-ਪਾਕਿ ਸਰਹੱਦ 'ਤੇ ਜ਼ਮੀਨ 'ਚੋਂ ਬਰਾਮਦ ਕੀਤੀ ਹੈਰੋਇਨ , 2 ਤਸਕਰ ਕਾਬੂ

Written by  Shanker Badra -- October 22nd 2019 10:58 AM
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਾਰਤ-ਪਾਕਿ ਸਰਹੱਦ 'ਤੇ ਜ਼ਮੀਨ 'ਚੋਂ ਬਰਾਮਦ ਕੀਤੀ ਹੈਰੋਇਨ , 2 ਤਸਕਰ ਕਾਬੂ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਾਰਤ-ਪਾਕਿ ਸਰਹੱਦ 'ਤੇ ਜ਼ਮੀਨ 'ਚੋਂ ਬਰਾਮਦ ਕੀਤੀ ਹੈਰੋਇਨ , 2 ਤਸਕਰ ਕਾਬੂ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਾਰਤ-ਪਾਕਿ ਸਰਹੱਦ 'ਤੇ ਜ਼ਮੀਨ 'ਚੋਂ ਬਰਾਮਦ ਕੀਤੀ ਹੈਰੋਇਨ , 2 ਤਸਕਰ ਕਾਬੂ: ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੇ ਭਾਰਤ-ਪਾਕਿ ਸਰਹੱਦ 'ਤੇ ਹੈਰੋਇਨ ਦਾ ਧੰਦਾ ਕਰਨ ਵਾਲੇ ਦੋ ਸਮੱਗਲਰਾਂ ਨੂੰ ਸੋਮਵਾਰ ਸ਼ਾਮ ਗਿ੍ਫ਼ਤਾਰ ਕੀਤਾ ਹੈ। ਇਸ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਕੰਡਿਆਲੀ ਤਾਰ ਪਾਰ ਖੇਤ 'ਚ ਦੱਬੀ 7 ਕਿੱਲੋ, 590 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਤਸਕਰਾਂ ਦੀ ਪਛਾਣ ਗੁਰਦੇਵ ਸਿੰਘ ਤੇ ਮੇਜਰ ਸਿੰਘ ਨਿਵਾਸੀ ਕੱਕੜ ਦੇ ਰੂਪ 'ਚ ਹੋਈ ਹੈ। [caption id="attachment_352223" align="aligncenter" width="300"]Amritsar Rural Police Indo-Pak border land Recovered heroin ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਾਰਤ-ਪਾਕਿ ਸਰਹੱਦ 'ਤੇ ਜ਼ਮੀਨ 'ਚੋਂ ਬਰਾਮਦ ਕੀਤੀ ਹੈਰੋਇਨ , 2 ਤਸਕਰ ਕਾਬੂ[/caption] ਇਸ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਭਾਰਤ-ਪਾਕਿ ਸਰਹੱਦ ਨਾਲ ਲਗਦੇ ਪਿੰਡ ਕੱਕੜ 'ਚ ਰਹਿੰਦੇ ਗੁਰਦੇਵ ਸਿੰਘ ਤੇ ਮੇਜਰ ਸਿੰਘ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ। ਉਹ ਮੋਬਾਈਲ ਜ਼ਰੀਏ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾ ਰਹੇ ਹਨ।ਇਸ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 37 ਕਰੋੜ ਰੁਪਏ ਦੱਸੀ ਜਾਂਦੀ ਹੈ। [caption id="attachment_352224" align="aligncenter" width="300"]Amritsar Rural Police Indo-Pak border land Recovered heroin ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਾਰਤ-ਪਾਕਿ ਸਰਹੱਦ 'ਤੇ ਜ਼ਮੀਨ 'ਚੋਂ ਬਰਾਮਦ ਕੀਤੀ ਹੈਰੋਇਨ , 2 ਤਸਕਰ ਕਾਬੂ[/caption] ਅੰਮਿ੍ਤਸਰ ਦਿਹਾਤੀ ਪੁਲਿਸ ਨੇ ਬੀਐੱਸਐੱਫ ਦੀ ਸਹਾਇਤਾ ਨਾਲ ਖੇਤ 'ਚ ਦੱਬੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਐੱਸਐੱਸਪੀ ਦਿਹਾਤੀ ਵਿਕਰਮ ਦੁੱਗਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਨਸ਼ੇ ਦੀ ਖੇਪ ਪਾਕਿਸਤਾਨੀ ਸਮੱਗਲਰਾਂ ਨੇ ਕੁਝ ਦਿਨ ਪਹਿਲਾਂ ਜ਼ਮੀਨ 'ਚ ਦੱਬੀ ਸੀ। ਕਾਬੂ ਕੀਤੇ ਸਮੱਗਲਰਾਂ ਨੂੰ ਮੋਬਾਈਲ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਗਈ ਸੀ। [caption id="attachment_352226" align="aligncenter" width="300"]Amritsar Rural Police Indo-Pak border land Recovered heroin ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਾਰਤ-ਪਾਕਿ ਸਰਹੱਦ 'ਤੇ ਜ਼ਮੀਨ 'ਚੋਂ ਬਰਾਮਦ ਕੀਤੀ ਹੈਰੋਇਨ , 2 ਤਸਕਰ ਕਾਬੂ[/caption] ਇਸੇ ਆਧਾਰ 'ਤੇ ਪੁਲਿਸ ਨੇ ਜਦੋਂ ਸੋਮਵਾਰ ਨੂੰ ਦੋਵਾਂ ਨੂੰ ਰਾਊਂਡਅੱਪ ਕੀਤਾ ਤਾਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਪਾਕਿਸਤਾਨੀ ਨਸ਼ਾ ਸਮੱਗਲਰ ਹੈਰੋਇਨ ਦੀ ਉਕਤ ਖੇਪ ਪਾਕਿਸਤਾਨੀ ਰੇਂਜਰਾਂ ਦੀ ਮਿਲੀਭੁਗਤ ਨਾਲ ਬਾਰਡਰ ਆਬਜ਼ਰਵਿੰਗ ਪੋਸਟ (ਬੀਓਪੀ) ਕੱਕੜ ਦੇ ਖੇਤ 'ਚ ਲੁਕਾ ਕੇ ਚਲੇ ਗਏ ਹਨ। ਗਿ੍ਫ਼ਤਾਰ ਕੀਤੇ ਸਮੱਗਲਰਾਂ ਨੇ ਦੀਵਾਲੀ ਦੀ ਰਾਤ ਮੌਕਾ ਦੇਖ ਕੇ ਨਸ਼ੇ ਦੀ ਖੇਪ ਟਿਕਾਣੇ ਲਾ ਦੇਣੀ ਸੀ। -PTCNews


Top News view more...

Latest News view more...