Fri, Apr 26, 2024
Whatsapp

ਪੱਛੜੇ ਪਿੰਡਾਂ ਦੇ ਇਹਨਾਂ ਨੌਜਵਾਨਾਂ ਨੇ ਕਾਇਮ ਕੀਤੀ ਮਿਸਾਲ, ਪਿੰਡ ਵਾਲੇ ਕਰ ਰਹੇ ਨੇ ਵਾਹ-ਵਾਹ

Written by  Jashan A -- December 02nd 2018 05:17 PM
ਪੱਛੜੇ ਪਿੰਡਾਂ ਦੇ ਇਹਨਾਂ ਨੌਜਵਾਨਾਂ ਨੇ ਕਾਇਮ ਕੀਤੀ ਮਿਸਾਲ, ਪਿੰਡ ਵਾਲੇ ਕਰ ਰਹੇ ਨੇ ਵਾਹ-ਵਾਹ

ਪੱਛੜੇ ਪਿੰਡਾਂ ਦੇ ਇਹਨਾਂ ਨੌਜਵਾਨਾਂ ਨੇ ਕਾਇਮ ਕੀਤੀ ਮਿਸਾਲ, ਪਿੰਡ ਵਾਲੇ ਕਰ ਰਹੇ ਨੇ ਵਾਹ-ਵਾਹ

ਪੱਛੜੇ ਪਿੰਡਾਂ ਦੇ ਇਹਨਾਂ ਨੌਜਵਾਨਾਂ ਨੇ ਕਾਇਮ ਕੀਤੀ ਮਿਸਾਲ, ਪਿੰਡ ਵਾਲੇ ਕਰ ਰਹੇ ਨੇ ਵਾਹ-ਵਾਹ,ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਿਵਲ ਸਰਵਿਸਜ਼ ਜੂਡੀਸ਼ੀਅਲ ਦੇ ਹਾਲ ਹੀ 'ਚ ਐਲਾਨੇ ਗਏ ਨਤੀਜਿਆਂ ਦੌਰਾਨ ਤਹਿਸੀਲ ਨੰਗਲ ਦੇ ਦੋ ਅਤਿ ਪੱਛੜੇ ਪਿੰਡ ਬੈਂਸਪੁਰ ਅਤੇ ਦੋਨਾਲਾਂ ਦੇ ਗੁਰਪ੍ਰੀਤ ਸਿੰਘ ਅਤੇ ਆਰਤੀ ਸ਼ਰਮਾ ਨੇ ਜੱਜ ਬਣ ਕੇ ਇਲਾਕੇ ਦਾ ਅਤੇ ਆਪਣੇ ਮਾਪਿਆਂ ਦਾ ਜਿੱਥੇ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਬਾਕੀ ਦੇ ਨੌਜਵਾਨਾਂ ਨੂੰ ਵੀ ਜਾਗ ਲਗਾਇਆ ਹੈ। [caption id="attachment_224073" align="aligncenter" width="204"]anandpur sahib ਪੱਛੜੇ ਪਿੰਡਾਂ ਦੇ ਇਹਨਾਂ ਨੌਜਵਾਨਾਂ ਨੇ ਕਾਇਮ ਕੀਤੀ ਮਿਸਾਲ, ਪਿੰਡ ਵਾਲੇ ਕਰ ਰਹੇ ਨੇ ਵਾਹ-ਵਾਹ[/caption] ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਪਿੰਡ ਬੈਂਸਪੁਰ ਦਾ ਨਿਵਾਸੀ ਹੈ। ਜਿਸ ਨੇ ਸ਼ਿਵਾਲਿਕ ਸਕੂਲ ਨਵਾਂ ਨੰਗਲ ਤੋਂ 10ਵੀਂ ਅਤੇ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਸੂਰੇਵਾਲ ਤੋਂ 12ਵੀਂ ਦੀ ਪੜ੍ਹਾਈ ਕਰਨ ਉਪਰੰਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਵਕਾਲਤ ਦੀ ਪੜ੍ਹਾਈ ਕੀਤੀ। ਤਿੰਨ ਵਾਰ ਇਮਤਿਹਾਨ ਦੇਣ ਉਪਰੰਤ ਚੌਥੀ ਵਾਰ ਸਫਲਤਾ ਦੇ ਕਦਮ ਚੁੰਮਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ ਹਨ ਤੇ ਉਨ੍ਹਾਂ ਦਾ ਪਿੰਡ ਪੰਜਾਬ ਅਤੇ ਹਿਮਾਚਲ ਦੀ ਸਰਹੱਦ ਤੇ ਵਸਿਆ ਹੈ। [caption id="attachment_224074" align="aligncenter" width="210"]judge ਪੱਛੜੇ ਪਿੰਡਾਂ ਦੇ ਇਹਨਾਂ ਨੌਜਵਾਨਾਂ ਨੇ ਕਾਇਮ ਕੀਤੀ ਮਿਸਾਲ, ਪਿੰਡ ਵਾਲੇ ਕਰ ਰਹੇ ਨੇ ਵਾਹ-ਵਾਹ[/caption] ਗੁਰਪ੍ਰੀਤ ਦੀ ਇਸ ਕਾਮਯਾਬੀ ਤੋਂ ਬਾਅਦ ਪਰਿਵਾਰ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਿੰਡ ਵਾਸੀ ਅਤੇ ਰਿਸਤੇਦਾਰ ਉਸ ਨੂੰ ਘਰ ਆ ਕੇ ਵਧਾਈਆਂ ਦੇ ਰਹੇ ਹਨ। ਉਸ ਨੇ ਇਸ ਕਾਮਯਾਬੀ ਲਈ ਸਾਰਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ ਹੈ।ਦੂਜੇ ਪਾਸੇ ਪਿੰਡ ਦੋਨਾਲਾਂ ਦੀ ਰਹਿਣ ਵਾਲੀ ਆਰਤੀ ਸ਼ਰਮਾ ਨੇ ਜਿਥੇ ਜਨਰਲ ਕੈਟੇਗਰੀ 'ਚ 15 ਵਾਂ ਸਥਾਨ ਹਾਸਲ ਕੀਤਾ ਉਥੇ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਇਹ ਸਾਬਿਤ ਕਰ ਦਿੱਤਾ ਕੇ ਅੱਜ ਕੱਲ ਲੜਕੀਆਂ ਕਿਸੇ ਤੋਂ ਘੱਟ ਨਹੀਂ ਹਨ। [caption id="attachment_224075" align="aligncenter" width="243"]anandpur sahib ਪੱਛੜੇ ਪਿੰਡਾਂ ਦੇ ਇਹਨਾਂ ਨੌਜਵਾਨਾਂ ਨੇ ਕਾਇਮ ਕੀਤੀ ਮਿਸਾਲ, ਪਿੰਡ ਵਾਲੇ ਕਰ ਰਹੇ ਨੇ ਵਾਹ-ਵਾਹ[/caption] ਗੌਰਤਲਬ ਹੈ ਕਿ ਆਰਤੀ ਸ਼ਰਮਾ ਵੀ ਇੱਕ ਸਧਾਰਨ ਤੇ ਮੱਧਵਰਤੀ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ। ਉਹਨਾਂ ਆਪਣੀ ਇਸ ਪ੍ਰਾਪਤੀ ਦੇ ਲਈ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਆਪਣੇ ਅਧਿਆਪਕਾ ਨੂੰ ਇਸ ਦਾ ਕਰੈਡਿਟ ਦਿੱਤਾ।ਇਸ ਮੌਕੇ ਓਹਨਾ ਦੇ ਪਰਿਵਾਰਕ ਮੈਬਰਾਂ ਨੇ ਜਿਥੇ ਆਰਤੀ ਨੂੰ ਮੁਬਾਰਕਾਂ ਦਿਤੀਆਂ ਪੂਰੇ ਪਿੰਡ ਵਾਲੇ ਓਹਨਾ ਦੀ ਇਸ ਪ੍ਰਾਪਤੀ ਤੇ ਖੁਸ਼ੀ ਸਾਂਝੀ ਕਰਦੇ ਦੇਖੇ ਗਏ। -PTC News


Top News view more...

Latest News view more...