ਦੇਸ਼

ਗੁੱਸੇ 'ਚ ਭੜਕੇ ਲੋਕਾਂ ਨੇ ਸੱਤ ਸਾਲਾ ਚੀਤੇ ਨੂੰ ਜ਼ਿੰਦਾ ਸਾੜਿਆ, 150 ਲੋਕ ਨਾਮਜ਼ਦ

By Ravinder Singh -- May 27, 2022 3:13 pm

ਉੱਤਰਾਖੰਡ : ਉੱਤਰਾਖੰਡ ਦੇ ਜੰਗਲਾਤ ਵਿਭਾਗ ਵੱਲੋਂ ਫੜੇ ਗਏ ਸੱਤ ਸਾਲਾ ਨਰ ਚੀਤੇ ਨੂੰ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਇੱਕ ਪਿੰਡ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਜ਼ਿੰਦਾ ਸਾੜ ਦਿੱਤਾ। ਅਧਿਕਾਰੀਆਂ ਅਨੁਸਾਰ ਸਥਾਨਕ ਲੋਕ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਔਰਤ ਦੀ ਮੌਤ ਨੂੰ ਲੈ ਕੇ ਗੁੱਸੇ ਵਿੱਚ ਸਨ ਜਿਸ ਨੂੰ ਚੀਤੇ ਨੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕੀ ਇਸੇ ਤੇਂਦੁਆ ਨੇ ਔਰਤ ਉਤੇ ਹਮਲਾ ਕੀਤਾ ਸੀ ਜਾਂ ਨਹੀਂ। ਸਥਾਨਕ ਪਿੰਡ ਪ੍ਰਧਾਨ ਤੇ 149 ਹੋਰਾਂ ਵਿਰੁੱਧ ਜੰਗਲੀ ਜੀਵ ਸੁਰੱਖਿਆ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਗੁੱਸੇ 'ਚ ਭੜਕੇ ਲੋਕਾਂ ਨੇ ਸੱਤ ਸਾਲਾ ਚੀਤੇ ਨੂੰ ਜ਼ਿੰਦਾ ਸਾੜਿਆ, 150 ਲੋਕ ਨਾਮਜ਼ਦਜ਼ਿਲ੍ਹਾ ਜੰਗਲਾਤ ਅਧਿਕਾਰੀ ਮੁਕੇਸ਼ ਸ਼ਰਮਾ ਨੇ ਦੱਸਿਆ ਜ਼ਿਲ੍ਹੇ ਦੇ ਪਿੰਡ ਸਪੋਲੋਡੀ 'ਚ 47 ਸਾਲਾ ਸੁਸ਼ਮਾ ਦੇਵੀ ਉਤੇ 15 ਮਈ ਨੂੰ ਚੀਤੇ ਨੇ ਹਮਲਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਜੰਗਲਾਤ ਅਧਿਕਾਰੀਆਂ ਨੇ ਦੋ ਵੱਖ-ਵੱਖ ਥਾਵਾਂ 'ਤੇ ਪਿੰਜਰੇ ਰੱਖੇ ਸਨ।

ਗੁੱਸੇ 'ਚ ਭੜਕੇ ਲੋਕਾਂ ਨੇ ਸੱਤ ਸਾਲਾ ਚੀਤੇ ਨੂੰ ਜ਼ਿੰਦਾ ਸਾੜਿਆ, 150 ਲੋਕ ਨਾਮਜ਼ਦਮੁਕੇਸ਼ ਸ਼ਰਮਾ ਨੇ ਦੱਸਿਆ ਕਿ ਸਵੇਰੇ ਲਗਭਗ 5.20 ਵਜੇ ਸਾਨੂੰ ਸੂਚਨਾ ਮਿਲੀ ਕਿ ਇੱਕ ਪਿੰਜਰੇ ਵਿੱਚੋਂ ਇੱਕ ਚੀਤਾ ਫਸ ਗਿਆ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ ਉਤੇ ਪਹੁੰਚ ਗਏ ਉੱਥੇ ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਪਰ ਸਥਾਨਕ ਪਿੰਡ ਦੇ ਪ੍ਰਧਾਨ ਦੀ ਅਗਵਾਈ 'ਚ ਗੁੱਸੇ 'ਚ ਆਈ ਭੀੜ ਨੇ ਪਿੰਜਰੇ ਉਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਪੈਟਰੋਲ ਪਾ ਕੇ ਚੀਤੇ ਉਤੇ ਸੁੱਕਾ ਘਾਹ ਸੁੱਟ ਕੇ ਉਸ ਨੂੰ ਅੱਗ ਲਗਾ ਦਿੱਤੀ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਪਲੋਦੀ ਤੇ ਤਿੰਨ-ਚਾਰ ਨੇੜਲੇ ਪਿੰਡਾਂ ਦੀ ਭੀੜ ਉਨ੍ਹਾਂ ਉਤੇ ਹਾਵੀ ਹੋ ਗਈ।

ਗੁੱਸੇ 'ਚ ਭੜਕੇ ਲੋਕਾਂ ਨੇ ਸੱਤ ਸਾਲਾ ਚੀਤੇ ਨੂੰ ਜ਼ਿੰਦਾ ਸਾੜਿਆ, 150 ਲੋਕ ਨਾਮਜ਼ਦਘਟਨਾ ਤੋਂ ਬਾਅਦ ਚੀਤੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਸੀਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲੇ ਪਿੰਡ ਵਾਸੀਆਂ ਖ਼ਿਲਾਫ਼ ਐਫਆਈਆਰ ਵੀ ਦਰਜ ਕਰਵਾਈ ਹੈ। ਮਾਰਿਆ ਗਿਆ ਜਾਨਵਰ ਸੱਤ ਸਾਲ ਦਾ ਨਰ ਚੀਤਾ ਹੈ। ਅਸੀਂ ਪੁਸ਼ਟੀ ਨਹੀਂ ਕਰ ਸਕੇ ਕਿ ਕੀ ਇਹ ਉਹੀ ਚੀਤਾ ਸੀ ਜਿਸ ਨੇ ਔਰਤ ਨੂੰ ਮਾਰਿਆ ਸੀ। ਅਸੀਂ ਇਹ ਵੀ ਜਾਂਚ ਕਰ ਰਹੇ ਹਾਂ ਕਿ ਪਿੰਡ ਵਾਸੀਆਂ ਨੇ ਚੀਤੇ 'ਤੇ ਹਮਲਾ ਕਿਉਂ ਕੀਤਾ।

ਇਹ ਵੀ ਪੜ੍ਹੋ : ਓਮ ਪ੍ਰਕਾਸ਼ ਚੌਟਾਲਾ ਨੂੰ ਕੋਰਟ ਨੇ ਸੁਣਾਈ ਚਾਰ ਸਾਲ ਦੀ ਸਜ਼ਾ, 50 ਲੱਖ ਰੁਪਏ ਜੁਰਮਾਨਾ

  • Share