Fri, Apr 26, 2024
Whatsapp

ਪਾਕਿਸਤਾਨ ਦੀ ਇੱਕ ਹੋਰ ਕੋਸ਼ਿਸ਼ ਨਾਕਾਮ! ਸਰਹੱਦ 'ਤੇ 4 ਦਿਨਾਂ 'ਚ ਤੀਜਾ ਡਰੋਨ BSF ਨੇ ਸੁੱਟਿਆ ਹੇਠਾਂ

Written by  Riya Bawa -- October 18th 2022 07:55 AM -- Updated: October 18th 2022 07:57 AM
ਪਾਕਿਸਤਾਨ ਦੀ ਇੱਕ ਹੋਰ ਕੋਸ਼ਿਸ਼ ਨਾਕਾਮ! ਸਰਹੱਦ 'ਤੇ 4 ਦਿਨਾਂ 'ਚ ਤੀਜਾ ਡਰੋਨ BSF ਨੇ ਸੁੱਟਿਆ ਹੇਠਾਂ

ਪਾਕਿਸਤਾਨ ਦੀ ਇੱਕ ਹੋਰ ਕੋਸ਼ਿਸ਼ ਨਾਕਾਮ! ਸਰਹੱਦ 'ਤੇ 4 ਦਿਨਾਂ 'ਚ ਤੀਜਾ ਡਰੋਨ BSF ਨੇ ਸੁੱਟਿਆ ਹੇਠਾਂ

ਅਜਨਾਲਾ: ਆਏ ਦਿਨ ਭਾਰਤ ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ ਅਕਸਰ ਦੇਖਣ ਨੂੰ ਮਿਲਦੀ ਹੈ। ਅੱਜ ਭਾਰਤ ਪਾਕਿਸਤਾਨ ਸਰਹੱਦ ਅਜਨਾਲਾ ਦੇ ਨਾਲ ਲੱਗਦੀ ਬੀਓਪੀ ਕਮਾਲ ਡੋਗਰ ਵਿਖੇ ਰਾਤ ਡਰੋਨ ਦੀ ਹਲਚਲ ਦਿਖਾਈ ਦਿੱਤੀ ਜਿਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਡ੍ਰੋਨ ਵੱਲ ਫਾਇਰਿੰਗ ਕੀਤੀ ਜਿਸ ਦੌਰਾਨ ਗੋਲੀ ਡ੍ਰੋਨ ਦੇ ਲੱਗੀ ਅਤੇ ਡਰੋਨ ਹੇਠਾਂ ਡਿੱਗ ਗਿਆ। BSF troops open fire at Pakistani drone, force it back ਇਸ ਦੌਰਾਨ ਡਰੋਨ ਨੂੰ ਬੀਐਸਐਫ ਦੇ ਜਵਾਨਾਂ ਨੇ ਕਾਬੂ ਕਰ ਲਿਆ ਉੱਥੇ ਹੀ ਬੀਐਸਐਫ ਜਵਾਨਾਂ ਨੇ ਹੁਣ ਦਿਨ ਚੜ੍ਹਦੇ ਹੀ ਡਰੋਨ ਮਿਲਣ ਦੇ ਨਾਲ ਇਸ ਦੇ ਆਲੇ ਦੁਆਲੇ ਦੇ ਇਲਾਕੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਡਰੋਨ ਦੇ ਨਾਲ ਹੀ ਪਾਕਿਸਤਾਨੀ ਸਮੱਗਲਰਾਂ ਨੇ ਨਸ਼ੇ ਦੀ ਖੇਪ ਵੀ ਭੇਜੀ ਸੀ, ਜਿਸ ਨੂੰ ਬੀਐਸਐਫ ਜਵਾਨਾਂ ਨੇ ਜ਼ਬਤ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਡਰੋਨ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਬਣੇ ਬੀਓਪੀ ਕਲਾਮ ਡੋਗਰ ਪਿੰਡ ਛੰਨਾ ਨੇੜੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ। ਬੀਐਸਐਫ ਦੀ 183 ਬਟਾਲੀਅਨ ਰਾਤ ਸਮੇਂ ਗਸ਼ਤ ’ਤੇ ਸੀ। ਫਿਰ ਰਾਤ ਕਰੀਬ 8.30 ਵਜੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਬਿਨਾਂ ਸਮਾਂ ਬਰਬਾਦ ਕੀਤੇ BSF ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਡਰੋਨ ਦੀ ਸਹੀ ਸਥਿਤੀ ਦੇਖਣ ਲਈ ਰੋਸ਼ਨੀ ਬੰਬ ਵੀ ਸੁੱਟੇ ਗਏ। ਇਸ ਦੌਰਾਨ ਇੱਕ ਗੋਲੀ ਡਰੋਨ ਨੂੰ ਲੱਗੀ। J&K's RS Pura Sector: Drone spotted at International Border | Border security force, Border, Drone ਡਰੋਨ ਨਾਲ ਕਾਲੇ ਰੰਗ ਦਾ ਪੈਕੇਟ ਵੀ ਲੱਗਾ ਹੋਇਆ ਸੀ। ਜਿਸ ਨੂੰ ਪਾਕਿਸਤਾਨੀ ਸਮੱਗਲਰਾਂ ਨੇ ਭਾਰਤੀ ਸਰਹੱਦ ਵਿੱਚ ਪਹੁੰਚਾਇਆ ਜਾਣਾ ਸੀ ਪਰ ਇਸ ਡਰੋਨ ਨਾਲ ਬੀਐਸਐਫ ਨੇ ਇਹ ਖੇਪ ਵੀ ਬਰਾਮਦ ਕਰ ਲਈ। ਖੇਪ ਦਾ ਕੁੱਲ ਵਜ਼ਨ ਲਗਭਗ 2,500 ਕਿਲੋਗ੍ਰਾਮ ਹੈ। ਇਹ ਵੀ ਪੜ੍ਹੋ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ, ਨਹੀਂ ਮਿਲੀ ਜ਼ਮਾਨਤ ਜ਼ਿਕਰਯੋਗ ਹੈ ਕਿ ਬੀਤੇ ਦਿਨ ਬੀ ਓ ਪੀ ਰਾਣੀਆਂ ਵਿਖੇ ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਫਾਈਰਿੰਗ ਕਰਕੇ ਹੇਠਾਂ ਸੁੱਟ ਲਿਆ ਸੀ ਅਤੇ ਕਾਬੂ ਕਰ ਲਿਆ ਸੀ ਜਿਸ ਤੋਂ 2 ਕਿਲੋ ਹੈਰੋਇਨ ਵੀ ਬਰਾਮਦ ਹੋਈ ਸੀ। 14 ਅਕਤੂਬਰ ਨੂੰ ਬੀਓਪੀ ਸ਼ਾਹਪੁਰ ਤੇ ਡਰੋਨ ਦੀ ਹਲਚਲ ਦਿਖਾਈ ਦਿੱਤੀ ਸੀ ਜਿਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਡਰੋਨ ਨੂੰ ਹੇਠਾਂ ਸੁੱਟਿਆ ਸੀ। -PTC News


Top News view more...

Latest News view more...