Fri, Apr 26, 2024
Whatsapp

ਪੰਜਾਬ ਪੁਲਿਸ ਵੱਲੋਂ ਇੱਕ ਹੋਰ ਖ਼ਾਲਿਸਤਾਨੀ ਗਰੁੱਪ ਦਾ ਪਰਦਾਫਾਸ਼, ਦੋ ਅੱਤਵਾਦੀ ਗ੍ਰਿਫ਼ਤਾਰ

Written by  Shanker Badra -- September 15th 2020 01:44 PM
ਪੰਜਾਬ ਪੁਲਿਸ ਵੱਲੋਂ ਇੱਕ ਹੋਰ ਖ਼ਾਲਿਸਤਾਨੀ ਗਰੁੱਪ ਦਾ ਪਰਦਾਫਾਸ਼, ਦੋ ਅੱਤਵਾਦੀ ਗ੍ਰਿਫ਼ਤਾਰ

ਪੰਜਾਬ ਪੁਲਿਸ ਵੱਲੋਂ ਇੱਕ ਹੋਰ ਖ਼ਾਲਿਸਤਾਨੀ ਗਰੁੱਪ ਦਾ ਪਰਦਾਫਾਸ਼, ਦੋ ਅੱਤਵਾਦੀ ਗ੍ਰਿਫ਼ਤਾਰ

ਪੰਜਾਬ ਪੁਲਿਸ ਵੱਲੋਂ ਇੱਕ ਹੋਰ ਖ਼ਾਲਿਸਤਾਨੀ ਗਰੁੱਪ ਦਾ ਪਰਦਾਫਾਸ਼, ਦੋ ਅੱਤਵਾਦੀ ਗ੍ਰਿਫ਼ਤਾਰ:ਚੰਡੀਗੜ੍ਹ : ਪੰਜਾਬ ਪੁਲਿਸ ਨੇ ਇੱਕ ਹੋਰ ਖ਼ਾਲਿਸਤਾਨੀ ਸਮਰਥਕ ਗਰੁੱਪ ਦਾ ਪਰਦਾਫਾਸ਼ ਕਰਦਿਆਂ 2 ਖ਼ਾਲਿਸਤਾਨੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ,ਜਿਨ੍ਹਾਂ ਦੇ ਤਾਰ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜਦੇ ਹਨ। ਇਹ ਅੱਤਵਾਦੀ ਪੰਜਾਬ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ। [caption id="attachment_430971" align="aligncenter" width="300"] ਪੰਜਾਬ ਪੁਲਿਸ ਵੱਲੋਂ ਇੱਕ ਹੋਰ ਖ਼ਾਲਿਸਤਾਨੀ ਗਰੁੱਪ ਦਾ ਪਰਦਾਫਾਸ਼, ਦੋ ਅੱਤਵਾਦੀ ਗ੍ਰਿਫ਼ਤਾਰ[/caption] ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਹ ਦੋਵੇਂ ਲੋਕ ਕਥਿਤ ਤੌਰ 'ਤੇ 5 ਅਪਰਾਧੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ, ਜਿਨ੍ਹਾਂ 'ਚ ਅੰਮ੍ਰਿਤਸਰ ਜੇਲ੍ਹ 'ਚ ਬੰਦ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਇੱਕ ਸੰਚਾਲਕ ਵੀ ਸ਼ਾਮਲ ਹੈ। [caption id="attachment_430972" align="aligncenter" width="259"] ਪੰਜਾਬ ਪੁਲਿਸ ਵੱਲੋਂ ਇੱਕ ਹੋਰ ਖ਼ਾਲਿਸਤਾਨੀ ਗਰੁੱਪ ਦਾ ਪਰਦਾਫਾਸ਼, ਦੋ ਅੱਤਵਾਦੀ ਗ੍ਰਿਫ਼ਤਾਰ[/caption] ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਕੋਲੋਂ 6 ਅਤਿ ਆਧੁਨਿਕ ਹਥਿਆਰ, (ਇਕ 9 ਐੱਮ. ਐੱਮ. ਪਿਸਤੌਲ, ਚਾਰ.32 ਕੈਲੀਬਰ ਪਿਸਤੌਲ ਤੇ ਇਕ 32 .ਰਿਵਾਲਵਰ) ਗੋਲਾ ਬਾਰੂਦ, ਕਈ ਮੋਬਾਇਲ ਫੋਨ ਅਤੇ ਇੱਕ ਇੰਟਰਨੈੱਟ ਡੋਂਗਲ ਬਰਾਮਦ ਕੀਤੀ ਗਈ ਹੈ। ਪੁਲਿਸ ਇਨ੍ਹਾਂ ਕੋਲੋਂ ਹੋਰ ਵੀ ਪੁੱਛਗਿੱਛ ਕਰ ਰਹੀ ਹੈ। [caption id="attachment_430970" align="aligncenter" width="300"] ਪੰਜਾਬ ਪੁਲਿਸ ਵੱਲੋਂ ਇੱਕ ਹੋਰ ਖ਼ਾਲਿਸਤਾਨੀ ਗਰੁੱਪ ਦਾ ਪਰਦਾਫਾਸ਼, ਦੋ ਅੱਤਵਾਦੀ ਗ੍ਰਿਫ਼ਤਾਰ[/caption] ਡੀ.ਜੀ.ਪੀ. ਨੇ ਦੱਸਿਆ ਕਿ ਪੰਜਾਬ ਪੁਲਸ ਨੇ ਵੱਖ-ਵੱਖ ਹਿੱਸਿਆਂ ਤੋਂ ਸੂਬੇ ਵਿਚ ਦਾਖਲ ਹੋਣ ਵਾਲਿਆਂ ਦੀ ਪੂਰੀ ਤਰ੍ਹਾਂ ਜਾਂਚ ਨੂੰ ਯਕੀਨੀ ਬਣਾਉਣ ਲਈ ਮੁਹਿੰਮ ਚਲਾਈ ਸੀ। ਇਸ ਦੌਰਾਨ ਹਰਜੀਤ ਸਿੰਘ ਉਰਫ ਰਾਜੂ ਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪਿੰਡ ਮੀਆਂਪੁਰ, ਜ਼ਿਲ੍ਹਾ ਤਰਨ ਤਾਰਨ ਨੂੰ ਰਾਜਪੁਰਾ ਦੇ ਹੋਟਲ ਜਸ਼ਨ ਨੇੜੇ ਚੈਕਪੋਸਟ 'ਤੇ ਪੁਲਿਸ ਪਾਰਟੀ ਵੱਲੋਂ ਸਰਹਿੰਦ ਰੋਡ 'ਤੇ ਕਾਬੂ ਕੀਤਾ  ਗਿਆ ਹੈ। -PTCNews


Top News view more...

Latest News view more...