Sat, Apr 27, 2024
Whatsapp

ਮੋਹਾਲੀ 'ਚ ਮਿਲਿਆ ਕੋਰੋਨਾ ਵਾਇਰਸ ਦਾਇੱਕ ਹੋਰ ਪਾਜ਼ੀਟਿਵ ਮਰੀਜ਼,ਪੜ੍ਹੋ ਪੂਰੀ ਖ਼ਬਰ 

Written by  Shanker Badra -- March 30th 2020 10:42 AM
ਮੋਹਾਲੀ 'ਚ ਮਿਲਿਆ ਕੋਰੋਨਾ ਵਾਇਰਸ ਦਾਇੱਕ ਹੋਰ ਪਾਜ਼ੀਟਿਵ ਮਰੀਜ਼,ਪੜ੍ਹੋ ਪੂਰੀ ਖ਼ਬਰ 

ਮੋਹਾਲੀ 'ਚ ਮਿਲਿਆ ਕੋਰੋਨਾ ਵਾਇਰਸ ਦਾਇੱਕ ਹੋਰ ਪਾਜ਼ੀਟਿਵ ਮਰੀਜ਼,ਪੜ੍ਹੋ ਪੂਰੀ ਖ਼ਬਰ 

ਮੋਹਾਲੀ 'ਚ ਮਿਲਿਆ ਕੋਰੋਨਾ ਵਾਇਰਸ ਦਾਇੱਕ ਹੋਰਪਾਜ਼ੀਟਿਵ ਮਰੀਜ਼,ਪੜ੍ਹੋ ਪੂਰੀ ਖ਼ਬਰ:ਮੋਹਾਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਲਈ ਇਕ ਮੁਸੀਬਤ ਦਾ ਪਹਾੜ ਬਣ ਹੋਇਆ ਹੈ। ਇਸ ਸਮੇ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਵਿੱਚ ਤਬਾਹੀ ਦਾ ਮਾਹੌਲ ਹੈ। ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੌਰਾਨਮੋਹਾਲੀ 'ਚ ਇੱਕ ਹੋਰਕੋਰੋਨਾ ਵਾਇਰਸ ਦਾ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 65 ਸਾਲ ਦੇ ਸ਼ਖ਼ਸ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਇਸ ਸਬੰਧੀ ਸਿਵਲ ਸਰਜਨ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮੋਹਾਲੀ 'ਚਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 7 ਹੋ ਗਈ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦੂਜੀ ਮੌਤ ਹੋ ਗਈ ਹੈ। ਨਵਾਂਸ਼ਹਿਰ ਦੇਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ 62 ਸਾਲਾ ਹਰਭਜਨ ਸਿੰਘ ਦੀ ਲੰਘੀ ਰਾਤ 10 ਵਜੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਮੌਤ ਹੋਈ ਹੈ। ਹਰਭਜਨ ਸਿੰਘ ਪਿੰਡ ਮੋਰਾਂਵਾਲੀ (ਹੁਸ਼ਿਆਰਪੁਰ) ਦਾ ਵਸਨੀਕ ਸੀ ਅਤੇਮ੍ਰਿਤਕ ਬਲਦੇਵ ਸਿੰਘਰਿਸ਼ਤੇਦਾਰ ਸੀ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚ 39 ਕੇਸ ਪਾਜ਼ੀਟਿਵ ਪਾਏ ਹਨ। ਅੰਮ੍ਰਿਤਸਰ ’ਚ ਦਾਖਲ ਹੁਸ਼ਿਆਰਪੁਰ ਦੇ ਮਰੀਜ਼ ਦੀ ਹਾਲਤ ’ਚ ਸੁਧਾਰ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪੰਜਾਬ ਵਿੱਚ ਬਲਦੇਵ ਸਿੰਘ ਤੇ ਹਰਭਜਨ ਸਿੰਘ ਦੀ ਮੌਤ ਹੋਣ ਕਾਰਨ ਹੁਣ ਪਾਜ਼ੀਟਿਵਮਰੀਜ਼ਾਂ ਦੀ ਗਿਣਤੀ 36 ਰਹਿ ਗਈ ਹੈ। -PTCNews


Top News view more...

Latest News view more...