Sat, Apr 20, 2024
Whatsapp

ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਪਿੰਡ ਵਾਸੀਆਂ ਨੂੰ ਸੁਰੱਖਿਅਤ ਸਥਾਨਾਂ ’ਤੇ ਜਾਣ ਦੀ ਅਪੀਲ

Written by  Pardeep Singh -- July 31st 2022 04:04 PM
ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਪਿੰਡ ਵਾਸੀਆਂ ਨੂੰ ਸੁਰੱਖਿਅਤ ਸਥਾਨਾਂ ’ਤੇ ਜਾਣ ਦੀ ਅਪੀਲ

ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਪਿੰਡ ਵਾਸੀਆਂ ਨੂੰ ਸੁਰੱਖਿਅਤ ਸਥਾਨਾਂ ’ਤੇ ਜਾਣ ਦੀ ਅਪੀਲ

ਗੁਰਦਾਸਪੁਰ: ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਝ ਦਰਿਆ ਵਿੱਚ1.5 ਤੋਂ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਰਾਵੀ ਦਰਿਆ ਵਿਚ 2 ਘੰਟੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਜਾਵੇਗਾ। ਇਸ ਲਈ ਰਾਵੀ ਦਰਿਆ ਨੇੜਲੇ ਡੇਰਿਆਂ/ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਤੁਰੰਤ ਸੁਰੱਖਿਆਤ ਸਥਾਨਾਂ ਵੱਲ ਚਲੇ ਜਾਣ। ਉਨ੍ਹਾਂ ਨੇ ਦੱਸਿਆ ਹੈ ਕਿ ਮਾਧੋਪੁਰ ਹੈੱਡ ਵਲੋਂ ਦਿੱਤੀ ਸੂਚਨਾ ਤਹਿਤ ਰਾਵੀ ਦਰਿਆ ਵਿਚ 1 ਲੱਖ ਤੋਂ 1.5 ਲੱਖ ਕਿਊਸਿਕ ਤਕ ਪਾਣੀ ਦਾ ਪੱਧਰ ਵਧਣ ਨਾਲ ਪਿੰਡ ਠਾਕੁਰਪੁਰ, ਮਿਆਣੀ, ਚੋਂਤਰਾ, ਚੱਕਰੀ, ਸਮਸ਼ੇਰ ਪੁਰ, ਇਸਲਾਮਪੁਰ, ਨਡਾਲਾ, ਟੁੰਡੀ. ਕਮਾਲਪੁਰ ਜੱਟਾਂ, ਵਜ਼ੀਦਪੁਰ ਤਾਰਪੁਰ, ਚੱਕਰਾਮ ਸਹਾਏ ਤੇ ਮਕੋੜਾ ਪਿੰਡ ਪ੍ਰਭਾਵਿਤ ਹੋ ਸਕਦੇ ਹਨ।   ਰਾਵੀ ਦਰਿਆ ਵਿਚ 1.5 ਲੱਖ ਤੋਂ 2 ਲੱਖ ਕਿਊਸਿਕ ਪਾਣੀ ਦਾ ਪੱਧਰ ਵੱਧਣ ਨਾਲ ਹੜ੍ਹ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡ ਓਗਰਾ, ਟਾਡਾਂ, ਝਬਕਰਾ, ਝੰਡੇਚੱਕ, ਫਰੀਦਪੁਰ, ਮਿਰਜਾਪੁਰ, ਕਬੀਰਪੁਰ, ਅਲੀਨੰਗਲ, ਲੋਲੋਨੰਗਲ, ਹਰਦੋਚੰਨੀ, ਚੋੜਾ, ਅਲੂਨਾ, ਸੋਹਣ, ਅਗਵਾਨ, ਚੰਦੀ ਵਡਾਲਾ, ਚੰਦੂ ਨੰਗਲ, ਕੋਟਲੀ ਦਿਆ ਰਾਮ, ਪੱਖੋਕੇ, ਜਸਵਾ, ਚੰਡੀਗੜ੍ਹ, ਕਥਲੋਰ, ਬਰਿਆਲ, ਗੋਇਲ, ਦਤਿਆਲ, ਗੱਜੂ ਗਜੀਰ, ਮਕਾਰਾ ਖਾਨਾ, ਸੈਂਡਲਪੁਰ, ਸ਼ਾਹਪੁਰ, ਦੋਰਾਂਗਲਾ, ਥੰਮਣ, ਨੰਗਲ, ਢਾਲੇ, ਡੁੱਗਰੀ, ਆਦੀਆਂ, ਬਾਊਪੁਰ, ਕਾਲੂਪੁਰ, ਮਾਲਬੂਆ, ਕੁਕੜ ਚੋਰ, ਗਾਦੀਆਂ, ਦੋਸਤਪੁਰ, ਸ਼ਾਹਪੁਰ ਕਲਾਂ, ਬੋਹੜ ਵਡਾਲਾ, ਬਰੀਲਾ, ਖੁਰਦ, ਰੋਸੇ, ਪਕੀਵਾਂ, ਮੀਰਕਚਾਨਾ, ਭਗਤਾਣਾ ਤੁਲੀਆਂ, ਖਾਸਾਂਵਾਲੀ, ਗੋਲਾ ਢੋਲਾ, ਠੇਠਰਕੇ, ਘਣੀਆ ਕੇ ਬੇਟ, ਗੁਣੀਆਂ, ਗੁੁਰੂ ਚੱਕ, ਧਰਮਕੋਟ, ਸਿੰਘਪੁਰਾ, ਰੋੜਾਂਵਾਲੀ, ਬੱਲ, ਜੋੜੀਆਂ ਕਲਾਂ ਤੇ ਮੋਹਨ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੇ ਹਨ। ਇਸੇ ਤਰਾਂ ਰਾਵੀ ਦਰਿਆ ਵਿਚ 2 ਲੱਖ ਤੋਂ 4 ਲੱਖ ਕਿਊਸਿਕ ਪਾਣੀ ਦਾ ਪੱਧਰ ਵੱਧਣ ਨਾਲ ਟਾਂਡਾ, ਝਬਕਰਾ, ਝੰਡੇਚੱਕ, ਫਰੀਦਪੁਰ, ਮਿਰਜਾਪੁਰ, ਕਬੀਰਪੁਰ, ਅਲੀਨੰਗਲ, ਲੋਲੋਨੰਗਲ, ਹਰਦੋਚੰਨੀ, ਚੋੜਾ, ਅਲੂਨਾ, ਚੇਚੀਆਂ, ਚੰਦੂ ਵਡਾਲਾ, ਚੰਦੂ ਨੰਗਲ ਕੋਟਲੀ ਦਿਆ ਰਾਮ, ਪੱਖੋਕੇ, ਜਸਵਾ, ਚੰਡੀਗੜ੍ਹ, ਕਥਲੋਰ, ਬਰਿਆਲ, ਗੋਇਲ, ਦਤਿਆਲ, ਗੱਜੂ ਗਜੀਰ, ਮਕਾਰਾ ਖਾਨਾ, ਸੈਂਡਲਪੁਰ, ਸ਼ਾਹਪੁਰ, ਦੋਰਾਂਗਲਾ, ਥੰਮਣ, ਨੰਗਲ, ਢਾਲੇ, ਡੁੱਗਰੀ, ਆਦੀਆਂ, ਬਾਊਪੁਰ, ਕਾਲੂਪੁਰ, ਮਾਲਬੂਆ, ਕੁੱਕੜ ਚੋਰ, ਗਾਦੀਆਂ, ਦੋਸਤਪੁਰ, ਸ਼ਾਹਪੁਰ ਕਲਾਂ, ਬੋਹੜ ਵਡਾਲਾ, ਬਰੀਲਾ, ਖੁਰਦ, ਰੋਸੇ, ਪਕੀਵਾਂ, ਮੀਰਕਚਾਨਾਂ, ਭਗਤਾਣਾ ਤੁਲੀਆਂ, ਖਾਸਾਂਵਾਲੀ, ਗੋਲਾ ਡੋਲਾ, ਠੇਠਰਕੇ, ਘਣੀਆ ਕੇ ਬੇਟ, ਗੁਣੀਆਂ, ਗੁੁਰੂ ਚੱਕ, ਧਰਮਕੋਟ, ਸਿੰਘਪੁਰਾ, ਰੋੜਾਂਵਾਲੀ, ਬੱਲ, ਜੋੜੀਆਂ ਕਲਾਂ , ਮੋਹਨ ਨੰਗਲ, ਕਿਲਾਵਾਲੀ, ਸ਼ਾਹਪੁਰ, ਕਬੀਰਪੁਰ, ਆਲੇਚੱਕ, ਮਨਸੂਰਾ, ਬਲੋਲਪੁਰ, ਸ਼ੇਰਪੁਰ ਬਾਹਮਣੀ, ਭਰਥ ਤੇ ਗਾਜੀ ਚੱਕ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੇ ਹਨ। ਇਸ ਪੱਧਰ ਤੇ ਪਾਣੀ ਵੱਧਣ ਨਾਲ ਬਲਿਊ ਸਿੰਗਨਲ ਹੋਣ ’ਤੇ ਨੇੜਲੇ ਪਿੰਡਾਂ ਨੂੰ ਖਾਲੀ ਕਰਨ ਦੀ ਤਿਆਰੀ (2lue signal ready to evacuated )ਕੀਤੀ ਜਾਂਦੀ ਹੈ । ਗੰਡਿਆਲ ਕਿੜੀ, ਕੀੜੀ ਕਲਾਂ, ਧੁੱਪਸੈਣੀ, ਨੌਸ਼ਹਿਰਾ, ਠਾਕੁਰਪੁਰ, ਮਿਆਣੀ, ਚੌਂਤਰਾ, ਚੱਕਰੀ, ਸਮਸ਼ੇਰਪੁਰ, ਇਸਲਾਮਪੁਰ ਜੱਟਾਂ, ਨਡਾਲਾ, ਟੁੰਡੀ, ਕਮਾਲਪੁਰ ਜੱਟਾਂ, ਵਜੀਦਪੁਰ ਤਾਰਪੁਰ, ਚੱਕਰਾਮ ਸਹਾਇ ਤੇ ਮਕੋੜਾ ਪਿੰਡ ਸ਼ਾਮਲ ਹਨ। ਜੇਕਰ ਪਾਣੀ ਦੇ ਇਸੇ ਪੱਧਰ ’ਤੇ ਰੈੱਡ ਸਿੰਗਨਲ ਭਾਵ ਪਿੰਡਾਂ ਨੂੰ ਤੁਰੰਤ ਖਾਲੀ ਕੀਤੇ ਜਾਣ (Red signal immediate evacuated), ਜਿਸ ਵਿਚ ਗੰਡਿਆਲ ਕੀੜੀ, ਕੀੜੀ ਕਲਾਂ, ਧੁੱਪਸੈਣੀ, ਨੌਸ਼ਹਿਰਾ, ਠਾਕੁਰਪੁਰ, ਮਿਆਣੀ, ਚੌਂਤਰਾ, ਚੱਕਰੀ, ਸਮਸ਼ੇਰਪੁਰ, ਇਸਲਾਮਪੁਰ ਜੱਟਾਂ, ਨਡਾਲਾ, ਟੁੰਡੀ, ਕਮਾਲਪੁਰ ਜੱਟਾਂ, ਵਜੀਦਪੁਰ ਤਾਰਪੁਰ, ਚੱਕਰਾਮ ਸਹਾਏ ਤੇ ਮਕੋੜਾ ਪਿੰਡ ਸ਼ਾਮਲ ਹਨ। ਇਸੇ ਤਰਾਂ ਰਾਵੀ ਦਰਿਆ ਵਿਚ 4 ਲੱਖ ਤੋਂ ਲੱਖ ਕਿਊਸਿਕ ਪਾਣੀ ਦਾ ਪੱਧਰ ਵੱਧਣ ਨਾਲ ਬਲਿਊ ਸਿੰਗਨਲ ਭਾਵ ਪਿੰਡਾਂ ਨੂੰ ਖਾਲੀ ਕਰਨ ਦੀ ਤਿਆਰੀ ਕੀਤੀ ਜਾਂਦੀ ਹੈ, ਜਿਸ ਵਿਚ ਸਹੋਰਾ, ਓਗਰਾ, ਟਾਂਡਾ, ਤਾਰਾਗੜ੍ਹ, ਬਕਨੌਰ, ਵਜੀਦਪੁਰ ਜੱਟਾਂ, ਝਬਕਰਾ, ਝੰਡੇਚੱਕ, ਫਰੀਦਪੁਰ, ਮਿਰਜਾਪੁਰ, ਅਲੀਨੰਗਲ, ਲੋਲੋਨੰਗਲ, ਹਰਦੋਛੰਨੀ, ਚੋੜਾ ਤੇ ਅਲੂਨਾ ਪਿੰਡ ਸ਼ਾਮਲ ਹਨ ਅਤੇ ਰੈੱਡ ਸਿੱਗਨਲ ਭਾਵ ਪਿੰਡ ਤੁਰੰਤ ਖਾਲੀ ਕੀਤੇ ਜਾਣ। ਇਹ ਵੀ ਪੜ੍ਹੋ:ਜਬਰ-ਜਨਾਹ ਮਾਮਲਾ: RTI ਦੀ ਰਿਪੋਰਟ ਨੇ ਕੀਤੇ ਵੱਡੇ ਖੁਲਾਸੇ, ਪੁਲਿਸ ਪ੍ਰਸ਼ਾਸਨ ਨੂੰ ਅਲਟੀਮੇਟਮ -PTC News


Top News view more...

Latest News view more...