ਆਈਫੋਨ ਕਰ ਕੇ ਗਈ ਨੌਕਰੀ, ਹੋਈ ਇਹ ਗਲਤੀ!!

Apple I phone x: ਆਈਫੋਨ ਕਰ ਕੇ ਗਈ ਨੌਕਰੀ, ਹੋਈ ਇਹ ਗਲਤੀ!!
Apple I phone x: ਆਈਫੋਨ ਕਰ ਕੇ ਗਈ ਨੌਕਰੀ, ਹੋਈ ਇਹ ਗਲਤੀ!!

Apple I phone X: ਐਪਲ ਕੰਪਨੀ ਵੱਲੋਂ ਇੱਕ ਇੰਜੀਨੀਅਰ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਖਬਰ ਹੈ। ਪਰ ਆਖਿਰ ਅਜਿਹਾ ਕੀ ਹੋਇਆ ਕਿ ਕੁੜੀ ਨੂੰ ਨੌਕਰੀ ਤੋਂ ਕੱਢਣ ਦੀ ਨੌਬਤ ਆ ਗਈ?

ਇਸ ਸਭ ਦਾ ਕਾਰਨ ਇੱਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਹੈ। ਦਰਅਸਲ, ਇੰਜਨੀਅਰ ਦੀ ਬੇਟੀ ਨੇ ਆਈਫੋਨ X ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਪਰ ਉਹ ਫੋਨ ਅਜੇ ਬਜ਼ਾਰ ‘ਚ ਆਇਆ ਵੀ ਨਹੀਂ ਸੀ। ਦੇਖਦਿਆਂ ਹੀ ਦੇਖਦਿਆਂ ਹੀ ਇਹ ਵੀਡੀਓ ਵਾਇਰਲ ਹੋ ਗਈ ਸੀ ਅਤੇ ਲੋਕਾਂ ਨੂੰ ਆਈਫੋਨ ਦੀ ਲੁੱਕ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ।

ਇਸ ਵੀਡੀਓ ‘ਚ ਇੰਜਨੀਅਰ ਦੀ ਬੇਟੀ ਇੱਕ ਯਾਤਰਾ ‘ਚ ਸੀ ਅਤੇ ਉਸ ਦੇ ਪਿਤਾ ਕੋਲ ਨੇ ਉਹ ਫੋਨ ਫੜ੍ਹਿਆ ਹੋਇਆ ਸੀ ਜਦ ਲੜਕੀ ਨੇ ਵੀਡੀਓ ਬਣਾਈ।

ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਵੀਡੀਓ ‘ਚ ਨਾ ਸਿਰਫ ਆਈਫੋਨ X ਨਜ਼ਰ ਆ ਰਿਹਾ ਹੈ ਬਲਕਿ ਫੋਨ ਦੇ ਐਪਸ ਵੀ ਸਾਫ ਨਜ਼ਰ ਆ ਰਹੇ ਹਨ।

ਇੰਜੀਨੀਅਰ ਦੀ ਬੇਟੀ ਦਾ ਦਾਅਵਾ ਹੈ ਕਿ ਉਸਦੇ ਪਿਤਾ ਨੂੰ ਇਸ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੇ ਕੰਪਨੀ ਦੇ ਨਿਯਮਾਂ ਦੇ ਖਿਲਾਫ ਕੰਮ ਕੀਤਾ ਸੀ ਅਤੇ ਕੰਪਨੀ ਦੇ ਨਿਯਮ ਕਹਿੰਦੇ ਹਨ ਕਿ ਕੋਈ ਵੀ ਫੋਨ ਦੇ ਰੀਲੀਜ਼ ਤੋਂ ਪਹਿਲਾਂ ਉਸਦੀ ਲੁਕ ਜਾਂ ਕੋਈ ਵੀ ਹੋਰ ਜਾਣਕਾਰੀ ਜਨਤਕ ਨਹੀਂ ਕਰ ਸਕਦਾ।

—PTC News