Fri, Apr 26, 2024
Whatsapp

ਅਸ਼ਵਨੀ ਸ਼ਰਮਾ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ , ਸ਼ਵੇਤ ਮਲਿਕ ਨੇ ਦਿੱਤੀ ਮੁਬਾਰਕਬਾਦ

Written by  Shanker Badra -- January 17th 2020 06:28 PM
ਅਸ਼ਵਨੀ ਸ਼ਰਮਾ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ , ਸ਼ਵੇਤ ਮਲਿਕ ਨੇ ਦਿੱਤੀ ਮੁਬਾਰਕਬਾਦ

ਅਸ਼ਵਨੀ ਸ਼ਰਮਾ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ , ਸ਼ਵੇਤ ਮਲਿਕ ਨੇ ਦਿੱਤੀ ਮੁਬਾਰਕਬਾਦ

ਅਸ਼ਵਨੀ ਸ਼ਰਮਾ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ , ਸ਼ਵੇਤ ਮਲਿਕ ਨੇ ਦਿੱਤੀ ਮੁਬਾਰਕਬਾਦ:ਜਲੰਧਰ : ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਹੁਣ ਅਸ਼ਵਨੀ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਲੰਧਰ ਦੇ ਦੇਸ਼ ਭਗਤ ਹਾਲ ਵਿਚ ਆਪਣਾ ਅਹੁਦਾ ਗ੍ਰਹਿਣ ਕੀਤਾ ਹੈ। ਭਾਜਪਾ ਦੇ ਕੌਮੀ ਉਪ ਪ੍ਰਧਾਨ ਵਿਨੇ ਸਹਸਤਰਬੁੱਧੇ ਨੇ ਐਲਾਨ ਕੀਤਾ ਹੈ। ਅਸ਼ਵਨੀ ਸ਼ਰਮਾ ਦਾ ਕਾਰਜਕਾਲਅਗਲੇ 3 ਸਾਲਾਂ ਲਈ ਹੋਵੇਗਾ। [caption id="attachment_380669" align="aligncenter" width="300"]Ashwani Sharma Punjab BJP new president ਅਸ਼ਵਨੀ ਸ਼ਰਮਾ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ , ਸ਼ਵੇਤ ਮਲਿਕ ਨੇ ਦਿੱਤੀ ਮੁਬਾਰਕਬਾਦ[/caption] ਅਸ਼ਵਨੀ ਸ਼ਰਮਾ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ ਅਤੇ ਅਸ਼ਵਨੀ ਸ਼ਰਮਾ ਨੂੰ 10 ਸਾਲਾਂ ਬਾਅਦ ਦੂਜੀ ਵਾਰ ਪੰਜਾਬ ਭਾਜਪਾ ਦੀ ਕਮਾਨ ਮਿਲੀ ਹੈ। ਇਸ ਤੋਂ ਪਹਿਲਾਂ 2010 'ਚ ਅਸ਼ਵਨੀ ਸ਼ਰਮਾਪੰਜਾਬ ਭਾਜਪਾ ਦੇ ਪ੍ਰਧਾਨ ਚੁਣੇ ਗਏ ਸਨ। ਭਾਜਪਾ ਨੈਸ਼ਨਲ ਕੌਂਸਲ ਲਈ 13 ਲੋਕ ਸਭਾ ਹਲਕਿਆਂ ਦੇ 13 ਮੈਂਬਰਾਂ ਦਾ ਵੀ ਐਲਾਨ ਹੋਇਆ ਹੈ। [caption id="attachment_380666" align="aligncenter" width="300"]Ashwani Sharma Punjab BJP new president ਅਸ਼ਵਨੀ ਸ਼ਰਮਾ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ , ਸ਼ਵੇਤ ਮਲਿਕ ਨੇ ਦਿੱਤੀ ਮੁਬਾਰਕਬਾਦ[/caption] ਇਸ ਦੌਰਾਨ ਪੰਜਾਬ ਭਾਜਪਾ ਦੇ ਨਵੇਂ ਚੁਣੇ ਗਏ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਸੰਬੋਧਨ 'ਚ ਪੰਜਾਬ ਸਰਕਾਰ ਨੂੰ ਖ਼ੂਬ ਰਗੜੇਲਗਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਕੈਪਟਨ ਸਰਕਾਰ ਹਰ ਵਾਅਦੇ ਨੂੰ ਵਫਾ ਕਰਨ 'ਚ ਫੇਲ ਸਾਬਿਤ ਹੋਈ ਹੈ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਸਰਕਾਰ ਨਹੀਂ ਚਲਾ ਰਹੇ ਬਲਕਿ ਸਰਕਾਰ ਦਾ ਸਵਾਦ ਲੈ ਰਹੇ ਹਨ ,ਜਿਸ ਕਰਕੇ ਸਮਾਰਟ ਫੋਨ, ਘਰ -ਘਰ ਨੌਕਰੀ, ਬੁਢਾਪਾ ਪੈਨਸ਼ਨ, ਨਾਜਾਇਜ਼ ਮਾਇੰਨਗ ਤੇ ਸਭ ਮੁੱਦਿਆਂ 'ਤੇ ਸਰਕਾਰ ਅਸਫਲ ਰਹੀ ਹੈ। [caption id="attachment_380665" align="aligncenter" width="300"]Ashwani Sharma Punjab BJP new president ਅਸ਼ਵਨੀ ਸ਼ਰਮਾ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ , ਸ਼ਵੇਤ ਮਲਿਕ ਨੇ ਦਿੱਤੀ ਮੁਬਾਰਕਬਾਦ[/caption] ਇਸ ਮੌਕੇ ਭਾਜਪਾ ਦੇ ਕੌਮੀ ਉਪ ਪ੍ਰਧਾਨ ਵਿਨੇ ਸਹਸਤਰਬੁੱਧੇ , ਸੀਨੀਅਰ ਲੀਡਰ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਵਿਜੇ ਸਾਂਪਲਾ, ਸ਼ਵੇਤ ਮਲਿਕ, ਅਸ਼ਵਨੀ ਸ਼ਰਮਾ ਤੇ ਹੋਰ ਆਗੂ ਮੰਚ ਉੱਤੇ ਮੌਜੂਦ ਸਨ। ਇਸ ਦੌਰਾਨ ਸ਼ਵੇਤ ਮਲਿਕ ਨੇ ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਨ 'ਤੇ ਮੁਬਾਰਕਬਾਦ ਦਿੱਤੀ ਹੈ। -PTCNews


Top News view more...

Latest News view more...