ਮੁੱਖ ਖਬਰਾਂ

ਪਾਣੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ASI ਨੇ ਭਰਾ-ਭਰਜਾਈ ਨੂੰ ਮਾਰਿਆ ਚਾਕੂ, ਇਕ ਦੀ ਮੌਤ

By Baljit Singh -- June 24, 2021 9:05 am -- Updated:June 24, 2021 9:05 am

ਚੰਡੀਗੜ੍ਹ- ਰਾਮ ਦਰਬਾਰ ਵਿਚ ਪਾਣੀ ਨੂੰ ਲੈ ਕੇ ਹੋਏ ਝਗੜੇ ਵਿਚ ਪੰਜਾਬ ਪੁਲਸ ਦੇ ਏ.ਐੱਸ.ਆਈ. ਨੇ ਮੰਗਲਵਾਰ ਰਾਤ ਨੂੰ ਆਪਣੇ ਛੋਟੇ ਭਰਾ ਤੇ ਭਰਜਾਈ ਨੂੰ ਚਾਕੂ ਮਾਰ ਕੇ ਲਹੂ-ਲੁਹਾਨ ਕਰ ਦਿੱਤਾ।

ਪੜੋ ਹੋਰ ਖਬਰਾਂ: ਸ਼ੋਪੀਆਂ: ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਇਕ ਅੱਤਵਾਦੀ ਢੇਰ

ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਜੋੜੇ ਨੂੰ ਜੀ.ਐੱਮ.ਸੀ.ਐੱਚ.-32 ਵਿਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਏ.ਐੱਸ.ਆਈ. ਦੀ ਭਰਜਾਈ ਦਿਵਯਾ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਹੀ ਦਿਵਯਾ ਦੇ ਪਤੀ ਗਿਆਨ ਸਾਗਰ ਦੀ ਹਾਲਤ ਗੰਭੀਰ ਹੈ। ਸੈਕਟਰ-31 ਥਾਣਾ ਪੁਲਸ ਨੇ ਮੁਲਜ਼ਮ ਏ.ਐੱਸ.ਆਈ. ਹਰਸਵਰੂਪ ’ਤੇ ਹੱਤਿਆ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਮੁਲਜ਼ਮ ਪੰਜਾਬ ਪੁਲਸ ਹੈੱਡਕੁਆਰਟਰ ਵਿਚ ਤਾਇਨਾਤ ਹੈ। ਪੁਲਸ ਨੇ ਮੁਲਜ਼ਮ ਤੋਂ ਹੱਤਿਆ ਵਿਚ ਇਸਤੇਮਾਲ ਚਾਕੂ ਬਰਾਮਦ ਕਰ ਲਿਆ ਹੈ।

-PTC News

  • Share