67 ਦੀ ਉਮਰ 'ਚ ਕੀਤਾ ਸੁਪਨਾ ਸਾਕਾਰ, ਮਜ਼ਬੂਤ ਇਰਾਦੇ ਸਦਕਾ ਕੀਤੀ ਡਾਕਟਰੇਟ ਹਾਸਿਲ

By Jagroop Kaur - June 22, 2021 9:06 pm

ਉਂਝ ਤਾਂ ਕਿਹਾ ਜਾਂਦਾ ਹੈ ਕਿ ਮਹਿਲਾਵਾਂ ਘਰ ਸੰਭਾਲਣ ਨੂੰ ਹ ਹੁੰਦੀਆਂ ਹਨ ਤੇ ਇਕ ਉਮਰ ਤੋਂ ਬਾਅਦ ਉਹ ਢਲ ਕੇ ਅਰਾਮ ਹੀ ਕਰਦੀਆਂ ਹਨ। ਪਰ ਜਿਸ ਉਮਰ ਵਿਚ ਲੋਕ ਸੇਵਾ ਮੁਕਤ ਹੋ ਕੇ ਜ਼ਿੰਦਗੀ ਬਿਤਾਉਣ ਲੱਗਦੇ ਹਨ, ਉਥੇ ਹੀ ਗੁਜਰਾਤ ਦੀ ਊਸ਼ਾ ਲੋਦਯਾ ਨੇ ਆਪਣਾ ਦਹਾਕਿਆਂ ਪੁਰਾਣਾ ਸੁਫ਼ਨਾ ਪੂਰਾ ਕੀਤਾ ਅਤੇ ਲੰਬੇ ਵਕਫ਼ੇ ਮਗਰੋਂ ਪੜ੍ਹਾਈ ਕਰਦੇ ਹੋਏ ਡਾਕਟਰੇਟ PhD ਹਾਸਲ ਕੀਤੀ। ਊਸ਼ਾ ਨੇ 20 ਸਾਲ ਦੀ ਉਮਰ ਵਿਚ ਕਾਲਜ ਦੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਕਰੀਬ 60 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਪਣੀ ਪੜ੍ਹਾਈ ਫਿਰ ਤੋਂ ਸ਼ੁਰੂ ਕੀਤੀ ਅਤੇ ਡਾਕਟਰੇਟ ਦੀ ਉਪਾਧੀ ਹਾਸਲ ਕੀਤੀ।Against all odds! 'Grandmother' turns 'doctor'; fulfils her PhD aspiration  after 50 years | India News

Read More : ਪੰਜਾਬ ਮੁੱਖ ਸਕੱਤਰ ਵਲੋਂ ਕੋਰੋਨਾ ਤਹਿਤ ਸਿਹਤ ਸਹੂਲਤਾਂ ਲਈ ਚੁੱਕੇ ਜਾਣਗੇ ਅਹਿਮ ਕਦਮ

ਵਡੋਦਰਾ ਦੀ ਰਹਿਣ ਵਾਲੀ ਮਹਿਲਾ ਊਸ਼ਾ ਨੇ ਮਹਾਰਾਸ਼ਟਰ ਸਥਿਤ ਸ਼ਤਰੂਜਯ ਅਕਾਦਮੀ ਵਿਚ ਜੈਨ ਧਰਮ ਦੇ ਪਾਠਕ੍ਰਮ ’ਚ ਦਾਖ਼ਲਾ ਲਿਆ। ਇਹ ਭਾਈਚਾਰੇ ਦੇ ਮੈਂਬਰਾਂ ਵਿਚਾਲੇ ਗਿਆਨ ਦੇ ਪ੍ਰਸਾਰ ਲਈ ਸਥਾਪਤ ਇਕ ਸੰਸਥਾ ਹੈ। ਊਸ਼ਾ ਨੇ ਐਤਵਾਰ ਨੂੰ ਡਾਕਟਰੇਟ ਦੀ ਉਪਾਧੀ ਹਾਸਲ ਕਰਨ ਲਈ ਜ਼ੁਬਾਨੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਈ ਦਹਾਕੇ ਪਹਿਲਾਂ ਜਦੋਂ ਮੈਂ ਵਿਗਿਆਨ ਗਰੈਜੂਏਟ ਪਾਠਕ੍ਰਮ ’ਚ ਦਾਖ਼ਲਾ ਲਿਆ ਸੀ, ਉਸ ਸਮੇਂ ਤੋਂ ਹੀ ਡਾਕਟਰ ਬਣਨ ਦਾ ਮੇਰਾ ਸੁਫ਼ਨਾ ਸੀ।

At 67, Vadodara woman earns doctorate degree | Education News,The Indian  ExpressRead More : ਵੈਕਸੀਨੇਸ਼ਨ ਪ੍ਰੋਗਰਾਮ ‘ਚ ਦਿਲਚਸਪੀ ਦਿਖਾਉਣ ਵਾਲੇ ਦੇਸ਼ਾਂ ਬਾਰੇ CoWIN ਕਰੇਗਾ ਤਜ਼ਰਬਾ ਸਾਂਝਾ

ਊਸ਼ਾ ਮੁਤਾਬਕ ਛੋਟੀ ਉਮਰ ਵਿਚ ਵਿਆਹ ਹੋ ਜਾਣ ਕਾਰਨ ਮੈਨੂੰ 20 ਸਾਲ ਦੀ ਉਮਰ ਵਿਚ ਕਾਲਜ ਛੱਡਣਾ ਪਿਆ। ਜੈਨ ਧਰਮ ਦੇ ਵਿਦਵਾਨ ਅਤੇ ਆਪਣੇ ਗੁਰੂ ਜਯਦਰਸ਼ਿਤਾਸ਼੍ਰੀਜੀ ਮਹਾਰਾਜ ਤੋਂ ਪ੍ਰੇਰਿਤ ਹੋ ਕੇ ਊਸ਼ਾ ਨੇ ਆਪਣੀ ਇੱਛਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੇ ਇਕ ਆਨਲਾਈਨ ਪਾਠਕ੍ਰਮ ’ਚ ਦਾਖ਼ਲਾ ਲਿਆ। ਉਨ੍ਹਾਂ ਨੇ ਜੈਨ ਧਰਮ ਵਿਚ ਤਿੰਨ ਸਾਲ ਦਾ ਡਿਗਰੀ ਪਾਠਕ੍ਰਮ, ਉਸ ਤੋਂ ਬਾਅਦ ਦੋ ਸਾਲ ਦੀ ਮਾਸਟਰਜ਼ ਅਤੇ ਫਿਰ ਤਿੰਨ ਸਾਲ ਦਾ ਡਾਕਟਰੇਟ ਨੂੰ ਪੂਰਾ ਕੀਤਾ।

adv-img
adv-img