70ਵੇਂ ਗਣਤੰਤਰ ਦਿਵਸ ਮੌਕੇ ਬੀ.ਐਸ.ਐਫ ਤੇ ਪਾਕਿ ਰੇਂਜਰਾਂ ਨੇ ਇੱਕ ਦੂਸਰੇ ਨੂੰ ਵੰਡੀਆਂ ਮਠਿਆਈਆਂ

Atari Wagah border BSF and Pak Rangers sweets
70ਵੇਂ ਗਣਤੰਤਰ ਦਿਵਸ ਮੌਕੇ ਬੀ.ਐਸ.ਐਫ ਤੇ ਪਾਕਿ ਰੇਂਜਰਾਂ ਨੇ ਇੱਕ ਦੂਸਰੇ ਨੂੰ ਵੰਡੀਆਂ ਮਠਿਆਈਆਂ

70ਵੇਂ ਗਣਤੰਤਰ ਦਿਵਸ ਮੌਕੇ ਬੀ.ਐਸ.ਐਫ ਤੇ ਪਾਕਿ ਰੇਂਜਰਾਂ ਨੇ ਇੱਕ ਦੂਸਰੇ ਨੂੰ ਵੰਡੀਆਂ ਮਠਿਆਈਆਂ।

ਅਟਾਰੀ :ਅੱਜ 26 ਜਨਵਰੀ ਨੂੰ ਦੇਸ਼ ਭਰ ‘ਚ 70ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ।ਇਸ ਮੌਕੇ ਦਿੱਲੀ ਵਿੱਚ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ।ਇਸ ਤੋਂ ਇਲਾਵਾ ਭਾਰਤ ਦੇ ਹੋਰ ਸੂਬਿਆਂ ‘ਚ ਵੀ ਗਣਤੰਤਰ ਦਿਵਸ ਦੇ ਸਮਾਰੋਹ ਆਯੋਜਿਤ ਕੀਤੇ ਗਏ ਹਨ,ਜਿੱਥੇ ਵੱਡੇ ਸਿਆਸੀ ਆਗੂਆਂ ਨੇ ਝੰਡਾ ਲਹਿਰਾਇਆ ਹੈ।ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਦੇਖਣ ਨੂੰ ਮਿਲ ਰਹੇ ਹਨ।

Atari Wagah border BSF and Pak Rangers sweets
70ਵੇਂ ਗਣਤੰਤਰ ਦਿਵਸ ਮੌਕੇ ਬੀ.ਐਸ.ਐਫ ਤੇ ਪਾਕਿ ਰੇਂਜਰਾਂ ਨੇ ਇੱਕ ਦੂਸਰੇ ਨੂੰ ਵੰਡੀਆਂ ਮਠਿਆਈਆਂ

ਇਸ ਦੌਰਾਨ ਗਣਤੰਤਰ ਦਿਵਸ ਮੌਕੇ ਅਟਾਰੀ ਵਾਘਾ ਸਰਹੱਦ ਵਿਖੇ ਬੀ.ਐਸ.ਐਫ ਦੇ ਕਮਾਡੈਂਟ ਵੱਲੋਂ ਝੰਡਾ ਲਹਿਰਾਇਆ ਗਿਆ ਹੈ।ਇਸ ਮੌਕੇ ਭਾਰਤ-ਪਾਕਿਸਤਾਨ ਦਰਮਿਆਨ ਮਠਿਆਈਆਂ ਦਾ ਆਦਾਨ ਪ੍ਰਦਾਨ ਕੀਤਾ ਗਿਆ ਅਤੇ ਬੀ.ਐਸ.ਐਫ ਦੇ ਜਵਾਨਾਂ ਨੇ ਇਸ ਮੌਕੇ ਇੱਕ ਦੂਸਰੇ ਨੂੰ ਲੱਡੂ ਖੁਆਏ ਹਨ।

Atari Wagah border BSF and Pak Rangers sweets
70ਵੇਂ ਗਣਤੰਤਰ ਦਿਵਸ ਮੌਕੇ ਬੀ.ਐਸ.ਐਫ ਤੇ ਪਾਕਿ ਰੇਂਜਰਾਂ ਨੇ ਇੱਕ ਦੂਸਰੇ ਨੂੰ ਵੰਡੀਆਂ ਮਠਿਆਈਆਂ

ਦੱਸ ਦੇਈਏ ਇਹ ਦਿਨ ਭਾਰਤ ਦੇ ਹਰ ਨਾਗਰਿਕ ਲਈ ਕਾਫੀ ਖਾਸ ਹੈ ਕਿਉਂਕਿ ਇਸ ਦਿਨ ਭਾਰਤ ਇਕ ਗਣਤੰਤਰਿਕ ਦੇਸ਼ ਬਣਿਆ ਸੀ ਤੇ ਪੂਰੇ ਦੇਸ਼ ‘ਚ ਸੰਵਿਧਾਨ ਲਾਗੂ ਹੋਇਆ ਸੀ। 26 ਜਨਵਰੀ 1949 ਨੂੰ ਸੰਵਿਧਾਨ ਸਭਾ ਵੱਲੋਂ ਭਾਰਤ ਦੇ ਸੰਵਿਧਾਨ ਨੂੰ ਪਾਸ ਕੀਤਾ ਗਿਆ ਸੀ ਤੇ 26 ਜਨਵਰੀ 1950 ਨੂੰ 10:18 ਮਿੰਟ ‘ਤੇ ਪੂਰੇ ਦੇਸ਼ ‘ਚ ਲਾਗੂ ਹੋਇਆ ਸੀ।
-PTCNews