ਪੰਜਾਬ

ਭਾਬੀ ਦੀਆਂ ਇਤਰਾਜ਼ਯੋਗ ਤਸਵੀਰਾਂ ਨੂੰ ਲੈ ਕੇ ਨੌਜਵਾਨ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼, ਜਾਣੋ ਪੂਰਾ ਮਾਮਲਾ

By Riya Bawa -- August 04, 2022 3:43 pm -- Updated:August 04, 2022 3:44 pm

ਗੁਰਦਾਸਪੁਰ: ਗੁਰਦਾਸਪੁਰ ਪੁਲਿਸ ਦੇ ਅਧੀਨ ਪੈਂਦੇ ਥਾਣਾ ਕਾਹਨੂੰਵਾਨ ਦੇ ਪਿੰਡ ਭੂਸ਼ਾ ਵਿੱਚ ਇਕ ਸਨਸਨੀ ਖੇਜ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਕੁਝ ਨੌਜਵਾਨ ਬਲੈਰੋ ਗੱਡੀ 'ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਗਲੀ ਵਿਚੋਂ ਇਕ ਘਰ ਸਾਹਮਣੇ ਖੜੇ ਕੁਝ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੂੰ ਲੱਤਾਂ ਤੋਂ ਫੜ ਕੇ ਘੜੀਸ ਕੇ ਚਲਦੀ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਕਰਕੇ ਰਗੜਾ ਲੱਗਣ ਨਾਲ ਨੌਜਵਾਨ ਜ਼ਖਮੀ ਹੋ ਗਿਆ ਹੈ ਪਰ ਬਲੈਰੋ ਸਵਾਰ ਨੌਜਵਾਨਾਂ ਦੀ ਪਕੜ ਵਿਚੋਂ ਆਪਣੇ ਆਪ ਨੂੰ ਛੁਡਵਾ ਲੈਂਦਾ ਹੈ। ਓਥੇ ਹੀ ਇਹ ਘਟਨਾ ਦੀ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ਹੈ। ਜ਼ਖਮੀ ਨੌਵਜਾਨ ਅਤੇ ਉਸਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਵਲੋਂ ਤਫਤੀਸ਼ ਦੇ ਨਾਲ ਨਾਲ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Gurdaspur, Punjabi news, CCTV, Blairo, Gurdaspur Police, Youth beat

ਸੀ ਸੀ ਟੀ ਵੀ ਦੇ ਵਿੱਚ ਸਾਫ ਦੇਖ ਸਕਦੇ ਹੋ ਕਿ ਪੀੜਤ ਨੌਜਵਾਨ ਰੋਬਿਨ ਕਿਵੇਂ ਅੱਧਾ ਬਲੈਰੋ ਗੱਡੀ ਦੇ ਬਾਹਰ ਲਟਕ ਰਿਹਾ ਹੈ ਅਤੇ ਬਲੈਰੋ ਸਵਾਰ ਨੌਜਵਾਨ ਕਿਵੇ ਇਸਨੂੰ ਚਲਦੀ ਗੱਡੀ ਵਿੱਚ ਇਸੇ ਹਾਲਤ ਵਿੱਚ ਘੜੀਸਦੇ ਹੋਏ ਲਿਜਾ ਰਹੇ ਹਨ। ਰੋਬਿਨ ਦੀਆਂ ਲੱਤਾਂ ਬਲੈਰੋ ਗੱਡੀ ਵਿੱਚ ਬੈਠੇ ਨੌਜਵਾਨਾਂ ਨੇ ਪਕੜ ਰੱਖੀਆਂ ਹਨ। ਇਸ ਘਟਨਾ ਨੂੰ ਲੈ ਕੇ ਜ਼ਖਮੀ ਨੌਜਵਾਨਾਂ ਰੋਬਿਨ ਨੇ ਦੱਸਿਆ ਕਿ ਉਹ ਕੋਈ ਸਮਾਨ ਲੈਣ ਲਈ ਘਰ ਤੋਂ ਬਾਹਰ ਆਇਆ ਤਾਂ ਕੁਝ ਦੇਰ ਬਾਅਦ ਇਕ ਬਲੈਰੋ ਗੱਡੀ ਆ ਕੇ ਉਸਦੇ ਕੋਲ ਖੜ ਗਈ ਅਤੇ ਉਸ ਵਿਚ ਬੈਠੇ ਚਾਰ ਤੋਂ ਪੰਜ ਨੌਜਵਾਨਾਂ ਨੇ ਉਸਨੂੰ ਗੱਡੀ ਵਿੱਚ ਬੈਠਣ ਲਈ ਕਿਹਾ ਪਰ ਓਹ ਨੌਜਵਾਨਾਂ ਨੂੰ ਨਹੀਂ ਪਹਿਚਾਣਦਾ ਸੀ।

Gurdaspur, Punjabi news, CCTV, Blairo, Gurdaspur Police, Youth beat

ਇਹ ਵੀ ਪੜ੍ਹੋ : ਬਠਿੰਡਾ ਦੇ ਸਿਵਲ ਹਸਪਤਾਲ 'ਚ ਐਕਸ-ਰੇ ਮਸ਼ੀਨਾਂ ਖ਼ਰਾਬ ਹੋਣ ਕਾਰਨ ਮਰੀਜ਼ ਪਰੇਸ਼ਾਨ

ਇਸ ਲਈ ਉਸਨੇ ਗੱਡੀ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੌਜਵਾਨਾਂ ਨੇ ਉਸ ਦੀਆਂ ਲੱਤਾਂ ਫੜ ਕੇ ਉਸਨੂੰ ਜਬਰਦਸਤੀ ਚਲਦੀ ਗੱਡੀ ਵਿੱਚ ਬਿਠਾਉਣ ਲਗ ਪਏ ਉਹ ਅੱਧਾ ਗੱਡੀ ਤੋਂ ਲਟਕਦਾ ਰਿਹਾ ਜਿਸ ਕਾਰਨ ਉਸਦਾ ਸਰੀਰ ਸੜਕ ਨਾਲ ਰਗੜਾ ਖਾਂਦਾ ਹੋਇਆ ਜ਼ਖਮੀ ਹੀ ਗਿਆ ਪ੍ਰਾ ਉਸਨੇ ਆਪਣੇ ਆਪ ਨੂੰ ਗੱਡੀ ਸਵਾਰ ਨੌਜਵਾਨਾਂ ਕੋਲੋ ਛੁਡਵਾ ਲਿਆ ਜਿਸ ਕਾਰਨ ਉਸਦੀ ਜਾਨ ਬਚ ਗਈ ਉਸਨੇ ਕਿਹਾ ਕਿ ਪੁਲਿਸ ਨੂੰ ਇਸ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਗੱਡੀ ਨੰਬਰ ਵੀ ਦਿੱਤਾ ਹੈ ਪਰ ਪੁਲਿਸ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ।

Gurdaspur, Punjabi news, CCTV, Blairo, Gurdaspur Police, Youth beat

ਓਥੇ ਜਦੋਂ ਇਸ ਸੰਬੰਧੀ ਥਾਣਾ ਕਾਹਨੂੰਵਾਨ ਦੇ ਇੰਚਾਰਜ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਕਤ ਜ਼ਖਮੀ ਨੌਜਵਾਨ ਦੇ ਸੰਬੰਧ ਸ਼ਰੀਕੇ ਵਿਚੋਂ ਭਾਬੀ ਲਗਦੀ ਮਹਿਲਾ ਨਾਲ ਸੀ ਜਿਸਦੀਆਂ ਕੁਝ ਤਸਵੀਰਾਂ ਉਕਤ ਜ਼ਖਮੀ ਨੌਜਵਾਨ ਕੋਲ ਸਨ ਜਿਸਨੂੰ ਲੈ ਕੇ ਮਹਿਲਾ ਦੇ ਭਰਾ ਉਕਤ ਨੌਜਵਾਨ ਕੋਲੋ ਉਹ ਤਸਵੀਰਾਂ ਡਲੀਟ ਕਰਵਾਉਣਾ ਚਹੁੰਦਾ ਸੀ ਜਿਸਨੂੰ ਲੈ ਕੇ ਇਹ ਸਾਰੀ ਘਟਨਾ ਵਾਪਰੀ ਬਾਕੀ ਓਹਨਾ ਨੌਜਵਾਨਾਂ ਦਾ ਇਹ ਤਰੀਕਾ ਗਲਤ ਸੀ। ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਸੀ। ਓਹਨਾ ਕਿਹਾ ਕਿ ਜ਼ਖਮੀ ਨੌਜਵਾਨ ਅਤੇ ਉਸਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਤਫਤੀਸ਼ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

(ਗੁਰਦਾਸਪੁਰ ਤੋਂ ਰਵੀ ਬਕਸ਼ ਦੀ ਰਿਪੋਰਟ)

-PTC News

  • Share