ਦੇਸ਼- ਵਿਦੇਸ਼

ਆਸਟ੍ਰੇਲੀਆ 'ਚ ਵੱਡੀ ਵਾਰਦਾਤ, ਧੀ ਨੇ ਮਾਂ ਦਾ ਕੀਤਾ ਕਤਲ, ਸਿਰ ਕੱਟ ਕੇ ਰੱਖਿਆ ਫੁੱਟਪਾਥ 'ਤੇ

By Jashan A -- July 22, 2019 4:07 pm -- Updated:Feb 15, 2021

ਆਸਟ੍ਰੇਲੀਆ 'ਚ ਵੱਡੀ ਵਾਰਦਾਤ, ਧੀ ਨੇ ਮਾਂ ਦਾ ਕੀਤਾ ਕਤਲ, ਸਿਰ ਕੱਟ ਕੇ ਰੱਖਿਆ ਫੁੱਟਪਾਥ 'ਤੇ,ਸਿਡਨੀ: ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ 25 ਸਾਲਾ ਲੜਕੀ ਨੇ ਆਪਣੀ 57 ਸਾਲਾ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਸਿਰ ਸਰੀਰ ਤੋਂ ਵੱਖ ਕਰ ਕੇ ਗੁਆਂਢੀ ਦੇ ਘਰ ਦੇ ਬਾਹਰ ਫੁੱਟਪਾਥ 'ਤੇ ਰੱਖ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ ਵਾਰਦਾਤ ਤੋਂ ਪਹਿਲਾਂ ਮਾਂ-ਧੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਜ਼ੋਰਦਾਰ ਬਹਿਸ ਹੋਈ ਸੀ।ਇਸ ਘਟਨਾ ਦੀ ਜਾਣਕਾਰੀ ਗੁਆਂਢੀਆਂ ਨੇ ਫੋਨ ਕਰ ਕੇ ਪੁਲਿਸ ਨੂੰ ਦਿੱਤੀ।

ਹੋਰ ਪੜ੍ਹੋ: ਜਰਨੈਲ ਸਿੰਘ ਜੈਲੀ 'ਤੇ ਪਈ ਵੱਡੀ ਮੁਸੀਬਤ

ਜਿਸ ਤੋਂ ਬਾਅਦ ਪੁਲਿਸ ਨੇ ਲੜਕੀ ਨੂੰ ਮਾਂ ਦੇ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਵਿਚ ਕਈ ਚਾਕੂਆਂ ਦੀ ਵਰਤੋਂ ਕੀਤੀ ਗਈ।

ਪੁਲਿਸ ਨੇ ਘਟਨਾ ਸਥਲ ਤੋਂ ਚਾਕੂਆਂ ਨੂੰ ਜ਼ਬਤ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਂਚ ਕਰਨਾ ਬਹੁਤ ਮੁਸ਼ਕਲ ਅਤੇ ਚੁਣੌਤੀਪੂਰਣ ਹੈ।

-PTC News