ਹੋਰ ਖਬਰਾਂ

ਜਰਨੈਲ ਸਿੰਘ ਜੈਲੀ 'ਤੇ ਪਈ ਵੱਡੀ ਮੁਸੀਬਤ

By Joshi -- March 28, 2018 2:12 pm -- Updated:March 28, 2018 4:20 pm

jarnail singh jelly trouble: ਜਰਨੈਲ ਸਿੰਘ ਜੈਲੀ 'ਤੇ ਪਈ ਵੱਡੀ ਮੁਸੀਬਤ

ਪੰਜਾਬ ਦਾ ਮਸ਼ਹੂਰ ਗਾਇਕ ਜਰਨੈਲ ਸਿੰਘ ਜੈਲੀ 'ਤੇ ਇੱਕ ਵੱਡੀ ਮੁਸੀਬਤ ਪੈਣ ਦੀ ਖਬਰ ਹੈ। ਦਰਅਸਲ, ਗਾਇਕ ਜੈਲੀ ਪੰਜਾਬੀ ਮਾਡਲ ਨਾਲ ਗੈਂਗਰੇਪ, ਬਲੈਕਮੇਲੰਿਗ ਅਤੇ ਅਗਵਾ ਕਰਨ ਦੇ ਮਾਮਲੇ 'ਚ ਜੇਲ 'ਚ ਬੰਦ ਹਨ ਅਤੇ ਇਸ ਬਾਰੇ 'ਚ ਮੰਗਲਵਾਰ ਨੂੰ ਜ਼ਿਲਾ ਅਦਾਲਤ 'ਚ ਸੁਣਵਾਈ ਹੋਈ, ਜਿਸ ਦੌਰਾਨ ਮੁਲਜ਼ਮ ਜੈਲੀ 'ਤੇ ਧਾਰਾ 506 ਦੇ ਤਹਿਤ ਦੋਸ਼ ਤੈਅ ਕੀਤੇ ਗਏ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੈਲੀ 'ਤੇ 313 ਦੇ ਤਹਿਤ ਚਾਰਜ ਫ੍ਰੇਮ ਹੋਏ ਸਨ। ਹੁਣ 17 ਅਪ੍ਰੈਲ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।

ਜ਼ਿਕਰਯੋਗ ਹੈ ਕਿ ਅਕਤੂਬਰ 2014 'ਚ ਜੈਲੀ 'ਤੇ ਇਕ ਮਾਡਲ ਨੇ ਦੋਸ਼ ਲਗਾਇਆ ਕਿ ਗੀਤ ਸਿਖਾਉਣ ਦੌਰਾਨ ਦੋਸ਼ੀ ਮਾਡਲ ਨੂੰ ਬਹਾਨੇ ਨਾਲ ਮੋਹਾਲੀ ਦੇ ਸੈਕਟਰ-57 ਦੇ ਫਲੈਟ 'ਚ ਲੈ ਕੇ ਗਿਆ ਅਤੇ ਉਸ ਨੂੰ ਬੇਹੋਸ਼ ਕਰ ਕੇ ਉਸ ਨਾਲ ਗੈਂਗਰੇਪ ਕੀਤਾ ਅਤੇ ਉਸਦੀ ਅਸ਼ਲੀਲ ਵੀਡੀਓ ਤਿਆਰ ਕਰ ਕੇ ਉਸ ਨੂੰ ਬਲੈਕਮੇਲ ਕੀਤਾ ਗਿਆ।

—PTC News

  • Share