ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸੂਬੇ ਨੇ ਸਕੂਲਾਂ ‘ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ‘ਤੇ ਲਗਾਇਆ ਬੈਨ  

Australia's schools ban Kirpan for Sikh Students in New South Wales
ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸੂਬੇ ਨੇ ਸਕੂਲਾਂ 'ਚਸਿੱਖਾਂ ਦੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ 'ਤੇ ਲਗਾਇਆ ਬੈਨ  

ਸਿਡਨੀ : ਆਸਟਰੇਲੀਆ ਦੇ ਸਭ ਤੋਂ ਵੱਡੇ ਸੂਬੇ ਨਿਊ ਸਾਊਥ ਵੇਲਸ ਨੇ ਸਕੂਲਾਂ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ‘ਤੇ ਬੈਨ ਲਗਾ ਦਿੱਤਾ ਹੈ।ਯਾਨੀ 19 ਮਈ ਬੁੱਧਵਾਰ ਤੋਂ ਧਾਰਮਿਕ ਪ੍ਰਤੀਕ ਦੇ ਤੌਰ ‘ਤੇ ਰੱਖੀ ਜਾਂਦੀ ਕਿਰਪਾਨ ( ਸ੍ਰੀ ਸਾਹਿਬ) ਦੀ ਮਨਾਹੀ ਲਾਗੂ ਹੋਣ ਜਾ ਰਹੀ ਹੈ। ਇਨ੍ਹਾਂ ਚਿੰਨ੍ਹਾਂ ਵਿਚ ਹੋਰ ਧਾਰਮਿਕ ਚਿੰਨ੍ਹ ਵੀ ਸ਼ਾਮਿਲ ਹਨ।

Australia's schools ban Kirpan for Sikh Students in New South Wales
ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸੂਬੇ ਨੇ ਸਕੂਲਾਂ ‘ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ‘ਤੇ ਲਗਾਇਆ ਬੈਨ

ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ ‘ਚ 2 ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਦਾ ਕਿਰਪਾਨ ਨਾਲ ਗੁੱਟ ਵੱਢ ਕੇ ਲੁੱਟੀ ਨਕਦੀ

ਦਰਅਸਲ ‘ਚ 6 ਮਈ ਨੂੰ ਸਿਡਨੀ ਦੇ ਗਲੇਨਵੁਡ ਹਾਈ ਸਕੂਲ ਵਿੱਚ ਇੱਕ ਸਿੱਖ ਵਿਦਿਆਰਥੀ ਨੇਆਪਣੇ ਸਹਿਪਾਠੀ ਨਾਲ ਹੋਈ ਤਕਰਾਰ ਤੋਂ ਬਾਅਦ ਉਸ ਉੱਤੇ ਆਪਣੀ ਕਿਰਪਾਨ (ਸ੍ਰੀ ਸਾਹਿਬ ) ਨਾਲ ਹਮਲਾ ਕਰ ਦਿੱਤਾ ਸੀ। ਸਿੱਖਿਆ ਮੰਤਰਾਲਾ ਇਸ ਘਟਨਾ ‘ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਸੀ। ਜਿਸ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ।

Australia's schools ban Kirpan for Sikh Students in New South Wales
ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸੂਬੇ ਨੇ ਸਕੂਲਾਂ ‘ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ‘ਤੇ ਲਗਾਇਆ ਬੈਨ

ਇਸ ਘਟਨਾ ਤੋਂ ਬਾਅਦ 16 ਸਾਲਾਂ ਗੰਭੀਰ ਜ਼ਖ਼ਮੀ ਬੱਚੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਦਕਿ ਹਮਲਾ ਕਰਨ ਵਾਲੇ 14 ਸਾਲਾਂ ਸਿੱਖ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਫਿਲਹਾਲ ਉਹ ਜ਼ਮਾਨਤ ‘ਤੇ ਹੈ।

Australia's schools ban Kirpan for Sikh Students in New South Wales
ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸੂਬੇ ਨੇ ਸਕੂਲਾਂ ‘ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ‘ਤੇ ਲਗਾਇਆ ਬੈਨ

ਸੂਬੇ ਦੀ ਸਿੱਖਿਆ ਮੰਤਰੀ Sarah Mitchell ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲਾਂ ‘ਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ ਇਸ ਲਈ ਖਾਮੀਆਂ ਨੂੰ ਦੂਰ ਕੀਤਾ ਜਾਵੇਗਾ ਅਤੇ ਸਕੂਲਾਂ ‘ਚ ਧਾਰਮਿਕਾਂ ਉਦੇਸ਼ਾਂ ਲਈ ਪਾਏ ਜਾਂਦੇ “religious knives” ‘ਤੇ ਕੱਲ੍ਹ ਤੋਂ ਰੋਕ ਲਗਾ ਦਿੱਤੀ ਗਈ ਹੈ।

Australia's schools ban Kirpan for Sikh Students in New South Wales
ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸੂਬੇ ਨੇ ਸਕੂਲਾਂ ‘ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ‘ਤੇ ਲਗਾਇਆ ਬੈਨ

ਉੱਥੇ ਹੀ ਇਸ ਮਾਮਲੇ ਨੇ ਹੁਣ ਸਿੱਖ ਭਾਈਚਾਰੇ ‘ਚ ਵੱਡੀ ਬਹਿਸ ਛੇੜ ਦਿੱਤੀ ਸੀ। ਸੋਸ਼ਲ ਮੀਡੀਆ ‘ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਖ ਬੱਚੇ ਨੇ ਨਸਲੀ ਟਿੱਪਣੀਆਂ ਤੋਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਸੀ। ਗੌਰਤਲਬ ਹੈ ਕਿ ਆਸਟਰੇਲੀਆ ਦੇ ਗਲੈਨਵੁੱਡ ਇਲਾਕੇ ਨੂੰ ਮਿੰਨੀ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

Australia's schools ban Kirpan for Sikh Students in New South Wales
ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸੂਬੇ ਨੇ ਸਕੂਲਾਂ ‘ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ‘ਤੇ ਲਗਾਇਆ ਬੈਨ

ਪੜ੍ਹੋ ਹੋਰ ਖ਼ਬਰਾਂ : ਪਟਿਆਲਾ ‘ਚ ਫਰੰਟ ਲਾਈਨ ਵਾਰੀਅਰ ਡਾ. ਰਾਜਨ ਦੀ ਕੋਰੋਨਾ ਕਾਰਨ ਹੋਈ ਮੌਤ

ਇਸ ਇਲਾਕੇ ਵਿਚ ਸਿੱਖਾਂ ਦੀਆਂ ਸਭ ਤੋਂ ਵਧੇਰੇ ਵੋਟਾਂ ਹਨ ਅਤੇ ਸਿੱਖ ਭਾਈਚਾਰੇ ਦੇ ਲੋਕ ਇੱਥੋਂ ਦੀ ਰਾਜਨੀਤੀ ਵਿੱਚ ਵੀ ਸਰਗਰਮ ਹਨ। ਇਸ ਮਾਮਲੇ ਸਬੰਧੀ ਸਿੱਖ ਭਾਈਚਾਰੇ ਦੇ ਨੁਮਾਇੰਦੇ ਅਮਰਿੰਦਰ ਬਾਜਵਾ ਦਾ ਕਹਿਣਾ ਹੈ ਕਿ ਅਸੀਂ ਇਸ ਬਾਰੇ ਵਿਚਾਰ ਵਦਾਂਦਰਾ ਕਰ ਰਹੇ ਹਾਂ ਕਿ ਅਸੀਂ ਇਸ ਦੀ ਕਾਨੂੰਨੀ ਲੜਾਈ ਕਿਵੇਂ ਲੜ ਸਕਦੇ ਹਾਂ?
-PTCNews