ਮੁੱਖ ਖਬਰਾਂ

AVTA 2019 Awards In Uk: ਪੀਟੀਸੀ ਪੰਜਾਬੀ ਯੂ.ਕੇ ਨੇ ਹਾਸਲ ਕੀਤਾ ਬੈਸਟ ਪੰਜਾਬੀ ਚੈਨਲ ਦਾ ਐਵਾਰਡ

By Jashan A -- November 17, 2019 1:48 pm

AVTA 2019 Awards In Uk: ਪੀਟੀਸੀ ਪੰਜਾਬੀ ਯੂ.ਕੇ ਨੇ ਹਾਸਲ ਕੀਤਾ ਬੈਸਟ ਪੰਜਾਬੀ ਚੈਨਲ ਦਾ ਐਵਾਰਡ,ਦੁਨੀਆ ਭਰ 'ਚ ਵੱਸਦੇ ਪੰਜਾਬੀਆਂ ਤੱਕ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਮਹਿਕ ਨੂੰ ਪਹੁੰਚਾਉਣ ਵਾਲੇ ਪੀਟੀਸੀ ਨੈੱਟਵਰਕ ਵੱਲੋਂ ਲਗਾਤਾਰ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

PTC Punjabi Uk ਦੁਨੀਆ ਦੇ ਨੰਬਰ 1 ਨੈਟਵਰਕ ਵੱਲੋਂ ਪੰਜਾਬੀ ਭਾਸ਼ਾ 'ਚ 7 ਚੈਨਲ ਲਾਂਚ ਕੀਤੇ ਗਏ ਹਨ, ਜੋ ਪੰਜਾਬੀਆਂ ਨੂੰ ਮਾਂ ਬੋਲੀ ਨਾਲ ਜੋੜਨ ਦਾ ਕੰਮ ਕਰ ਰਹੇ ਹਨ ਤੇ ਸਰੋਤਿਆਂ ਵੱਲੋਂ ਵੀ ਨੈੱਟਵਰਕ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਸਰੋਤਿਆਂ ਦੇ ਇਸ ਪਿਆਰ ਸਦਕਾ ਹੀ ਵਿਦੇਸ਼ੀ ਧਰਤੀ ਉੱਤੇ ਵੀ ਪੀਟੀਸੀ ਨੈੱਟਵਰਕ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਦਿੱਤੇ ਹਨ। ਦਰਅਸਲ, ਪੀਟੀਸੀ ਪੰਜਾਬੀ ਯੂ.ਕੇ ਨੇ ਯ.ਕੇ ‘ਚ ਹੋਏ AVTA 2019 ਐਵਾਰਡ ‘ਚ ਬੈਸਟ ਪੰਜਾਬੀ ਚੈਨਲ ਦਾ ਐਵਾਰਡ ਹਾਸਿਲ ਕੀਤਾ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਐਵਾਰਡ ਲਈ ਵੋਟਿੰਗ ਪ੍ਰਕਿਰਿਆ ਕਰਵਾਈ ਗਈ ਸੀ, ਜਿਸ 'ਚ ਸਰੋਤਿਆਂ ਨੇ ਪੀਟੀਸੀ ਪੰਜਾਬੀ ਯੂ. ਕੇ ਨੂੰ ਚੁਣਿਆ।

PTC Punjabi Uk ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਪੀਟੀਸੀ ਵੱਲੋਂ ਪੰਜਾਬੀ ਨੌਜਵਾਨ ਪੀੜੀ ਨੂੰ ਆਪਣੀ ਪ੍ਰਤੀਭਾ ਦੁਨੀਆ ਅੱਗੇ ਲਿਆਉਣ ਲਈ ਵਾਇਸ ਆਫ਼ ਪੰਜਾਬ, ਮਿਸਟਰ ਪੰਜਾਬ, ਮਿਸ ਪੀਟੀਸੀ ਪੰਜਾਬੀ ਵਰਗੇ ਕਈ ਰਿਆਲਟੀ ਸ਼ੋਅ ਕਰਵਾਏ ਜਾਂਦੇ ਹਨ, ਜਿਨ੍ਹਾਂ 'ਚ ਨੌਜਵਾਨ ਪੀੜੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਆਪਣੀ ਸਫ਼ਲਤਾ ਵੱਲ ਵਧਦੀ ਹੈ।

PTC Punjabi Uk ਜ਼ਿਕਰ ਏ ਖਾਸ ਹੈ ਕਿ ਪੀਟੀਸੀ ਨੈੱਟਵਰਕ ਪੀਟੀਸੀ ਨਿਊਜ਼, ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ, ਚੈਨਲਾਂ ਰਾਹੀਂ ਪਹਿਲਾਂ ਹੀ ਦੁਨੀਆ ਭਰ ‘ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ। ਇਹ ਪੰਜਾਬ ਦਾ ਪਹਿਲਾ ਅਜਿਹਾ ਨੈੱਟਵਰਕ ਹੈ, ਜਿਸ ਨੇ ਖੇਤਰੀ ਭਾਸ਼ਾ ‘ਚ 7 ਚੈੱਨਲ ਦਰਸ਼ਕਾਂ ਦੀ ਝੋਲੀ ‘ਚ ਪਾਏ ਹਨ।

-PTC News

  • Share