Ayodhya Ram mandir : ਰਾਮ ਮੰਦਰ ਦੇ ਭੂਮੀ ਪੂਜਨ ‘ਤੇ ਬੋਲੇ ਓਵੈਸੀ , ‘ਬਾਬਰੀ ਮਸਜਿਦ ਸੀ, ਹੈ, ਅਤੇ ਰਹੇਗੀ

Ayodhya Ram mandir : ਰਾਮ ਮੰਦਰ ਦੇ ਭੂਮੀ ਪੂਜਨ 'ਤੇ ਬੋਲੇ ਓਵੈਸੀ , 'ਬਾਬਰੀ ਮਸਜਿਦ ਸੀ, ਹੈ, ਅਤੇ ਰਹੇਗੀ

Ayodhya Ram mandir : ਰਾਮ ਮੰਦਰ ਦੇ ਭੂਮੀ ਪੂਜਨ ‘ਤੇ ਬੋਲੇ ਓਵੈਸੀ , ‘ਬਾਬਰੀ ਮਸਜਿਦ ਸੀ, ਹੈ, ਅਤੇ ਰਹੇਗੀ:ਨਵੀਂ ਦਿੱਲੀ : ਅਯੁੱਧਿਆ ਵਿਚ ਰਾਮ ਮੰਦਰ ਦੇ ਭੂਮੀ ਪੂਜਨ ਤੋਂ ਪਹਿਲਾਂ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (AIMPLB) ਨੇ ਰਾਮ ਮੰਦਰ ਦੀ ਉਸਾਰੀ ਦੀ ਇਜਾਜ਼ਤ ਦੇਣ ਵਾਲੇ ਸੁਪਰੀਮ ਕੋਰਟ ਦੇ ਫੈਸਲੇ ਨੂੰ ‘ਬੇਇਨਸਾਫੀ’ ਤੇ ਨਾਵਾਜਬ ਦੱਸਿਆ ਹੈ।

Ayodhya Ram mandir : ਰਾਮ ਮੰਦਰ ਦੇ ਭੂਮੀ ਪੂਜਨ ‘ਤੇ ਬੋਲੇ ਓਵੈਸੀ , ‘ਬਾਬਰੀ ਮਸਜਿਦ ਸੀ, ਹੈ, ਅਤੇ ਰਹੇਗੀ

ਇਸ ਦੌਰਾਨ ਹੈਦਰਾਬਾਦ ਤੋਂ ਸੰਸਦ ਮੈਂਬਰ ਅਤੇ  ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਿਮਿਨ ਦੇ ਮੁਖੀ ਅਸਦੁਦੀਨ ਓਵੈਸੀ ਨੇ ਬਾਬਰੀ ਮਸਜਿਦ ਨੂੰ ਯਾਦ ਕੀਤਾ ਹੈ। ਓਵੈਸੀ ਨੇ ਬਾਬਰੀ ਮਸਜਿਦ ਤੇ ਇਸ ਦੇ ਤੋੜਨ ਦੀ ਇਕ ਇਕ ਤਸਵੀਰ ਸਾਂਝੀ ਕਰਕੇ ਕਿਹਾ ਕਿ ‘ਬਾਬਰੀ ਮਸਜਿਦ ਸੀ ਤੇ ਰਹੇਗੀ, ਇੰਸ਼ਾ ਅੱਲਾਹ’ ।

ਇਸ ਤੋਂ ਪਹਿਲਾਂ ਅਸਦੁਦੀਨ ਓਵੈਸੀ ਨੇ ਪ੍ਰਿਅੰਕਾ ਗਾਂਧੀ ਦੇ ਬਿਆਨ ਦੀ ਆਲੋਚਨਾ ਕੀਤੀ ਸੀ। ਪ੍ਰਿਅੰਕਾ ਦੇ ਬਿਆਨ ‘ਤੇ ਓਵੈਸੀ ਨੇ ਕਿਹਾ,’ ਖੁਸ਼ ਹੈ ਕਿ ਉਹ ਹੁਣ ਡਰਾਮਾ ਨਹੀਂ ਕਰ ਰਹੇ ਹਨ। ਜੇ ਤੁਸੀਂ ਕੱਟੜ ਹਿੰਦੂਤਵ ਦੀ ਵਿਚਾਰਧਾਰਾ ਨੂੰ ਧਾਰਨਾ ਚਾਹੁੰਦੇ ਹੋ ਤਾਂ ਇਹ ਚੰਗਾ ਹੈ ਪਰ ਭਾਈਚਾਰੇ ਦੇ ਮੁੱਦੇ ‘ਤੇ ਉਹ ਖੋਖਲੀਆਂ ਗੱਲਾਂ ਕਿਉਂ ਕਰਦੀ ਹੈ।

ਦਰਅਸਲ ‘ਚ ਪ੍ਰਿਯੰਕਾ ਗਾਂਧੀ ਨੇ ਭੂਮੀ ਪੂਜਨ ਪ੍ਰੋਗਰਾਮ ਦਾ ਸਮਰਥਨ ਕਰਦਿਆਂ ਕਿਹਾ ਕਿ ਸ੍ਰੀ ਰਾਮ ਸਭ ਵਿਚ ਹੈ, ਰਾਮ ਸਭ ਦੇ ਨਾਲ ਹੈ। ਸਾਦਗੀ, ਹਿੰਮਤ, ਸੰਜਮ, ਕੁਰਬਾਨੀ, ਵਚਨਬੱਧਤਾ, ਦੀਨਬੰਧੂ, ਨਾਮ ਰਾਮ ਦਾ ਸਾਰ ਹੈ। ਪ੍ਰਿਯੰਕਾ ਗਾਂਧੀ ਨੇ ਅੱਗੇ ਕਿਹਾ ਹੈ ਕਿ ਰਾਮਲਾਲਾ ਮੰਦਰ ਦੇ ਭੂਮੀਪੂਜਨ ਦਾ ਪ੍ਰੋਗਰਾਮ ਰਾਸ਼ਟਰੀ ਏਕਤਾ, ਭਰੱਪਣ ਅਤੇ ਸਭਿਆਚਾਰਕ ਇਕੱਠ ਲਈ ਇੱਕ ਅਵਸਰ ਹੈ।

Ayodhya Ram mandir : ਰਾਮ ਮੰਦਰ ਦੇ ਭੂਮੀ ਪੂਜਨ ‘ਤੇ ਬੋਲੇ ਓਵੈਸੀ , ‘ਬਾਬਰੀ ਮਸਜਿਦ ਸੀ, ਹੈ, ਅਤੇ ਰਹੇਗੀ

ਦੱਸ ਦਈਏ ਕਿ ਓਵੈਸੀ ਨੇ ਪਿਛਲੇ ਕੁਝ ਦਿਨਾਂ ਵਿੱਚ ਭੂਮੀ ਪੂਜਨ ਦੀਆਂ ਖਬਰਾਂ ਦਾ ਲਗਾਤਾਰ ਵਿਰੋਧ ਕੀਤਾ ਸੀ। ਪਿਛਲੇ ਹਫ਼ਤੇ ਉਹਨਾਂ ਨੇ ਬਾਬਰੀ ਮਸਜਿਦ ਢਾਹੇ ਜਾਣ ਲਈ ਕਾਂਗਰਸ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਸੀ। ਉਹਨਾਂ ਇੱਕ ਟਵੀਟ ਵਿੱਚ ਲਿਖਿਆ ਕਿ ‘ਜਿਹੜਾ ਵੀ ਹੱਕਦਾਰ ਹੈ, ਉਸ ਨੂੰ ਕ੍ਰੈਡਿਟ ਦਿੱਤਾ ਜਾਣਾ ਚਾਹੀਦਾ ਹੈ। ਹੁਣ ਓਵੈਸੀ ਨੇ ਆਪਣੇ ਟਵੀਟ ਵਿਚ ਲਿਖਿਆ ਕਿ ‘ਬਾਬਰੀ ਮਸਜਿਦ ਸੀ, ਹੈ ਅਤੇ ਰਹੇਗੀ।’
-PTCNews