ਬਾਬਾ ਬਕਾਲਾ : ਐਨ.ਆਰ.ਆਈ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿੱਚ ਐਸ.ਡੀ.ਐੱਮ ਮੁਅੱਤਲ

Baba Bakala In NRI To bribe blame In SDM Suspended

ਬਾਬਾ ਬਕਾਲਾ : ਐਨ.ਆਰ.ਆਈ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿੱਚ ਐਸ.ਡੀ.ਐੱਮ ਮੁਅੱਤਲ:ਅਮ੍ਰਿਤਸਰ : ਪੰਜਾਬ ਸਰਕਾਰ ਨੇ ਬਾਬਾ ਬਕਾਲਾ ਦੇ ਉਪ ਮੰਡਲ ਮੈਜਿਸਟਰੇਟ ਰਵਿੰਦਰ ਸਿੰਘ ਅਰੋੜਾ ਨੂੰ ਐਨ.ਆਰ.ਆਈ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਉਸਨੇ ਬਾਬਾ ਬਕਾਲਾ ਦੇ ਮੂਲ ਅਤੇ ਐਨ.ਆਰ.ਆਈ ਬਰਜਿੰਦਰ ਸਿੰਘ (ਅਮਰੀਕਾ ) ਤੋਂ ਜਮੀਨ ਦੀ ਤਕਸੀਮ ਕਰਨ ਦੇ ਕੇਸ ਵਿਚ 5 ਲੱਖ ਰੁਪਏ ਦੀ ਰਿਸ਼ਵਤ ਕਥਿੱਤ ਤੌਰ ਲਈ ਸੀ।baba-bakala-in-nri-to-bribe-blame-in-sdm-suspendedਇਸ ਬਾਰੇ ਐਨ.ਆਰ.ਆਈ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਕਰ ਦਿੱਤੀ ਅਤੇ ਨਾਲ ਰਿਸ਼ਵਤ ਦੇਣ ਦੇ ਸਬੂਤ ਵੀ ਨਾਲ ਲਾ ਦਿੱਤੇ ਸਨ।ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤ ਕਦਮ ਚੁੱਕਦਿਆਂ ਐਸ.ਡੀ.ਐੱਮ ਨੂੰ ਮੁਅੱਤਲ ਕਰ ਦਿੱਤਾ।
-PTCNews