Fri, Apr 26, 2024
Whatsapp

ਬੱਬੂ ਮਾਨ ਨੇ ਇੱਕ ਵਾਰ ਫਿਰ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ, ਕੀਤਾ ਇਹ ਪੁੰਨ ਵਾਲਾ ਕੰਮ, ਵੀਡੀਓ ਵਾਇਰਲ

Written by  Jashan A -- December 20th 2018 10:28 AM -- Updated: December 20th 2018 12:00 PM
ਬੱਬੂ ਮਾਨ ਨੇ ਇੱਕ ਵਾਰ ਫਿਰ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ, ਕੀਤਾ ਇਹ ਪੁੰਨ ਵਾਲਾ ਕੰਮ, ਵੀਡੀਓ ਵਾਇਰਲ

ਬੱਬੂ ਮਾਨ ਨੇ ਇੱਕ ਵਾਰ ਫਿਰ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ, ਕੀਤਾ ਇਹ ਪੁੰਨ ਵਾਲਾ ਕੰਮ, ਵੀਡੀਓ ਵਾਇਰਲ

ਬੱਬੂ ਮਾਨ ਨੇ ਇੱਕ ਵਾਰ ਫਿਰ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ, ਕੀਤਾ ਇਹ ਪੁੰਨ ਵਾਲਾ ਕੰਮ, ਵੀਡੀਓ ਵਾਇਰਲ,ਗਾਇਕੀ ਦੇ ਉਸਤਾਦ ਬੱਬੂ ਮਾਨ ਆਪਣੀ ਗਾਇਕੀ ਅਤੇ ਐਕਟਿੰਗ ਦੇ ਨਾਲ ਦੁਨੀਆਂ ਭਰ 'ਚ ਨਾਮ ਕਮਾ ਚੁੱਕੇ ਹਨ। ਦੁਨੀਆਂ ਭਰ 'ਚ ਬੱਬੂ ਮਾਨ ਦਾ ਬੱਚਾ-ਬੱਚਾ ਫੈਨ ਹੈ। ਹਮੇਸ਼ਾ ਹੀ ਬੱਬੂ ਮਾਨ ਆਪਣੇ ਚਾਹੁੰਣ ਲਈ ਕੁਝ ਨਿਵੇਕਲਾ ਕਰਦੇ ਹਨ। [caption id="attachment_230509" align="aligncenter" width="300"]babbu maan ਬੱਬੂ ਮਾਨ ਨੇ ਇੱਕ ਵਾਰ ਫਿਰ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ, ਕੀਤਾ ਇਹ ਪੁੰਨ ਵਾਲਾ ਕੰਮ, ਵੀਡੀਓ ਵਾਇਰਲ[/caption] ਇਸੇ ਦੌਰਾਨ ਬੱਬੂ ਮਾਨ ਨੇ ਇੱਕ ਹੋਰ ਮਿਸਾਲ ਪੇਸ਼ ਕੀਤੀ ਹੈ, ਜਿਸ 'ਚ ਬੱਬੂ ਮਾਨ ਆਪਣੇ ਚਾਹੁੰਣ ਵਾਲੇ ਨਿੱਕੇ-ਨਿੱਕੇ ਪ੍ਰਸੰਸਕਾਂ ਨੂੰ ਗਰਮ ਕੱਪੜੇ ਅਤੇ ਚਾਕਲੇਟ ਵੰਡ ਰਹੇ ਹਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਬੱਬੂ ਮਾਨ ਬੱਚਿਆਂ ਨੂੰ ਸਰਦੀਆਂ ਦੇ ਕੱਪੜੇ ਅਤੇ ਖਾਣ ਵਾਲਿਆਂ ਚੀਜ਼ਾਂ ਵੰਡਦੇ ਹੋਏ ਦਿਖਾਈ ਦੇ ਰਹੇ ਹਨ। [caption id="attachment_230508" align="aligncenter" width="300"]babbu maan ਬੱਬੂ ਮਾਨ ਨੇ ਇੱਕ ਵਾਰ ਫਿਰ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ, ਕੀਤਾ ਇਹ ਪੁੰਨ ਵਾਲਾ ਕੰਮ, ਵੀਡੀਓ ਵਾਇਰਲ[/caption] ਦੱਸ ਦੇਈਏ ਕਿ ਬੱਬੂ ਮਾਨ ਦੀ ਦੁਨੀਆਂ ਦੀਵਾਨੀ ਹੈ, ਜਿਸ ਦੀ ਝਲਕ ਦੇਖਣ ਲਈ ਲੋਕ ਤਰਸਦੇ ਹਨ। ਹੁਣ ਤੱਕ ਅਨੇਕਾਂ ਹੀ ਗੀਤ ਬੱਬੂ ਮਾਨ ਦੇ ਦੁਨੀਆਂ ਨੇ ਪਸੰਦ ਕੀਤੇ ਹਨ ਅਤੇ ਉਹਨਾਂ ਦੀਆਂ ਫਿਲਮਾਂ ਨੂੰ ਵੀ ਲੋਕਾਂ ਨੇ ਖੂਬ ਸਰਾਹਿਆ ਹੈ। ਹੋਰ ਪੜ੍ਹੋ: ’84 ਸਿੱਖ ਕਤਲੇਆਮ ਮਾਮਲਾ: ਇੱਕ ਹੋਰ ਮਾਮਲੇ ‘ਚ ਦੋਸ਼ੀ ਸੱਜਣ ਕੁਮਾਰ ਖਿਲਾਫ ਦਿੱਲੀ ਦੇ ਪਟਿਆਲਾ ਕੋਰਟ ‘ਚ ਅੱਜ ਹੋਵੇਗੀ ਸੁਣਵਾਈ ਹਾਲ ਹੀ 'ਚ ਰਿਲੀਜ਼ ਹੋਈ ਬੱਬੂ ਮਾਨ ਦੀ ਫਿਲਮ ਬਣਜਾਰਾ ਦ ਟਰੱਕ ਡਰਾਈਵਰ ਦਾ ਅਨੰਦ ਮਾਣ ਰਹੇ ਹਨ। ਚਾਰ ਸਾਲਾਂ ਦੇ ਵਕਫ਼ੇ ਤੋਂ ਬਾਅਦ ਬੱਬੂ ਮਾਨ ਨੇ 'ਬਣਜਾਰਾ ਦ ਟਰੱਕ ਡਰਾਈਵਰ ਨਾਲ ਵੱਡੀ ਸਕ੍ਰੀਨ 'ਤੇ ਵਾਪਸੀ ਕੀਤੀ। ਉਹ ਆਖਰੀ ਵਾਰ ਪੰਜਾਬੀ ਫ਼ਿਲਮ 'ਬਾਜ਼' 'ਚ ਦਿਖਾਈ ਦਿੱਤੇ ਸਨ ਜੋ 2014 ਵਿਚ ਰਿਲੀਜ਼ ਹੋਈ ਸੀ।

 
View this post on Instagram
 

#onehopeonechance #babbumaan #fbmd

A post shared by Babbu Maan™ (@thebabbumaan9) on


ਬਣਜਾਰਾ ਦ ਟਰੱਕ ਡਰਾਈਵਰ ਨੂੰ ਲਕਾਂ ਦੁਆਰਾ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਫਿਲਮ ਨੂੰ ਨਾ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾ 'ਚ ਸਰਾਹਿਆ ਜਾ ਰਿਹਾ ਹੈ। -PTC News

Top News view more...

Latest News view more...