ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2019 : ਬਜਰੰਗ ਪੁੰਨੀਆ ਅਤੇ ਰਵੀ ਕੁਮਾਰ ਨੇ ਜਿੱਤੇ ਕਾਂਸੀ ਦੇ ਤਗ਼ਮੇ

Bajrang Punia, Ravi Kumar Dahiya clinched bronze medals at World Wrestling Championship
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2019 : ਬਜਰੰਗ ਪੁੰਨੀਆ ਅਤੇ ਰਵੀ ਕੁਮਾਰ ਨੇ ਜਿੱਤੇ ਕਾਂਸੀ ਦੇ ਤਗ਼ਮੇ  

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2019 : ਬਜਰੰਗ ਪੁੰਨੀਆ ਅਤੇ ਰਵੀ ਕੁਮਾਰ ਨੇ ਜਿੱਤੇ ਕਾਂਸੀ ਦੇ ਤਗ਼ਮੇ :ਨਵੀਂ ਦਿੱਲੀ  :ਭਾਰਤੀ ਭਲਵਾਨ ਬਜਰੰਗ ਪੂਨੀਆ ਤੇ ਰਵੀ ਕੁਮਾਰ ਦਹੀਆ ਨੇ ਸ਼ੁੱਕਰਵਾਰ ਨੂੰ ਨੂਰ-ਸੁਲਤਾਨ ਵਿੱਚ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਦੇ ਮੈਡਲ ‘ਤੇ ਕਬਜ਼ਾ ਕੀਤਾ ਹੈ। ਸੈਮੀਫਾਈਨਲ ਮੁਕਾਬਲੇ ਵਿੱਚ ਮਾੜੀ ਕਿਸਮਤ ਨਾਲ ਹਾਰਨ ਵਾਲੇ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਸ਼ੁੱਕਰਵਾਰ ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਏਸ਼ੀਅਨ ਚੈਂਪੀਅਨ ਬਜਰੰਗ ਨੇ 65 ਕਿੱਲੋ ਭਾਰ ਵਰਗ ਵਿੱਚ ਮੰਗੋਲੀਆ ਦੇ ਤੁਲਗਾ ਓਚਿਰ ਨੂੰ 8-7 ਨਾਲ ਹਰਾ ਕੇ ਮੈਡਲ ਆਪਣੇ ਨਾਂ ਕੀਤਾ ਹੈ।

Bajrang Punia, Ravi Kumar Dahiya clinched bronze medals at World Wrestling Championship
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2019 : ਬਜਰੰਗ ਪੁੰਨੀਆ ਅਤੇ ਰਵੀ ਕੁਮਾਰ ਨੇ ਜਿੱਤੇ ਕਾਂਸੀ ਦੇ ਤਗ਼ਮੇ

ਉਥੇ ਵਿਸ਼ਵ ਚੈਂਪੀਅਨਸ਼ਿਪ ਵਿਚ ਸ਼ੁਰੂਆਤ ਕਰਨ ਵਾਲੇ ਰਵੀ ਕੁਮਾਰ ਦਹੀਆਨੇ 57 ਕਿਲੋਗ੍ਰਾਮ ਭਾਰ ਵਰਗ ਵਿਚ ਈਰਾਨ ਦੇ ਰੇਜਾ ਅਤਿ੍ਨਾਘਾਰਚੀ ਨੂੰ 6-3 ਨਾਲ ਹਰਾ ਕੇ ਕਾਂਸੇ ਦੇ ਮੈਡਲ ‘ਤੇ ਕਬਜ਼ਾ ਕੀਤਾ ਹੈ। ਖੇਡ ਰਤਨ ਬਜਰੰਗ ਦਾ ਇਸ ਚੈਂਪੀਅਨਸ਼ਿਪ ਵਿਚ ਇਹ ਤੀਜਾ ਮੈਡਲ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਵਿਚ 2013 ਵਿਚ ਕਾਂਸੀ ਤੇ 2018 ਵਿਚ ਸਿਲਵਰ ਮੈਡਲ ਜਿੱਤਿਆ ਸੀ। ਇਸ ਚੈਂਪੀਅਨਸ਼ਿਪ ਵਿਚ ਉਹ ਤਿੰਨ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਭਲਵਾਨ ਹਨ।

Bajrang Punia, Ravi Kumar Dahiya clinched bronze medals at World Wrestling Championship
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2019 : ਬਜਰੰਗ ਪੁੰਨੀਆ ਅਤੇ ਰਵੀ ਕੁਮਾਰ ਨੇ ਜਿੱਤੇ ਕਾਂਸੀ ਦੇ ਤਗ਼ਮੇ

ਦੱਸ ਦੇਈਏ ਕਿ ਸੈਮੀਫਾਈਨਲ ਵਿੱਚ ਬਜੰਰਗ 9-9 ਦੇ ਸਕੋਰ ਤੋਂ ਬਾਅਦ ਵੀ ਹਾਰ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅੰਪਾਇਰਿੰਗ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਬਜਰੰਗ ਦੇ ਗੁਰੂ ਅਤੇ ਭਾਰਤ ਲਈ ਓਲੰਪਿਕ ਤਮਗ਼ਾ ਜਿੱਤਣ ਵਾਲੇ ਯੋਗੇਸ਼ਵਰ ਦੱਤ ਨੇ ਵੀ ਇਸ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ।
-PTCNews