Mon, Dec 22, 2025
Whatsapp

ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ, ਚਾਰ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਪਰਿਵਾਰ 'ਚ ਛਾਇਆ ਮਾਤਮ

Reported by:  PTC News Desk  Edited by:  Jashan A -- March 12th 2019 09:05 AM
ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ, ਚਾਰ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਪਰਿਵਾਰ 'ਚ ਛਾਇਆ ਮਾਤਮ

ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ, ਚਾਰ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਪਰਿਵਾਰ 'ਚ ਛਾਇਆ ਮਾਤਮ

ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ, ਚਾਰ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਪਰਿਵਾਰ 'ਚ ਛਾਇਆ ਮਾਤਮ,ਬਲਾਚੌਰ: ਬੀਤੇ ਦਿਨ ਬਲਾਚੌਰ ਤਹਿਸੀਲ ਦੇ ਪਿੰਡ ਮਹਿਮੂਦਪੁਰ ਮੰਡਾਹਰ ਨਾਲ ਸਬੰਧ ਰੱਖਣ ਵਾਲਾ ਇੱਕ ਫੌਜੀ ਜਵਾਨ ਸਵਰਗ ਸਿਧਾਰ ਗਿਆ ਹੈ। ਜਿਸ ਤੋਂ ਬਾਅਦ ਪੂਰੇ ਪਰਿਵਾਰ ਤੇ ਪਿੰਡ ਸੋਗ ਦੀ ਲਹਿਰ ਦੌੜ ਗਈ ਹੈ। ਸ਼ਹੀਦ ਜਵਾਨ ਦੀ ਪਹਿਚਾਣ 26 ਸਾਲਾ ਹਰਪ੍ਰੀਤ ਸਿੰਘ ਪੁੱਤਰ ਸਵ. ਕੁਲਦੀਪ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ( 21 ਸਿੱਖ ਰੈਜਮੈਂਟ ਰਾਜਸਥਾਨ ) ਬਾਰਾਮੂਲਾ ਜੰਮੂ ਕਸ਼ਮੀਰ ਵਿਖੇ ਤਾਇਨਾਤ ਸੀ। ਹੋਰ ਪੜ੍ਹੋ:ਪਟਿਆਲਾ ਦੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀ ਪਰਿਵਾਰ ਨੂੰ ਸ਼੍ਰੀਨਗਰ ਤੋਂ ਫੋਨ ਆਇਆ ਸੀ ਕਿ ਹਰਪ੍ਰੀਤ ਸਿੰਘ ਨੂੰ ਨਮੂਨੀਆਂ ਦੀ ਸ਼ਿਕਾਇਤ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਚਾਰ ਮਹੀਨੇ ਪਹਿਲਾ ਹਰਪ੍ਰੀਤ ਸਿੰਘ ਦਾ ਧੂਮ ਧਾਮ ਨਾਲ ਵਿਆਹ ਕੀਤਾ ਸੀ। ਮ੍ਰਿਤਕ ਦੇਹ ਪਿੰਡ ਪਹੁੰਚ 'ਤੇ ਅੱਜ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। -PTC News


Top News view more...

Latest News view more...

PTC NETWORK
PTC NETWORK