ਬਲਜਿੰਦਰ ਕੌਰ ਦੇ ਘਰ ਨੰਨ੍ਹੀ ਪਰੀ ਨੇ ਲਿਆ ਜਨਮ, ਪਤੀ ਸੁਖਰਾਜ ਬੱਲ ਨੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

Baljinder Kaur

ਬਲਜਿੰਦਰ ਕੌਰ ਦੇ ਘਰ ਨੰਨ੍ਹੀ ਪਰੀ ਨੇ ਲਿਆ ਜਨਮ, ਪਤੀ ਸੁਖਰਾਜ ਬੱਲ ਨੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ ,ਤਲਵੰਡੀ ਸਾਬੋ: ਆਮ ਆਦਮੀ ਪਾਰਟੀ ਦੇ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਦੇ ਘਰ ਅੱਜ ਬੇਟੀ ਨੇ ਜਨਮ ਲਿਆ ਹੈ। ਜਿਸ ਦੀ ਜਾਣਕਾਰੀ ਉਹਨਾਂ ਦੇ ਪਤੀ ਸੁਖਰਾਜ ਸਿੰਘ ਬੱਲ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਦਿੱਤੀ।

ਉਹਨਾਂ ਨੇ ਆਪਣੀ ਫੇਸਬੁੱਕ ‘ਤੇ ਨੰਨ੍ਹੀ ਪਰੀ ਦੀ ਤਸਵੀਰ ਸਾਂਝੀ ਕੀਤੀ, ਜਿਸ ਦੀ ਕੈਪਸ਼ਨ ‘ਚ ਉਹਨਾਂ ਲਿਖਿਆ ਕਿ ਵਾਹਿਗੁਰੂ ਜੀ ਦੀ ਬਹੁਤ ਮਿਹਰ ਹੋਈ ਏ, ਸਾਡੇ ਘਰ ਪ੍ਰਮਾਤਮਾ ਨੇ ਧੀ ਦੀ ਦਾਤ ਬਖਸ਼ੀ ਏ। ਉਸ ਮਾਲਕ ਦਾ ਕੋਟਿਨ ਕੋਟਿ ਸ਼ੁਕਰਾਨਾ।

ਹੋਰ ਪੜ੍ਹੋ: ਜਦੋਂ ਡਾਕਟਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਮਰੀਜ਼ ਬਣ ਕੇ ਆਏ ਵਿਅਕਤੀਆਂ ਨੇ ਕੀਤਾ ਇਹ ਕੰਮ ,ਡਾਕਟਰ ਪਹੁੰਚਾ ਹਸਪਤਾਲ

ਤੁਹਾਨੂੰ ਦੱਸ ਦੇਈਏ ਕਿ ਵਿਧਾਇਕ ਬਲਜਿੰਦਰ ਕੌਰ ਦਾ ਵਿਆਹ ਅੰਮ੍ਰਿਤਸਰ ਦੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਸੁਖਰਾਜ ਸਿੰਘ ਬੱਲ ਨਾਲ ਬੀਤੇ ਵਰ੍ਹੇ ਹੋਇਆ ਸੀ ਤੇ ਅੱਜ ਬਲਜਿੰਦਰ ਕੌਰ ਨੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ‘ਚ ਬੇਟੀ ਨੂੰ ਜਨਮ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ‘ਚ ਖੁਸ਼ੀ ਦੀ ਲਹਿਰ ਹੈ ਤੇ ਹਰ ਕੋਈ ਉਹਨਾਂ ਨੂੰ ਵਧਾਈਆਂ ਦੇ ਰਿਹਾ ਹੈ।

-PTC News