Wed, Jun 10, 2026
Whatsapp

ਚੋਣਾਂ ਖ਼ਤਮ ਹੋਣ ਪਿੱਛੋਂ ਬਲਕਾਰ ਸਿੱਧੂ ਨੇ ਘਰ 'ਚ ਬਿਤਾਇਆ ਸਾਰਾ ਦਿਨ

Reported by:  PTC News Desk  Edited by:  Ravinder Singh -- February 21st 2022 06:47 PM
ਚੋਣਾਂ ਖ਼ਤਮ ਹੋਣ ਪਿੱਛੋਂ ਬਲਕਾਰ ਸਿੱਧੂ ਨੇ ਘਰ 'ਚ ਬਿਤਾਇਆ ਸਾਰਾ ਦਿਨ

ਚੋਣਾਂ ਖ਼ਤਮ ਹੋਣ ਪਿੱਛੋਂ ਬਲਕਾਰ ਸਿੱਧੂ ਨੇ ਘਰ 'ਚ ਬਿਤਾਇਆ ਸਾਰਾ ਦਿਨ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਕਈ ਮਹੀਨੇ ਤਕ ਚੋਣ ਪ੍ਰਚਾਰ ਵਿਚ ਰੁੱਝੇ ਰਹਿਣ ਤੋਂ ਬਾਅਦ ਚੋਣ ਲੜ ਰਹੇ ਜ਼ਿਆਦਾਤਰ ਉਮੀਦਵਾਰਾਂ ਨੇ ਸੋਮਵਾਰ ਦਾ ਦਿਨ ਆਪਣੇ ਘਰ ਵਿਚ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਬਤੀਤ ਕੀਤਾ। ਚੋਣਾਂ ਖ਼ਤਮ ਹੋਣ ਪਿੱਛੋਂ ਬਲਕਾਰ ਸਿੱਧੂ ਨੇ ਘਰ 'ਚ ਬਿਤਾਇਆ ਸਾਰਾ ਦਿਨਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਅੱਜ ਪੂਰਾ ਦਿਨ ਰਾਮਪੁਰਾ ਫੂਲ ਸਥਿਤ ਆਪਣੇ ਘਰ ਵਿਚ ਹੀ ਰਹੇ। ਕਈ ਮਹੀਨੇ ਚੋਣਾਂ ਦੀ ਥਕਾਵਟ ਸੋਮਵਾਰ ਨੂੰ ਨੀਂਦ ਪੂਰੀ ਕਰ ਉਤਾਰੀ। ਸਵੇਰੇ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਨਾਸ਼ਤਾ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਚਰਚਾ ਕੀਤੀ। ਸਵੇਰੇ 11 ਵਜੇ ਦੇ ਕਰੀਬ ਘਰ ਮਿਲਣ ਆਏ ਕੁਝ ਪਾਰਟੀ ਵਰਕਰਾਂ ਨਾਲ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਦੇਰ ਸ਼ਾਮ ਤਕ ਜਾਰੀ ਰਿਹਾ।ਚੋਣਾਂ ਖ਼ਤਮ ਹੋਣ ਪਿੱਛੋਂ ਬਲਕਾਰ ਸਿੱਧੂ ਨੇ ਘਰ 'ਚ ਬਿਤਾਇਆ ਸਾਰਾ ਦਿਨ ਮੀਡੀਆ ਨਾਲ ਗੱਲਪਾਤ ਕਰਦੇ ਹੋਏ ਬਲਕਾਰ ਸਿੱਧੂ ਨੇ ਸਭ ਤੋਂ ਪਹਿਲਾ ਸ਼ਾਂਤੀਪੂਰਨ ਤਰੀਕੇ ਨਾਲ ਮਤਦਾਨ ਪ੍ਰਕਿਰਿਆ ਸਮਾਪਤ ਹੋਣ ਉਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਚੋਣਾਂ ਖ਼ਤਮ ਹੋਣ ਪਿੱਛੋਂ ਬਲਕਾਰ ਸਿੱਧੂ ਨੇ ਘਰ 'ਚ ਬਿਤਾਇਆ ਸਾਰਾ ਦਿਨਉਨ੍ਹਾਂ ਨੇ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਸਿੱਧੂ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਇਸ ਦਾ ਐਲਾਨ 10 ਮਾਰਚ ਨੂੰ ਕਰ ਦਿੱਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਵਰਕਰਾਂ ਦੇ ਨਾਲ ਮਿਲ ਕੇ ਹਲਕੇ ਵਿਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਸਬੰਧੀ ਯੋਜਨਾ ਤਿਆਰ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਹੋਵੇਗਾ ਨੁਕਸਾਨ : ਚਰਨਜੀਤ ਚੰਨੀ


Electrical Saftey authority
  • Tags

Top News view more...

Latest News view more...

PTC NETWORK
PTC NETWORK