ਜਦੋਂ ਕੁੜੀ ਨੇ ਮੁੰਡੇ ਨਾਲ ਦੋਸਤੀ ਕਰਨ ਤੋਂ ਕੀਤਾ ਇੰਨਕਾਰ ਤਾਂ ਸਿਰਫਿਰੇ ਆਸ਼ਿਕ ਨੇ ਗੋਲੀਆਂ ਮਾਰ ਕੇ ਕੀਤਾ ਕਤਲ

Ballabhgarh murder : 21-year-old girl student shot dead outside Faridabad college
ਜਦੋਂ ਕੁੜੀ ਨੇ ਮੁੰਡੇ ਨਾਲ ਦੋਸਤੀ ਕਰਨ ਤੋਂ ਕੀਤਾ ਇੰਨਕਾਰ ਤਾਂਸਿਰਫਿਰੇ ਆਸ਼ਿਕ ਨੇ ਗੋਲੀਆਂ ਮਾਰ ਕੇ ਕੀਤਾ ਕਤਲ  

ਜਦੋਂ ਕੁੜੀ ਨੇ ਮੁੰਡੇ ਨਾਲ ਦੋਸਤੀ ਕਰਨ ਤੋਂ ਕੀਤਾ ਇੰਨਕਾਰ ਤਾਂ ਸਿਰਫਿਰੇ ਆਸ਼ਿਕ ਨੇ ਗੋਲੀਆਂ ਮਾਰ ਕੇ ਕੀਤਾ ਕਤਲ:ਫਰੀਦਾਬਾਦ : ਹਰਿਆਣਾ ਦੇ ਫਰੀਦਾਬਾਦ ‘ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਸਿਰਫਿਰੇ ਆਸ਼ਿਕ ਨੇ ਦਿਨ ਦਿਹਾੜੇ ਕਾਲਜ ਦੇ ਬਾਹਰ ਇੱਕ ਵਿਦਿਆਰਥਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇਹ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ।ਇਸ ਤੋਂ ਬਾਅਦ ਨਾਰਾਜ਼ ਭੀੜ ਨੇ ਸੜਕ ਜਾਮ ਕਰ ਦਿੱਤੀ। ਲੜਕੀ ਦਾ ਪਰਿਵਾਰ ਵੀ ਸੜਕ ‘ਤੇ ਬੈਠਾ ਹੈ।

Ballabhgarh murder : 21-year-old girl student shot dead outside Faridabad college
ਜਦੋਂ ਕੁੜੀ ਨੇ ਮੁੰਡੇ ਨਾਲ ਦੋਸਤੀ ਕਰਨ ਤੋਂ ਕੀਤਾ ਇੰਨਕਾਰ ਤਾਂਸਿਰਫਿਰੇ ਆਸ਼ਿਕ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਨਾਂ ਨਿਕਿਤਾ ਹੈ ਅਤੇ ਉਹ ਬੀਕਾਮ ਫਾਈਨਲ ਈਅਰ ਦੀ ਵਿਦਿਆਰਥਣ ਸੀ। ਵਿਦਿਆਰਥਣ ਬਲੱਭਗੜ੍ਹ ਦੇ ਅਗਰਵਾਲ ਕਾਲਜ ‘ਚ ਪ੍ਰੀਖਿਆ ਦੇਣ ਆਈ ਸੀ ,ਜਦੋਂ ਨਿਕਿਤਾ ਪ੍ਰੀਖਿਆ ਦੇ ਕੇ ਬਾਹਰ ਨਿਕਲੀ ਤਾਂ ਆਈ-20 ਕਾਰ ‘ਤੇ ਸਵਾਰ ਨੌਜਵਾਨ ਨੇ ਉਸ ਨੂੰ ਜ਼ਬਰਦਸਤੀ ਗੱਡੀ ‘ਚ ਬਿਠਾਉਣ ਦੀ ਕੋਸ਼ਿਸ਼ ਕੀਤੀ।ਇਸ ਤੋਂ ਬਾਅਦ ਬਦਮਾਸ਼ ਪਿਸਤੌਲ ਕੱਢ ਕੇ ਧੱਕੇਸ਼ਾਹੀ ਸ਼ੁਰੂ ਕਰਦੇ ਹਨ। ਜਦੋਂ ਲੜਕੀ ਫਿਰ ਵੀ ਨਹੀਂ ਡਰਦੀ ਤਾਂ ਤੌਫੀਕ ਨੇ ਉਸ ਨੂੰ ਗੋਲੀ ਮਾਰ ਦਿੱਤੀ।

ਇਹ ਵੀ ਪੜ੍ਹੋ : ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅੱਜ ਦਿੱਲੀ ‘ਚ ਅਹਿਮ ਮੀਟਿੰਗ, ਦੇਸ਼ ਪੱਧਰ ‘ਤੇ ਅੰਦੋਲਨ ਕਰਨ ਦੀ ਤਿਆਰੀ

Ballabhgarh murder : 21-year-old girl student shot dead outside Faridabad college
ਜਦੋਂ ਕੁੜੀ ਨੇ ਮੁੰਡੇ ਨਾਲ ਦੋਸਤੀ ਕਰਨ ਤੋਂ ਕੀਤਾ ਇੰਨਕਾਰ ਤਾਂਸਿਰਫਿਰੇ ਆਸ਼ਿਕ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਇਸ ਦੌਰਾਨ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਕੇ ਡਿੱਗ ਗਈ। ਦੋਸ਼ੀ ਆਪਣੇ ਸਾਥੀ ਨਾਲ ਕਾਰ ‘ਚ ਬੈਠ ਕੇ ਫਰਾਰ ਹੋ ਗਿਆ। ਡਰਾਈਵਿੰਗ ਸੀਟ ‘ਤੇ ਇੱਕ ਹੋਰ ਬਦਮਾਸ਼ ਵੀ ਮੌਜੂਦ ਸੀ। ਇਸ ਮਗਰੋਂ ਮਾਂ ਅਤੇ ਭਰਾ ਨੇ ਨਿਕਿਤਾ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਕਤਲ ਤੋਂ ਬਾਅਦ ਹਲਚਲ ਮੱਚ ਗਈ ਹੈ।

Ballabhgarh murder : 21-year-old girl student shot dead outside Faridabad college
ਜਦੋਂ ਕੁੜੀ ਨੇ ਮੁੰਡੇ ਨਾਲ ਦੋਸਤੀ ਕਰਨ ਤੋਂ ਕੀਤਾ ਇੰਨਕਾਰ ਤਾਂਸਿਰਫਿਰੇ ਆਸ਼ਿਕ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਮ੍ਰਿਤਕ ਨਿਕਿਤਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਪਿਆਰ ਜਹਾਦ ਦਾ ਮਸਲਾ ਹੈ। ਅਸੀਂ ਆਪਣੀ ਮੰਗ ਅਧਿਕਾਰੀਆਂ ਦੇ ਸਾਹਮਣੇ ਰੱਖ ਦਿੱਤੀ ਹੈ। ਉਸੇ ਸਮੇਂ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਦਾ ਮੇਰੀ ਬੇਟੀ ਦੀ ਤਰ੍ਹਾਂ ਹੀ ਐਨਕਾਊਂਟਰ ਕੀਤਾ ਜਾਣਾ ਚਾਹੀਦਾ ਹੈ। ਲੜਕੀ ਦੀ ਮਾਂ ਨੇ ਕਿਹਾ ਜਦੋਂ ਤੱਕ ਐਨਕਾਊਂਟਰ ਨਹੀਂ ਕੀਤਾ ਜਾਂਦਾ, ਮੈਂ ਆਪਣੀ ਧੀ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੀ। ਪੁਲਿਸ ਨੇ ਮੁੱਖ ਦੋਸ਼ੀ ਤੌਫੀਕ ਨੂੰ ਗ੍ਰਿਫਤਾਰ ਕਰ ਲਿਆ ਹੈ।

Ballabhgarh murder : 21-year-old girl student shot dead outside Faridabad college
ਜਦੋਂ ਕੁੜੀ ਨੇ ਮੁੰਡੇ ਨਾਲ ਦੋਸਤੀ ਕਰਨ ਤੋਂ ਕੀਤਾ ਇੰਨਕਾਰ ਤਾਂਸਿਰਫਿਰੇ ਆਸ਼ਿਕ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਵਿਦਿਆਰਥਣ ਦੇ ਪਿਤਾ ਮੂਲਚੰਦ ਤੋਮਰ ਨੇ ਦੱਸਿਆ ਕਿ ਰੋਜਕਾ ਮੇਵ ਵਾਸੀ ਤੌਫਿਕ ਨਾਂ ਦਾ ਨੌਜਵਾਨ 12ਵੀਂ ਜਮਾਤ ਤੱਕ ਨਿਕਿਤਾ ਨਾਲ ਪੜ੍ਹਿਆ। ਉਹ ਉਸ ‘ਤੇ ਦੋਸਤੀ ਲਈ ਦਬਾਅ ਪਾਉਂਦਾ ਸੀ ਪਰ ਉਸ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਦੋਸ਼ੀ ਨੇ ਸਾਲ 2018 ‘ਚ ਵਿਦਿਆਰਥਣ ਨੂੰ ਅਗਵਾ ਵੀ ਕੀਤਾ ਸੀ ਪਰ ਉਦੋਂ ਬਦਨਾਮੀ ਦੇ ਡਰ ਕਾਰਨ ਪਰਿਵਾਰ ਨੇ ਸਮਝੌਤਾ ਕਰ ਲਿਆ ਸੀ। ਪੁਲਸ ਨੇ ਵਿਦਿਆਰਥਣ ਦੇ ਭਰਾ ਨਵੀਨ ਦੀ ਸ਼ਿਕਾਇਤ ‘ਤੇ ਤੌਫਿਕ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।
-PTCNews