ਮੁੱਖ ਖਬਰਾਂ

ਫੇਸਬੁਕ 'ਤੇ ਬੰਬੀਹਾ ਗਰੁੱਪ ਨੇ ਲਈ SOPU ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ

By Shanker Badra -- October 12, 2020 1:10 pm -- Updated:Feb 15, 2021

ਫੇਸਬੁਕ 'ਤੇ ਬੰਬੀਹਾ ਗਰੁੱਪ ਨੇ ਲਈ SOPU ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ:ਚੰਡੀਗੜ੍ਹ: ਸਟੂਡੈਂਟਸ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਦੇ ਸਾਬਕਾ ਪ੍ਰਧਾਨ ਤੇ ਚੰਡੀਗੜ੍ਹ ਪੁਲਿਸ ਦੀ ਵਾਂਟੇਡ ਸੂਚੀ 'ਚ ਸ਼ਾਮਲ ਗੁਰਲਾਲ ਬਰਾੜ ਦਾ ਐਤਵਾਰ ਨੂੰ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਕਲੱਬ ਦੇ ਬਾਹਰ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ। ਗੁਰਲਾਲ ਕੋਟਕਪੂਰਾ ਦਾ ਰਹਿਣ ਵਾਲਾ ਸੀ ਅਤੇ ਇਥੇ ਮੋਹਾਲੀ ਸਥਿਤ ਇਕ ਸੋਸਾਇਟੀ 'ਚ ਰਹਿੰਦਾ ਸੀ।

ਫੇਸਬੁਕ 'ਤੇ ਬੰਬੀਹਾ ਗਰੁੱਪ ਨੇ ਲਈ SOPU ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ

ਗੁਰਲਾਲ ਦੀ ਹੱਤਿਆ ਦੀ ਜ਼ਿੰਮੇਵਾਰੀ ਫੇਸਬੁੱਕ ਰਾਹੀਂ ‘ਦਵਿੰਦਰ ਬੰਬੀਹਾ’ ਨਾਂ ਦੀ ਆਈਡੀ ਤੋਂ ਲਈ ਗਈ ਹੈ। ਉਸ ਨੇ ਪੋਸਟ ਵਿਚ ਲਿਖਿਆ ਹੈ ਕਿ ਅੱਜ ਇਸ ਪੋਸਟ ਜ਼ਰੀਏ ਤੁਹਾਨੂੰ ਸਾਰਿਆਂ ਨੂੰ ਦੱਸ ਰਹੇ ਹਾਂ ਕਿ ਜੋ ਗੁਰਲਾਲ ਬਰਾੜ ਦਾ ਚੰਡੀਗੜ੍ਹ ਦੇ ਕਲੱਬ ਦੇ ਬਾਹਰ ਕੰਮ ਕੀਤਾ ਹੈ ਉਹ ਸਾਡੇ ਭਰਾ ਲੱਕੀ ਨੇ ਕੀਤਾ ਹੈ। ਗੁਰਲਾਲ ਨੇ ਤਿੰਨ ਸਾਲ ਪਹਿਲਾਂ ਸਾਡੇ ਭਰਾ ਕੋਟਕਪੂਰਾ ਨਿਵਾਸੀ ਲਾਵੀ ਦਿਓਰਾ ਦਾ ਕੰਮ ਕੀਤਾ ਸੀ।

ਫੇਸਬੁਕ 'ਤੇ ਬੰਬੀਹਾ ਗਰੁੱਪ ਨੇ ਲਈ SOPU ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ

ਫੇਸਬੁੱਕ ’ਤੇ ਲਿਖਿਆ ਕਿ ਇਹ ਸਾਡਾ ਅਸਲ ਅਕਾਉੂਂਟ ਹੈ ਕਿਉਂਕਿ ਬਾਕੀ ਅਕਾਉੂਂਟ ਬਲਾਕ ਕੀਤੇ ਗਏ ਹਨ। ਪੁਲਿਸ ਨੇ ਇਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਗੁਰਲਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ ਕਿਉਂਕਿ ਗੁਰਲਾਲ ਦੀ ਫੇਸਬੁੱਕ ’ਤੇ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਕਈ ਤੱਥ ਸਾਹਮਣੇ ਆਏ ਸਨ।

ਫੇਸਬੁਕ 'ਤੇ ਬੰਬੀਹਾ ਗਰੁੱਪ ਨੇ ਲਈ SOPU ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ

ਦੱਸ ਦੇਈਏ ਕਿ ਸ਼ਨੀਵਾਰ ਰਾਤ ਦੇ ਸਮੇਂ ਗੁਰਲਾਲ ਆਪਣੇ ਕੁੱਝ ਦੋਸਤਾਂ ਨਾਲ ਇੰਡਸਟ੍ਰੀਅਲ ਏਰੀਆ ਸਥਿਤ ਪਲੇਅ ਬੁਆਏ ਡਿਸਕੋਥੇਕ 'ਚ ਪਾਰਟੀ 'ਚ ਸ਼ਾਮਲ ਹੋਣ ਆਇਆ ਸੀ।  ਜਿਸ ਤੋਂ ਕੁੱਝ ਦੇਰ ਬਾਅਦ ਉਹ ਪਾਰਟੀ ਤੋਂ ਨਿਕਲ ਕੇ ਉਥੇ ਹੀ ਸਥਿਤ ਇਕ ਹੋਰ ਡਿਸਕੋਥੈਕ 'ਚ ਆਪਣੇ ਕਿਸੇ ਦੋਸਤ ਨੂੰ ਮਿਲਣ ਗਿਆ ਅਤੇ ਉਥੋਂ ਮੁੜ ਪਲੇਅ ਬੁਆਏ ਡਿਸਕੋਥੇਕ ਦੇ ਬਾਹਰ ਪਹੁੰਚ ਗਿਆ। ਉਹ ਕਾਰ 'ਚ ਬੈਠ ਕੇ ਦੋਸਤ ਦੀ ਉਡੀਕ ਕਰ ਰਿਹਾ ਸੀ। ਅਚਾਨਕ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਕਾਰ 'ਚ ਬੈਠੇ ਗੁਰਲਾਲ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
-PTCNews

educare