ਜਦ ਇੱਕ ਕੇਲੇ ਦਾ ਬਿੱਲ ਆਇਆ 87,000 ਰੁਪਏ,ਔਰਤ ਦੇ ਉੱਡੇ ਹੋਸ਼
ਜਦ ਇੱਕ ਕੇਲੇ ਦਾ ਬਿੱਲ ਆਇਆ 87,000 ਰੁਪਏ,ਔਰਤ ਦੇ ਉੱਡੇ ਹੋਸ਼:ਇੱਕ ਕੇਲੇ ਦੇ ਲਈ ਤੁਹਾਨੂੰ ਜੇਕਰ ਹਜ਼ਾਰਾਂ ਰੁਪਇਆਂ ਦਾ ਬਿਲ ਆ ਜਾਵੇ ਤਾਂ ਆਪ ਦੀ ਪ੍ਰਤੀਕ੍ਰਿਆ ਕੀ ਹੋਵੇਗੀ ? ਨਿਸ਼ਚਿਤ ਤੌਰ 'ਤੇ ਤੁਸੀਂ ਹੈਰਾਨ ਹੋ ਜਾਵੋਗੇ।ਅਜਿਹਾ ਹੀ ਕੁਝ ਬਰਤਾਨੀਆ ਦੇ ਨੌਟਿੰਘਮ ਦੀ ਇੱਕ ਔਰਤ ਦੇ ਨਾਲ ਹੋਇਆ ਹੈ।ਬੌਬੀ ਗਾਰਡਨ ਨਾਂ ਦੀ ਇਸ ਔਰਤ ਨੇ ਬਰਤਾਨੀਆ ਸਥਿਤ ਸੁਪਰਮਾਰਕਿਟ ਚੇਨ ਤੋਂ ਆਨਲਾਈਨ ਖਰੀਦਦਾਰੀ ਕੀਤੀ ਸੀ,ਜਦ ਔਰਤ ਨੇ ਆਰਡਰ ਕੀਤਾ ਸੀ ਤਾਂ ਸਮਾਨ ਦਾ ਬਿਲ 100 ਪੌਂਡ ਤੋਂ ਵੀ ਘੱਟ ਸੀ,ਲੇਕਿਨ ਜਦ ਸਮਾਨ ਉਨ੍ਹਾਂ ਦੇ ਘਰ ਡਿਲੀਵਰ ਕੀਤਾ ਗਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ।ਦਰਅਸਲ,ਬੌਬੀ ਨੂੰ ਸਿਰਫ ਇੱਕ ਕੇਲੇ ਦੇ ਲਈ 930.11 ਪੌਂਡ ਯਾਨੀ ਕਰੀਬ 87 ਹਜ਼ਾਰ ਰੁਪਏ ਦਾ ਬਿਲ ਫੜਾ ਦਿੱਤਾ ਗਿਆ।ਜਿਸ ਦੀ ਕੀਮਤ ਆਮ ਤੌਰ 'ਤੇ 11 ਪੇਂਸ ਹੈ।ਬੌਬੀ ਨੇ ਗਲਤ ਬਿਲ ਦਿੱਤੇ ਜਾਣ ਦੀ ਘਟਨਾ ਦਾ ਟਵਿਟਰ 'ਤੇ ਸ਼ਿਕਾਇਤੀ ਲਹਿਜੇ ਵਿਚ ਜ਼ਿਕਰ ਕੀਤਾ।ਉਨ੍ਹਾਂ ਨੇ ਇਕ ਇਕ ਸਮਾਨ ਦੇ ਵਜ਼ਨ ਅਤੇ ਉਸ 'ਤੇ ਆਏ ਬਿਲ ਦਾ ਬਿਓਰਾ ਸ਼ੇਅਰ ਕੀਤਾ ਹੈ।ਉਨ੍ਹਾਂ ਨੇ ਟਵੀਟ ਕੀਤਾ ਕਿ ਮੈਨੂੰ ਆਨਲਾਈਨ ਖਰੀਦਿਆ ਸਮਾਨ ਮਿਲਿਆ।ਇਕ ਕੇਲੇ ਦੇ ਲਈ ਮੇਰੇ ਕੋਲੋਂ 930.11 ਚਾਰਜ ਕੀਤੇ ਗਏ।ਸੁਪਰਮਾਰਕਿਟ ਚੇਨ ਨੇ ਉਨ੍ਹਾਂ ਕੋਲੋਂ ਮੁਆਫ਼ੀ ਮੰਗੀ ਹੈ ਅਤੇ ਕਿਹਾ ਕਿ ਬਿਲ ਬਣਾਉਣ ਵਿਚ ਉਨ੍ਹਾਂ ਕੋਲੋਂ ਗਲਤੀ ਹੋਈ ਹੈ। -PTCNews