Sat, Apr 27, 2024
Whatsapp

Bank Holidays 2021 :  ਜੇਕਰ ਤੁਸੀਂ ਬੈਂਕ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

Written by  Shanker Badra -- March 27th 2021 04:39 PM
Bank Holidays 2021 :  ਜੇਕਰ ਤੁਸੀਂ ਬੈਂਕ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

Bank Holidays 2021 :  ਜੇਕਰ ਤੁਸੀਂ ਬੈਂਕ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

ਨਵੀਂ ਦਿੱਲੀ : ਜੇਕਰ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਬੈਂਕ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ ,ਕਿਉਂਕਿ ਤੁਹਾਨੂੰ ਬੈਂਕ 'ਚੋਂ ਬੇਰੰਗ ਵਾਪਸ ਮੁੜਨਾ ਪੈ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਦੇਸ਼ ਭਰ ਦੇ ਬੈਂਕ 27 ਮਾਰਚ ਤੋਂ 4 ਅਪ੍ਰੈਲ ਤੱਕ ਛੁੱਟੀਆਂ ਕਾਰਨ ਬੰਦ ਰਹਿਣਗੇ। ਰਿਜ਼ਰਵ ਬੈਂਕ ਆਫ਼ ਇੰਡੀਆ ( RBI ) ਮਾਰਚ ਅਤੇ ਅਪ੍ਰੈਲ ਦੇ ਆਉਣ ਵਾਲੇ ਹਫ਼ਤੇ ਵਿਚ ਸੱਤ ਦਿਨਾਂ ਦੀ ਛੁੱਟੀ ਦੇਵੇਗਾ। ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ   [caption id="attachment_484528" align="aligncenter" width="300"]Banks To Remain Closed For 7 Days till April 4 From Today : Details Here Bank Holidays 2021 :  ਜੇਕਰ ਤੁਸੀਂ ਬੈਂਕ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਜ਼ਰੂਰਪੜ੍ਹੋ ਇਹ ਖ਼ਬਰ[/caption] ਦਰਅਸਲ 'ਚ 27 ਮਾਰਚ ਨੂੰ ਇਹ ਮਹੀਨੇ ਦਾ ਆਖ਼ਰੀ ਸ਼ਨੀਵਾਰ ਹੋਵੇਗਾ। 29 ਮਾਰਚ ਨੂੰ ਹੋਲੀ ਕਾਰਨ ਬੈਂਕ ਬੰਦ ਰਹਿਣਗੇ। ਜਿਨ੍ਹਾਂ ਨੇ ਬੈਂਕਾਂ ਨਾਲ ਸਬੰਧਿਤ ਆਪਣੇ ਜ਼ਰੂਰੀ ਕੰਮ ਕਰਨੇ ਹਨ, ਉਹ ਇਨ੍ਹਾਂ 2 ਦਿਨਾਂ ਵਿੱਚ ਆਪਣੇ ਜ਼ਰੂਰੀ ਕੰਮ ਕਰ ਸਕੇ ਹਨ। ਜਾਣਕਾਰੀ ਅਨੁਸਾਰ 27 ਮਾਰਚ ਤੋਂ 4 ਅਪ੍ਰੈਲ ਦੇ ਵਿਚਕਾਰ ਬੈਂਕ ਬੰਦ ਰਹਿਣਗੇ ਪਰ 2 ਦਿਨ 30 ਮਾਰਚ ਅਤੇ 3 ਅਪ੍ਰੈਲ ਨੂੰ ਬੈਂਕ ਖੁੱਲਣਗੇ। [caption id="attachment_484526" align="aligncenter" width="300"]Banks To Remain Closed For 7 Days till April 4 From Today : Details Here Bank Holidays 2021 :  ਜੇਕਰ ਤੁਸੀਂ ਬੈਂਕ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਜ਼ਰੂਰਪੜ੍ਹੋ ਇਹ ਖ਼ਬਰ[/caption] ਹਾਲਾਂਕਿ, ਪਟਨਾ ਵਿੱਚ ਬੈਂਕਿੰਗ ਸੇਵਾਵਾਂ 30 ਮਾਰਚ ਨੂੰ ਵੀ ਬੰਦ ਰਹਿਣਗੀਆਂ। ਬੈਂਕਿੰਗ ਸੇਵਾਵਾਂ 31 ਮਾਰਚ ਨੂੰ ਬੰਦ ਰਹਿਣਗੀਆਂ ਕਿਉਂਕਿ ਇਹ ਵਿੱਤੀ ਵਰ੍ਹੇ (FY21) ਦਾ ਆਖ਼ਰੀ ਦਿਨ ਹੋਵੇਗਾ। ਅਪ੍ਰੈਲ ਵਿੱਚ ਬੈਂਕ ਆਪਣੇ ਸਾਲਾਨਾ ਖਾਤਿਆਂ ਨੂੰ ਕਲੋਜ਼ ਕਰਨ ਲਈ ਬੰਦ ਰੱਖਣਗੇ। 2 ਅਪ੍ਰੈਲ ਨੂੰ ਗੁੱਡ ਫਰਾਈਡੇ ਦੇ ਕਾਰਨ ਛੁੱਟੀ ਰਹੇਗੀ ,ਜਦਕਿ 4 ਅਪ੍ਰੈਲ ਐਤਵਾਰ ਹੋਣ ਕਾਰਨ ਫਿਰ ਛੁੱਟੀ ਹੋਵੇਗੀ ਤੇ ਬੈਂਕ ਸੇਵਾਵਾਂ ਪ੍ਰਭਾਵਿਤ ਹੋਣਗੀਆਂ। [caption id="attachment_484527" align="aligncenter" width="270"]Banks To Remain Closed For 7 Days till April 4 From Today : Details Here Bank Holidays 2021 :  ਜੇਕਰ ਤੁਸੀਂ ਬੈਂਕ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਜ਼ਰੂਰਪੜ੍ਹੋ ਇਹ ਖ਼ਬਰ[/caption] ਇਨ੍ਹਾਂ ਛੁੱਟੀਆਂ ਦੀ ਲਿਸਟ ਹੇਠਾਂ ਦੇ ਰਹੇ ਹਾਂ... 27 ਮਾਰਚ ਨੂੰ ਇਹ ਮਹੀਨੇ ਦਾ ਆਖ਼ਰੀ ਸ਼ਨੀਵਾਰ ਹੋਵੇਗਾ। 28 ਮਾਰਚ : ਐਤਵਾਰ। 29 ਮਾਰਚ : ਹੋਲੀ ਦੇ ਕਾਰਨ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ। 30 ਮਾਰਚ : ਬੈਂਕ ਪਟਨਾ ਬਰਾਂਚ ਵਿੱਚ ਬੰਦ ਰਹੇਗਾ ਪਰ ਹੋਰ ਸ਼ਾਖਾਵਾਂ ਖੁੱਲ੍ਹੀਆਂ ਰਹਿਣਗੀਆਂ। 31 ਮਾਰਚ: ਵਿੱਤੀ ਸਾਲ ਦੀ ਸਮਾਪਤੀ ਹੋਣ 'ਤੇ ਛੁੱਟੀ। 1 ਅਪ੍ਰੈਲ: ਬੈਂਕ ਨੂੰ ਸਾਲਾਨਾ ਖਾਤੇ ਬੰਦ ਕਰਨ ਲਈ ਬੰਦ ਕੀਤਾ ਜਾਵੇਗਾ। 2 ਅਪ੍ਰੈਲ : ਸ਼ੁੱਕਰਵਾਰ (ਗੁੱਡ ਫਰਾਈਡੇ) 3 ਅਪ੍ਰੈਲ: ਸ਼ਨੀਵਾਰ (ਬੈਂਕ ਖੁੱਲ੍ਹਣਗੇ) ਅਪ੍ਰੈਲ 4 : ਐਤਵਾਰ। ਦੱਸਣਯੋਗ ਹੈ ਕਿ ਛੁੱਟੀਆਂ ਦੇ ਕਾਰਨ ਖਾਤਾਧਾਰਕ ਬੈਂਕ ਸ਼ਾਖਾਵਾਂ 'ਤੇ ਪੈਸੇ ਕਢਵਾਉਣ ਤੇ ਜਮ੍ਹਾ ਕਰਵਾਉਣ ਦੀ ਸੇਵਾ ਨਹੀਂ ਲੈ ਸਕਣਗੇ। ਹਾਲਾਂਕਿ ਗਾਹਕ ਇਸ ਗੱਲ ਦਾ ਧਿਆਨ ਰੱਖਣ ਕਿ ਇਨ੍ਹਾਂ ਛੁੱਟੀਆਂ ਦੌਰਾਨ ਏਟੀਐਮ, ਮੋਬਾਈਲ ਬੈਂਕਿੰਗ ਅਤੇ ਨੈੱਟ ਬੈਂਕਿੰਗ ਦੀਆਂ ਸੇਵਾਵਾਂ ਇਨ੍ਹਾਂ ਦਿਨਾਂ ਦੌਰਾਨ ਉਪਲਬਧ ਰਹਿਣਗੀਆਂ। [caption id="attachment_484525" align="aligncenter" width="246"]Banks To Remain Closed For 7 Days till April 4 From Today : Details Here Bank Holidays 2021 :  ਜੇਕਰ ਤੁਸੀਂ ਬੈਂਕ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਜ਼ਰੂਰਪੜ੍ਹੋ ਇਹ ਖ਼ਬਰ[/caption] ਇਸ ਦੇ ਬਾਵਜੂਦ ਕੁਝ ਕੰਮ ਅਜਿਹੇ ਹੁੰਦੇ ਹਨ, ਜਿਨ੍ਹਾਂ ਲਈ ਬੈਂਕ ਦੀਆਂ ਬ੍ਰਾਂਚਾਂ 'ਚ ਜਾਣਾ ਹੀ ਪੈਂਦਾ ਹੈ। ਇਨ੍ਹਾਂ 'ਚ ਚੈੱਕ ਕਲਿਅਰੈਂਸ, ਪਾਸਬੁੱਕ ਅਪਡੇਟ, ਡਿਮਾਂਡ ਡਰਾਫਟ ਬਣਵਾਉਣਾ, ਨਵਾਂ ਅਕਾਊਂਟ ਖੁੱਲ੍ਹਵਾਉਣਾ, ਸਿਗਨੇਚਰ ਵੈਰੀਫਾਈ ਕਰਨਾ, ਕੇਵਾਈਸੀ ਨਾਲ ਜੁੜੇ ਦਸਤਾਵੇਜ਼ ਜਮ੍ਹਾ ਕਰਨਾ, ਲੋਨ ਨਾਲ ਜੁੜੇ ਕੰਮਕਾਜ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੀਆਂ ਪੂਰੀ ਲਿਸਟ ਦੇਖ ਕੇ ਹੀ ਘਰ ਤੋਂ ਨਿਕਲਣਾ ਚੰਗਾ ਹੁੰਦਾ ਹੈ। -PTCNews


Top News view more...

Latest News view more...