ਅਵਾਰਾ ਕੁੱਤਿਆਂ ਦਾ ਖੌਫ, 2 ਸਾਲਾਂ ਬੱਚੀ ਨੂੰ ਨੋਚ-ਨੋਚ ਖਾਧਾ, ਹਾਲਤ ਗੰਭੀਰ

dog
ਅਵਾਰਾ ਕੁੱਤਿਆਂ ਦਾ ਖੌਫ, 2 ਸਾਲਾਂ ਬੱਚੀ ਨੂੰ ਨੋਚ-ਨੋਚ ਖਾਧਾ, ਹਾਲਤ ਗੰਭੀਰ

ਅਵਾਰਾ ਕੁੱਤਿਆਂ ਦਾ ਖੌਫ, 2 ਸਾਲਾਂ ਬੱਚੀ ਨੂੰ ਨੋਚ-ਨੋਚ ਖਾਧਾ, ਹਾਲਤ ਗੰਭੀਰ,ਬਨੂੰੜ: ਪੰਜਾਬ ‘ਚ ਦਿਨ ਬ ਦਿਨ ਅਵਾਰਾ ਕੁੱਤਿਆਂ ਦਾ ਖੌਫ ਵਧਦਾ ਜਾ ਰਿਹਾ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਜ਼ਿਆਦਾਤਰ ਅਵਾਰਾ ਕੁੱਤਿਆਂ ਦਾ ਸ਼ਿਕਾਰ ਮਾਸੂਮ ਬੱਚੇ ਹੋ ਰਹੇ ਹਨ।

dog
ਅਵਾਰਾ ਕੁੱਤਿਆਂ ਦਾ ਖੌਫ, 2 ਸਾਲਾਂ ਬੱਚੀ ਨੂੰ ਨੋਚ-ਨੋਚ ਖਾਧਾ, ਹਾਲਤ ਗੰਭੀਰ

ਅਜਿਹਾ ਹੀ ਇੱਕ ਤਾਜ਼ਾ ਮਾਮਲਾ ਬਨੂੰੜ ਦੇ ਪਿੰਡ ਮਨੌਲੀ ਸੂਰਤ ਤੋਂ ਸਾਹਮਣੇ ਆਇਆ ਹੈ, ਜਿਥੇ ਖੂੰਖਾਰ ਅਵਾਰਾ ਕੁੱਤਿਆਂ ਨੇ 2 ਸਾਲ ਦੀ ਮਾਸੂਮ ਨੂੰ ਨੋਚ-ਨੋਚ ਖਾ ਲਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਨੇੜਲੇ ਲੋਕਾਂ ਨੇ ਮਾਸੂਮ ਬੱਚੀ ਦਾ ਰੋਲਾ ਸੁਣ ਕੇ ਕਾਫੀ ਜਦੋ ਜਹਿਦ ਨਾਲ ਬੱਚੀ ਨੂੰ ਆਵਾਰਾ ਕੁੱਤਿਆਂ ਦੇ ਝੁੰਡ ਤੋਂ ਬਚਾਇਆ ਅਤੇ ਤੁਰੰਤ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ।

dog
ਅਵਾਰਾ ਕੁੱਤਿਆਂ ਦਾ ਖੌਫ, 2 ਸਾਲਾਂ ਬੱਚੀ ਨੂੰ ਨੋਚ-ਨੋਚ ਖਾਧਾ, ਹਾਲਤ ਗੰਭੀਰ

ਪਰ ਡਾਕਟਰਾਂ ਨੇ ਬੱਚੀ ਦੀ ਹਾਲਤ ਗੰਭੀਰ ਦੇਖਦੇ ਹੋਏ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਜਿੱਥੇ ਬੱਚੀ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।

-PTC News