Sat, Apr 27, 2024
Whatsapp

ਬਰਗਾੜੀ ਬੀੜ ਸਾਹਿਬ ਚੋਰੀ ਮਾਮਲਾ: ਰਾਮ ਰਹੀਮ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ, ਜਲਦ ਹੋਵੇਗੀ ਪੇਸ਼ੀ

Written by  Riya Bawa -- October 25th 2021 07:23 PM -- Updated: October 25th 2021 07:30 PM
ਬਰਗਾੜੀ ਬੀੜ ਸਾਹਿਬ ਚੋਰੀ ਮਾਮਲਾ: ਰਾਮ ਰਹੀਮ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ, ਜਲਦ ਹੋਵੇਗੀ ਪੇਸ਼ੀ

ਬਰਗਾੜੀ ਬੀੜ ਸਾਹਿਬ ਚੋਰੀ ਮਾਮਲਾ: ਰਾਮ ਰਹੀਮ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ, ਜਲਦ ਹੋਵੇਗੀ ਪੇਸ਼ੀ

ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਪੰਜਾਬ ‘ਚ 2015 ਦੇ ਬਰਗਾੜੀ ਵਿਖੇ ਹੋਏ ਬੀੜ ਸਾਹਿਬ ਚੋਰੀ ਮਾਮਲੇ ‘ਚ SIT ਨੇ ਰਾਮ ਰਹੀਮ ਦੇ ਨਾਮ ਦਾ ਪ੍ਰੋਡਕਸ਼ਨ ਵਾਰੰਟ ਕੋਟਕਪੁਰਾ ਕੋਰਟ ਤੋਂ ਹਾਸਿਲ ਕਰ ਲਿਆ ਹੈ। ਹੁਣ ਰਾਮ ਰਹੀਮ ਨੂੰ 29 ਅਕਤੂਬਰ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ। ਜਾਣੋ ਪੂਰਾ ਮਾਮਲਾ 1 ਜੂਨ 2015 ਨੂੰ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਬੀੜ ਸਾਹਿਬ ਚੋਰੀ ਹੋਇਆ ਸੀ। ਪਿੱਛਲੇ ਸਾਲ ਜੁਲਾਈ ਵਿੱਚ ਰਾਮ ਰਹੀਮ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ 'ਚ ਰਾਮ ਰਹੀਮ ਨੂੰ ਮਿਲਾ ਕਿ ਕੁੱਲ੍ਹ 11 ਆਰੋਪੀ ਸੀ ਜਿਨ੍ਹਾਂ ਵਿੱਚ ਇੱਕ (ਮਹਿੰਦਰ ਪਾਲ ਬਿੱਟੂ) ਦਾ ਕਤਲ ਕਰ ਦਿੱਤਾ ਗਿਆ ਸੀ। Ranjit Singh murder case: Dera chief Ram Rahim, 4 others get life imprisonment ਬਰਗਾੜੀ ਬੇਅਦਬੀ ਨਾਲ ਸਬੰਧਤ ਤਿੰਨ ਘਟਨਾਵਾਂ ਵਿੱਚੋਂ ਐਸਆਈਟੀ ਪਹਿਲਾਂ ਹੀ ਪਵਿੱਤਰ ਸਵਰੂਪ ਚੋਰੀ ਕੇਸ ਵਿੱਚ ਗੁਰਮੀਤ ਰਾਮ ਰਹੀਮ ਨੂੰ ਚਾਰਜਸ਼ੀਟ ਕਰ ਚੁੱਕੀ ਹੈ। ਗੌਰਤਲਬ ਹੈ ਕਿ ਰਾਮ ਰਹੀਮ ਪਹਿਲਾਂ ਹੀ ਕਤਲ ਅਤੇ ਬਲਾਤਕਾਰ ਦੇ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ ‘ਚ ਸਜ਼ਾ ਕੱਟ ਰਿਹਾ ਹੈ। -PTC News


Top News view more...

Latest News view more...