ਬਰਗਾੜੀ ਬੇਅਦਬੀ ਮਾਮਲੇ ‘ਚ ‘ਸਿੱਟ’ ਦੀ ਵੱਡੀ ਕਾਰਵਾਈ, 7 ਡੇਰਾ ਪ੍ਰੇਮੀਆਂ ਨੂੰ SIT ਨੇ ਕੀਤਾ ਗ੍ਰਿਫਤਾਰ

Bargari Beadbi Case : SIT Arrests 7 Dera Premi in Guru Granth Sahib desecration 
ਬਰਗਾੜੀ ਬੇਅਦਬੀ ਮਾਮਲੇ 'ਚ 'ਸਿੱਟ' ਦੀ ਵੱਡੀ ਕਾਰਵਾਈ, 7 ਡੇਰਾ ਪ੍ਰੇਮੀਆਂ ਨੂੰ SIT ਨੇ ਕੀਤਾ ਗ੍ਰਿਫਤਾਰ

ਬਰਗਾੜੀ ਬੇਅਦਬੀ ਮਾਮਲੇ ‘ਚ ‘ਸਿੱਟ’ ਦੀ ਵੱਡੀ ਕਾਰਵਾਈ, 7 ਡੇਰਾ ਪ੍ਰੇਮੀਆਂ ਨੂੰ SIT ਨੇ ਕੀਤਾ ਗ੍ਰਿਫਤਾਰ:ਫ਼ਰੀਦਕੋਟ : ਬਰਗਾੜੀ ਵਿਖੇ ਸਾਲ 2015 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਇਨ੍ਹਾਂ 7 ਡੇਰਾ ਪ੍ਰੇਮੀਆਂ ਨੂੰ ਪੁਲਿਸ ਵੱਲੋਂ ਅੱਜ ਸਵੇਰੇ ਫਰੀਦਕੋਟ ਅਤੇ ਕੋਟਕਪੂਰਾ ਇਲਾਕਿਆਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਫ਼ਿਰ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ 7 ਡੇਰਾ ਪ੍ਰੇਮੀਆਂ ਨੂੰ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ।

Bargari Beadbi Case : SIT Arrests 7 Dera Premi in Guru Granth Sahib desecration 
ਬਰਗਾੜੀ ਬੇਅਦਬੀ ਮਾਮਲੇ ‘ਚ ‘ਸਿੱਟ’ ਦੀ ਵੱਡੀ ਕਾਰਵਾਈ , 7 ਡੇਰਾ ਪ੍ਰੇਮੀਆਂ ਨੂੰ SIT ਨੇ ਕੀਤਾ ਗ੍ਰਿਫਤਾਰ

ਸੂਤਰਾਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਦੋਸ਼ੀ ਡੇਰਾ ਪ੍ਰੇਮੀਆਂ ਨੂੰ ਅੱਜ ਬਾਅਦ ਦੁਪਹਿਰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਇਸ ਦੌਰਾਨ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ‘ਚ ਸੁਖਵਿੰਦਰ ਸੰਨੀ , ਨੀਲਾ ,ਭੋਲਾ, ਰਣਜੀਤ ,ਨਿਸ਼ਾਨ ਤੇ ਨਰਿੰਦਰ ਸ਼ਰਮਾ ਦੇ ਨਾਮ ਸ਼ਾਮਲ ਹਨ ।

 Bargari Beadbi Case : SIT Arrests 7 Dera Premi in Guru Granth Sahib desecration 
ਬਰਗਾੜੀ ਬੇਅਦਬੀ ਮਾਮਲੇ ‘ਚ ‘ਸਿੱਟ’ ਦੀ ਵੱਡੀ ਕਾਰਵਾਈ, 7 ਡੇਰਾ ਪ੍ਰੇਮੀਆਂ ਨੂੰ SIT ਨੇ ਕੀਤਾ ਗ੍ਰਿਫਤਾਰ

ਇਸ ਤੋਂ ਪਹਿਲਾਂ DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ SIT ਨੇ ਇਹਨਾਂ ਸਾਰੇ ਡੇਰਾ ਪ੍ਰੇਮੀਆਂ ਨੂੰ ਗਿਰਫ਼ਤਾਰ ਕਰ ਕੇ ਪੁੱਛ ਪੜਤਾਲ ਕੀਤੀ ਸੀ ਅਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਜੇਲ੍ਹ ਵਿਚ ਕਤਲ ਵੀ ਹੋਇਆ ਸੀ , ਉਸ ਦੇ ਸਾਥੀ ਇਹਨੀ ਦਿਨੀ ਜਮਾਨਤ ਤੇ ਬਾਹਰ ਸਨ ,ਜਿਨਾਂ ਨੂੰ SIT ਵਲੋਂ ਮੁੜ ਗ੍ਰਿਫਤਾਰ ਕੀਤਾ ਗਿਆ ਹੈ। ਫੜ੍ਹੇ ਗਏ ਡੇਰਾ ਪ੍ਰੇਮੀਆਂ ਨੂੰ SIT ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰ ਸਕਦੀ ਹੈ।

ਦੱਸ ਦੇਈਏ ਕਿ ਥਾਣਾ ਬਾਜਾਖਾਨਾ ਵਿਖੇ 2015 ‘ਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਦੀ ਸਭ ਤੋਂ ਪਹਿਲੀ ਐਫਆਈਆਰ ਦਰਜ ਹੋਈ ਸੀ। ਜਿਸ ਤੋਂ ਕੁਝ ਦਿਨ ਬਾਅਦ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਪੱਤਰੇ ਬਰਗਾੜੀ ਵਿਖੇ ਪਹਿਲਾਂ ਚਿਤਾਵਨੀ ਵਾਲੇਪੋਸਟਰ ਲਗਾਏ ਗਏ ਸਨ ਤੇ ਬਾਅਦ ਵਿੱਚ ਪੱਤਰਿਆਂ ਦੀ ਬੇਅਦਬੀ ਕੀਤੀ ਗਈ ਸੀ। ਉਸ ਸਮੇਂ ਪਹਿਲੇ ਐੱਫ ਆਈ ਆਰ ਤੋਂ ਇਲਾਵਾ ਦੋ ਹੋਰ ਐਫਆਈਆਰਜ ਦਰਜ ਹੋਈਆਂ ਸਨ ।
-PTCNews