Sun, Apr 28, 2024
Whatsapp

ਬਰਨਾਲਾ ਪੁਲਿਸ ਨੇ ਗੈਂਗਸਟਰ ਹਰਦੀਪ ਸਿੰਘ ਦੀਪਾ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ

Written by  Shanker Badra -- March 19th 2019 12:10 PM -- Updated: March 19th 2019 12:23 PM
ਬਰਨਾਲਾ ਪੁਲਿਸ ਨੇ ਗੈਂਗਸਟਰ ਹਰਦੀਪ ਸਿੰਘ ਦੀਪਾ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ

ਬਰਨਾਲਾ ਪੁਲਿਸ ਨੇ ਗੈਂਗਸਟਰ ਹਰਦੀਪ ਸਿੰਘ ਦੀਪਾ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ

ਬਰਨਾਲਾ ਪੁਲਿਸ ਨੇ ਗੈਂਗਸਟਰ ਹਰਦੀਪ ਸਿੰਘ ਦੀਪਾ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ:ਬਰਨਾਲਾ : ਬਰਨਾਲਾ ਪੁਲੀਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਹਰਦੀਪ ਸਿੰਘ ਦੀਪਾ ਨਾਂਅ ਦੇ ਇੱਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ।ਜਿਸ ਕੋਲੋਂ ਪੁਲੀਸ ਨੇ ਇੱਕ ਦੇਸੀ ਪਿਸਤੌਲ 32 ਸਮੇਤ 6 ਜਿੰਦਾ ਕਾਰਤੂਸ ਅਤੇ 9 ਐੱਮ.ਐੱਮ ਦੇਸੀ ਪਿਸਤੌਲ ਸਮੇਤ 2 ਕਾਰਤੂਸ ਬਰਾਮਦ ਕੀਤੇ ਹਨ। [caption id="attachment_271469" align="aligncenter" width="299"]Barnala Police Gangster Hardeep Singh Deepa weapons Including Arrested ਬਰਨਾਲਾ ਪੁਲਿਸ ਨੇ ਗੈਂਗਸਟਰ ਹਰਦੀਪ ਸਿੰਘ ਦੀਪਾ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ[/caption] ਪੁਲੀਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਰਦੀਪ ਸਿੰਘ ਦੀਪਾ ਸੀ ਕੈਟਗਰੀ ਦਾ ਗੈਂਗਸਟਰ ਹੈ, ਜਿਸ ਉਪਰ 19 ਦੇ ਕਰੀਬ ਪਹਿਲਾਂ ਕਈ ਲੁੱਟ ਖੋਹ ,ਕਤਲ ਦੇ ਅਪਰਾਧਿਕ ਮਾਮਲੇ ਦਰਜ ਹਨ।ਉਹਨਾਂ ਦੱਸਿਆ ਕਿ ਮਹਿਲਕਲਾਂ ਵਿਖੇ ਇਕ ਚੈਕਿੰਗ ਦੌਰਾਨ ਉਕਤ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ। [caption id="attachment_271464" align="aligncenter" width="300"]Barnala Police Gangster Hardeep Singh Deepa weapons Including Arrested
ਬਰਨਾਲਾ ਪੁਲਿਸ ਨੇ ਗੈਂਗਸਟਰ ਹਰਦੀਪ ਸਿੰਘ ਦੀਪਾ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ[/caption] ਉਹਨਾਂ ਦੱਸਿਆ ਕਿ ਉਕਤ ਗੈਂਗਸਟਰ ਦੇ ਕੁਝ ਸਾਥੀ ਪਹਿਲਾ ਹੀ ਜੇਲ੍ਹਾਂ ਵਿੱਚ ਬੰਦ ਹਨ।ਉਹਨਾਂ ਦੱਸਿਆ ਕਿ ਉਕਤ ਗੈਂਗਸਟਰਾਂ ਦੀ ਆਪਸੀ ਧੜੇਬੰਦੀ ਕਾਰਨ ਉਹ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਇਹਨਾਂ ਹਥਿਆਰਾਂ ਦੀ ਵਰਤੋਂ ਕਰਨ ਚਾਹੰਦਾ ਸੀ,ਜਿਸ ਤੋਂ ਪਹਿਲਾ ਹੀ ਇਸਨੂੰ ਗ੍ਰਿਫਤਾਰ ਕਰ ਲਿਆ ਗਿਆ।ਪੁਲੀਸ ਅਧਿਕਾਰੀਆ ਨੇ ਦੱਸਿਆ ਕਿ ਮੁਲਜਮ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬੰਗਲਾਦੇਸ਼ ‘ਚ ਚੋਣਾਂ ਕਰਵਾ ਕੇ ਵਾਪਸ ਜਾ ਰਹੇ ਅਧਿਕਾਰੀਆਂ ‘ਤੇ ਗੋਲੀਬਾਰੀ , 7 ਲੋਕਾਂ ਦੀ ਹੋਈ ਮੌਤ -PTCNews


Top News view more...

Latest News view more...