ਬਟਾਲਾ : ਨੌਜਵਾਨ ਕਬੱਡੀ ਖਿਡਾਰੀ ਦੀ ਰਹੱਸਮਈ ਢੰਗ ਨਾਲ ਮੌਤ

batala kabaddi player dies under suspicious circumstances
ਬਟਾਲਾ : ਨੌਜਵਾਨ ਕਬੱਡੀ ਖਿਡਾਰੀ ਦੀ ਰਹੱਸਮਈ ਢੰਗ ਨਾਲ ਮੌਤ

ਬੀਤੀ ਰਾਤ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿੱਚ ਇੱਕ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋਣ ਦੀ ਖਬਰ ਹੈ। ਨੌਜਵਾਨ ਦੀ ਪਹਿਚਾਣ ਅੰਕਾਰ ਸਿੰਘ ਵਜੋਂ ਹੋਈ ਹੈ ਜੋ ਕਬੱਡੀ ਦਾ ਹੋਣਹਾਰ ਖਿਡਾਰੀ ਸੀ। ਮ੍ਰਿਤਕ ਪਿੰਡ ਖੁਜਾਲਾ ਦਾ ਰਹਿਣ ਵਾਲਾ ਸੀ।

ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਨੌਜਵਾਨ ਆਪਣੇ ਦੋਸਤ ਦੇ ਘਰ ਗਿਆ ਹੋਇਆ ਸੀ ਜਿੱਥੇ ਰਾਤ ਨੂੰ ਉਸਦੀ ਸਿਹਤ ਖਰਾਬ ਹੋ ਗਈ ਸੀ।

Read More:ਬਠਿੰਡਾ ‘ਚ ਡੇਂਗੂ ਦਾ ਜਾਨਲੇਵਾ ਕਹਿਰ, ਇੱਕ ਨੌਜਵਾਨ ਦੀ ਡੇਂਗੂ ਨਾਲ ਹੋਈ ਮੌਤ

ਅੰਕਾਰ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਰਾਤ ਨੂੰ ਉਸਦੀ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
kabaddi player dies under suspicious circumstancesਨੌਜਵਾਨ ਅੰਕਾਰ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ।

ਪੁਲਿਸ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਨੌਜਵਾਨ ਅੰਕਾਰ ਦੀ ਮੌਤ ਦਾ ਹਾਲੇ ਤੱਕ ਕੋਈ ਵੀ ਕਾਰਨ ਪਤਾ ਨਹੀਂ ਚੱਲ ਪਾਇਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

—PTC News