ਬਟਾਲਾ ਪੁਲਿਸ ਨੇ ਹਥਿਆਰਾਂ ਤੇ ਨਕਦੀ ਸਮੇਤ 2 ਗੈਂਗਸਟਰ ਕੀਤੇ ਕਾਬੂ, ਦੇਖੋ ਤਸਵੀਰਾਂ
ਬਟਾਲਾ ਪੁਲਿਸ ਨੇ ਹਥਿਆਰਾਂ ਤੇ ਨਕਦੀ ਸਮੇਤ 2 ਗੈਂਗਸਟਰ ਕੀਤੇ ਕਾਬੂ, ਦੇਖੋ ਤਸਵੀਰਾਂ,ਬਟਾਲਾ: ਬਟਾਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ 2 ਬਦਨਾਮ ਗੈਂਗਸਟਰਾਂ ਨੂੰ ਕਾਬੂ ਕੀਤਾ। ਪੁਲਿਸ ਨੇ ਇਹਨਾਂ ਤੋਂ 2 ਲੱਖ 26 ਹਜ਼ਾਰ ਦੇ ਕਰੀਬ ਨਗਦੀ, ਦੋ ਗੱਡੀਆਂ, 2 ਪਿਸਤੌਲ 32 ਬੋਰ 4 ਮੈਗਜ਼ੀਨ ਬਰਾਮਦ ਕੀਤੇ ਹਨ।
ਬਟਾਲਾ ਪੁਲਿਸ ਨੇ ਹਥਿਆਰਾਂ ਤੇ ਨਕਦੀ ਸਮੇਤ 2 ਗੈਂਗਸਟਰ ਕੀਤੇ ਕਾਬੂ, ਦੇਖੋ ਤਸਵੀਰਾਂ
ਆਰੋਪੀਆਂ ਦੀ ਪਹਿਚਾਣ ਹਰਚਰਨ ਬਾਜਵਾ ਤੇ ਜਗਮੀਤ ਜੱਗੀ ਭਲਵਾਨ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਆਈ ਜੀ ਪਰਮਾਰ ਨੇ ਦੱਸਿਆ ਕਿ ਇਹਨਾਂ ਆਰੋਪੀਆਂ ਨੇ ਵੱਖ-ਵੱਖ ਬੈਂਕ 'ਚ 60 ਲੱਖ ਦੇ ਕਰੀਬ ਰਾਸ਼ੀ ਲੁੱਟੀ ਹੈ।
ਬਟਾਲਾ ਪੁਲਿਸ ਨੇ ਹਥਿਆਰਾਂ ਤੇ ਨਕਦੀ ਸਮੇਤ 2 ਗੈਂਗਸਟਰ ਕੀਤੇ ਕਾਬੂ, ਦੇਖੋ ਤਸਵੀਰਾਂ
ਉਥੇ ਹੀ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਗੈਂਗ ਦੇ ਬਾਕੀ ਮੈਂਬਰਾਂ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੂਸਰੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
-PTC News