ਬਟਾਲਾ : ਸਰਹੱਦ ‘ਤੇ ਤਾਇਨਾਤ ਬੀ ਐਸ ਐਫ ਦੇ ਜਵਾਨਾਂ ਨੂੰ ਮਹਿਲਾਵਾਂ ਨੇ ਹੱਥ ਬੁਣੇ ਗਰਮ ਕੱਪੜੇ ਵੰਡੇ

bsf
ਬਟਾਲਾ : ਸਰਹੱਦ 'ਤੇ ਤਾਇਨਾਤ ਬੀ ਐਸ ਐਫ ਦੇ ਜਵਾਨਾਂ ਨੂੰ ਮਹਿਲਾਵਾਂ ਨੇ ਹੱਥ ਬੁਣੇ ਗਰਮ ਕੱਪੜੇ ਵੰਡੇ

ਬਟਾਲਾ : ਸਰਹੱਦ ‘ਤੇ ਤਾਇਨਾਤ ਬੀ ਐਸ ਐਫ ਦੇ ਜਵਾਨਾਂ ਨੂੰ ਮਹਿਲਾਵਾਂ ਨੇ ਹੱਥ ਬੁਣੇ ਗਰਮ ਕੱਪੜੇ ਵੰਡੇ,ਬਟਾਲਾ : ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਦੀ ਪਰਵਾਹ ਕੀਤੇ ਬਗੈਰ ਦੇਸ਼ ਦੀਆਂ ਹੱਦਾਂ ਤੇ ਸਰਹੱਦਾਂ ਦੀ ਰਾਖੀ ਕਰ ਰਹੇ ਬੀ ਐਸ ਐਫ ਦੇ ਜਵਾਨਾਂ ਦੀ ਹੋਸ਼ਲਾਂ ਅਫਜਾਈ ਕਰਨ ਤੇ ਜਵਾਨਾਂ ਨੂੰ ਠੰਢ ਦੇ ਪਰਕੋਪ ਤੋਂ ਕੁਝ ਰਾਹਤ ਦਵਾਊਣ ਦੇ ਮਨੋਰਥ ਨਾਲ ਅੱਜ ਇਨਰਵੀਲ ਕਲੱਬ ਦੀਆਂ ਮਹਿਲਾਵਾਂ ਵੱਲੋਂ ਡੇਰਾ ਬਾਬਾ ਨਾਨਕ ਸਰਹੱਦ ‘ਤੇ ਪਹੁੰਚ ਕੇ ਜਿੱਥੇ ਹੱਥ ਬੁਣੇ ਸਵੈਟਰ, ਕੋਟੀਆਂ, ਮਫਲਰ ਤੋਂ ਇਲਾਵਾ ਹੀਟਰ,

bsf
ਬਟਾਲਾ : ਸਰਹੱਦ ‘ਤੇ ਤਾਇਨਾਤ ਬੀ ਐਸ ਐਫ ਦੇ ਜਵਾਨਾਂ ਨੂੰ ਮਹਿਲਾਵਾਂ ਨੇ ਹੱਥ ਬੁਣੇ ਗਰਮ ਕੱਪੜੇ ਵੰਡੇ

ਸਰਚ ਲਾਈਟਾਂ ਤੇ ਜਰੂਰਤ ਦੀ ਸਮੱਗਰੀ ਜਵਾਨਾਂ ਨੂੰ ਵੰਡੀ ਉਥੇ ਮਹਿਲਾਵਾਂ ਨੇ ਜਵਾਨਾਂ ਦੇ ਨਾਲ ਕਈ ਘੰਟੇ ਠਹਿਰ ਕੇ ਊਹਨਾਂ ਦੀ ਪੂਰੀ ਹੋਸ਼ਲਾਂ ਅਫਜਾਈ ਵੀ ਕੀਤੀ ਤੇ ਨਾਲ ਹੀ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਦਿਆਂ ਜਲਦ ਖੁੱਲੇ ਲਾਂਘੇ ਦੀ ਅਰਦਾਸ ਵੀ ਕੀਤੀ।

bsf
ਬਟਾਲਾ : ਸਰਹੱਦ ‘ਤੇ ਤਾਇਨਾਤ ਬੀ ਐਸ ਐਫ ਦੇ ਜਵਾਨਾਂ ਨੂੰ ਮਹਿਲਾਵਾਂ ਨੇ ਹੱਥ ਬੁਣੇ ਗਰਮ ਕੱਪੜੇ ਵੰਡੇ

ਕਾਬਿਲੇਗੌਰ ਹੈ ਕਿ ਦੇਸ਼ ਭਰ ਤੋਂ ਭਾਰਤ ਪਾਕਿ ਸਰਹੱਦ ਡੇਰਾ ਬਾਬਾ ਨਾਨਕ ਵਿਖੇ ਲੋਹੜੇ ਦੀ ਠੰਢ ਵਿੱਚ ਪਹੁੰਚੀਆਂ ਇਨਰਵੀਲ ਕੱਲਬ ਦੀਆਂ ਮਹਿਲਾਵਾਂ ਦੇ ਇਸ ਅਹਿਮ ਊਪਰਾਲੇ ਕਾਰਨ ਜਿੱਥੇ ਜਵਾਨਾਂ ਦੇ ਹੋਰ ਹੋਸ਼ਲੇ ਬੁਲੰਦ ਹੋਏ ਹਨ, ਉਥੇ ਕੜਾਕੇ ਦੀ ਠੰਢ ਤੋਂ ਵੀ ਜਵਾਨਾ ਨੂੰ ਕੁਝ ਰਾਹਤ ਜਰੂਰ ਮਿਲੇਗੀ।

-PTC News