Sun, Apr 28, 2024
Whatsapp

ਬਟਾਲਾ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਦੀ ਮੌਤ 3 ਗੰਭੀਰ ਜ਼ਖਮੀ

Written by  Jashan A -- November 14th 2018 03:09 PM -- Updated: November 14th 2018 05:19 PM
ਬਟਾਲਾ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਦੀ ਮੌਤ 3 ਗੰਭੀਰ ਜ਼ਖਮੀ

ਬਟਾਲਾ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਦੀ ਮੌਤ 3 ਗੰਭੀਰ ਜ਼ਖਮੀ

ਬਟਾਲਾ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਦੀ ਮੌਤ 3 ਗੰਭੀਰ ਜ਼ਖਮੀ ,ਬਟਾਲਾ: ਪੰਜਾਬ 'ਚ ਦਿਨ ਬ ਦਿਨ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਜਿਸ ਦੌਰਾਨ ਹੁਣ ਤੱਕ ਅਨੇਕਾਂ ਹੀ ਲੋਕ ਇਸ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹਾ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਬਲੈਰੋ ਗੱਡੀ ਨੇ ਸ਼ੜਕ ਕਿਨਾਰੇ ਖੜੇ 4 ਲੋਕਾਂ ਨੂੰ ਟੱਕਰ ਮਾਰੀ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬਟਾਲਾ ਦੇ ਘੁਮਾਣ ਕਸਬੇ ਨੇੜੇ ਵਾਪਰਿਆ ਹੈ। ਇਸ ਹਾਦਸੇ ਵਿੱਚ 1 ਦੀ ਮੌਤ ਅਤੇ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।ਹਾਦਸੇ ਵਿਚ ਮਾਰੇ ਗਏ ਨੋਜਵਾਨ ਦੀ ਪਹਿਚਾਣ ਰਣਯੋਧ ਸਿੰਘ 20 ਸਾਲ ਵਜੋਂ ਹੋਈ ਹੈ। ਹੋਰ ਪੜ੍ਹੋ:ਕਰਤਾਰਪੁਰ ‘ਚ ਚੋਰਾਂ ਨੇ ਕੀਤਾ ਅਜਿਹਾ ਘਿਨੌਣਾ ਕਾਰਾ, ਜਾਣ ਕੇ ਰਹੇ ਜਾਓਗੇ ਦੰਗ! ਇਸ ਘਟਨਾ ਦਾ ਪਤਾ ਚਲਦਿਆ ਹੀ ਘਟਨਾ ਵਾਲੀ ਜਗ੍ਹਾ 'ਤੇ ਸਥਾਨਕ ਲੋਕਾਂ ਦੀ ਭੀੜ ਜਮਾਂ ਹੋ ਗਈ।ਲੋਕਾਂ ਨੇ ਇਸ ਘਟਨਾ ਬਾਰੇ ਸਥਾਨਕ ਲੋਕਾਂ ਨੂੰ ਸੂਚਿਤ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਗੱਡੀ ਕਬਜ਼ੇ ਵਿੱਚ ਲੈ ਕੇ ਅਾਪਣੀ ਕਾਰਵਾਈ ਅਰੰਭ ਦਿੱਤੀ ਹੈ। —PTC News


Top News view more...

Latest News view more...