Sat, Apr 27, 2024
Whatsapp

ਕਰਤਾਰਪੁਰ 'ਚ ਚੋਰਾਂ ਨੇ ਕੀਤਾ ਅਜਿਹਾ ਘਿਨੌਣਾ ਕਾਰਾ, ਜਾਣ ਕੇ ਰਹੇ ਜਾਓਗੇ ਦੰਗ!

Written by  Joshi -- November 03rd 2018 09:36 AM -- Updated: November 03rd 2018 09:44 AM
ਕਰਤਾਰਪੁਰ 'ਚ ਚੋਰਾਂ ਨੇ ਕੀਤਾ ਅਜਿਹਾ ਘਿਨੌਣਾ ਕਾਰਾ, ਜਾਣ ਕੇ ਰਹੇ ਜਾਓਗੇ ਦੰਗ!

ਕਰਤਾਰਪੁਰ 'ਚ ਚੋਰਾਂ ਨੇ ਕੀਤਾ ਅਜਿਹਾ ਘਿਨੌਣਾ ਕਾਰਾ, ਜਾਣ ਕੇ ਰਹੇ ਜਾਓਗੇ ਦੰਗ!

ਕਰਤਾਰਪੁਰ 'ਚ ਚੋਰਾਂ ਨੇ ਕੀਤਾ ਅਜਿਹਾ ਘਿਨੌਣਾ ਕਾਰਾ, ਜਾਣ ਕੇ ਰਹੇ ਜਾਓਗੇ ਦੰਗ!,ਕਰਤਾਰਪੁਰ: ਬੀਤੀ ਸ਼ਾਮ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਰਤਾਰਪੁਰ ਦੇ ਰਾਮਗੜ੍ਹੀਆ ਮੁਹੱਲੇ ਵਿੱਚ ਇੱਕ ਭਿਆਨਕ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇਹਨਾਂ ਸ਼ਰਾਰਤੀ ਅਨਸਰਾਂ ਨੇ ਘਰ 'ਚ ਕੁਝ ਚੋਰੀ ਨਹੀਂ ਕੀਤਾ ਪਰ ਘਰ ਦੀਆਂ ਔਰਤਾਂ ਨਾਲ ਕੁੱਟ-ਮਾਰ ਕਰ ਉਹਨਾਂ ਨੂੰ ਜਖਮੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਘਰ ਦੇ ਮਲਿਕ ਦਾ ਨਾਮ ਸੁਰਿੰਦਰਪਾਲ ਸਿੰਘ ਹੈ, ਜਿਸ ਦੀ ਫਰੈਂਡਜ਼ ਸਟੂਡੀਓ ਹੈ। ਉਹਨਾਂ ਦੇ ਰਾਮਗੜ੍ਹੀਆ ਮੁਹੱਲੇ ਦਿਆਲਪੁਰ ਗੇਟ ’ਚ ਸਥਿਤ ਘਰ ਜਿਸ ਦੇ 2 ਦਰਵਾਜ਼ੇ ਵੱਖ-ਵੱਖ ਗਲੀਆਂ ਵੱਲ ਖੁਲ੍ਹਦੇ ਹਨ ਵਿਖੇ ਅਣਪਛਾਤੇ 2 ਵਿਅਕਤੀ ਜਿਨ੍ਹਾਂ ਨੇ ਕਾਲੇ ਕੱਪੜੇ ਤੇ ਟੋਪੀਆਂ ਪਾਈਅਾਂ ਹੋਈਆਂ ਸਨ, ਉਹਨਾਂ ਨੇ ਘਰ ਅੰਦਰ ਦਾਖਲ ਹੁੰਦਿਆਂ ਹੀ ਔਰਤਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹੋਰ ਪੜ੍ਹੋ:ਆਸਾਮ ਹਿੰਸਾ ਮਾਮਲੇ ’ਚ ਆਇਆ ਨਵਾਂ ਮੋੜ, ਜਾਣੋ ਮਾਮਲਾ ਜਿਸ ਦੌਰਾਨ ਦੋਨੋਂ ਔਰਤਾਂ ਗੰਭੀਰ ਰੂਪ ਨਾਲ ਜਖਮੀ ਹੋ ਗਈਆਂ ਹਨ। ਜਦੋ ਇਸ ਘਟਨਾ ਬਾਰੇ ਪਰਿਵਾਰ ਵਾਲਿਆਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਦੋਨਾਂ ਔਰਤਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਾਰਤੀ ਕਰਵਾ ਦਿੱਤਾ, ਜੋ ਕਿ ਜ਼ੇਰੇ ਇਲਾਜ ਹਨ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਔਰਤ ਗਰਭਵਤੀ ਹੈ, ਜਿਸ ਦੀ ਹਾਲਤ ਬਹੁਤ ਨਾਜ਼ੁਕ ਹੈ। ਇਸ ਤੋਂ ਬਾਅਦ ਘਰ ਵਾਲਿਆਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। —PTC News


Top News view more...

Latest News view more...