Fri, Apr 26, 2024
Whatsapp

ਜੇਲ੍ਹ 'ਚ ਬੰਦ ਗੈਂਗਸਟਰ ਨੂੰ ਮੋਬਾਈਲ ਭੇਜਣ ਦੇ ਮਾਮਲੇ 'ਚ SHO ਫ਼ਸਿਆ ਕਸੂਤਾ , ਭੇਜਿਆ ਪੁਲਿਸ ਲਾਈਨ

Written by  Shanker Badra -- November 21st 2019 01:39 PM
ਜੇਲ੍ਹ 'ਚ ਬੰਦ ਗੈਂਗਸਟਰ ਨੂੰ ਮੋਬਾਈਲ ਭੇਜਣ ਦੇ ਮਾਮਲੇ 'ਚ SHO ਫ਼ਸਿਆ ਕਸੂਤਾ , ਭੇਜਿਆ ਪੁਲਿਸ ਲਾਈਨ

ਜੇਲ੍ਹ 'ਚ ਬੰਦ ਗੈਂਗਸਟਰ ਨੂੰ ਮੋਬਾਈਲ ਭੇਜਣ ਦੇ ਮਾਮਲੇ 'ਚ SHO ਫ਼ਸਿਆ ਕਸੂਤਾ , ਭੇਜਿਆ ਪੁਲਿਸ ਲਾਈਨ

ਜੇਲ੍ਹ 'ਚ ਬੰਦ ਗੈਂਗਸਟਰ ਨੂੰ ਮੋਬਾਈਲ ਭੇਜਣ ਦੇ ਮਾਮਲੇ 'ਚ SHO ਫ਼ਸਿਆ ਕਸੂਤਾ , ਭੇਜਿਆ ਪੁਲਿਸ ਲਾਈਨ: ਬਠਿੰਡਾ : ਕੇਂਦਰੀ ਜੇਲ੍ਹ 'ਚ ਬੰਦ ਜਲੰਧਰ ਦੇ ਗੈਂਗਸਟਰ ਨਵੀਨ ਸੈਣੀ ਨੂੰ ਮੋਬਾਇਲ ਪਹੁੰਚਾਉਣ ਦੇ ਮਾਮਲੇ 'ਚ ਬਠਿੰਡਾ ਦੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਥਾਣਾ ਕੈਂਟ ਦੇ ਐੱਸਐੱਚਓ ਹਰਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।ਜਿਸ 'ਤੇ ਦੋਸ਼ ਸੀ ਕਿ ਉਸ ਨੇ ਜੇਲ 'ਚ ਮੋਬਾਇਲ ਪਹੁੰਚਾਉਣ ਦੇ ਮਾਮਲੇ 'ਚ ਲਾਪਰਵਾਹੀ ਕੀਤੀ ਹੈ। [caption id="attachment_362147" align="aligncenter" width="300"]bathinda Jail Gangster mobile sending Case Cantt Thana SHO Harjit Singh Sent the police line ਜੇਲ੍ਹ 'ਚ ਬੰਦ ਗੈਂਗਸਟਰ ਨੂੰ ਮੋਬਾਈਲ ਭੇਜਣ ਦੇ ਮਾਮਲੇ 'ਚ SHO ਫ਼ਸਿਆ ਕਸੂਤਾ , ਭੇਜਿਆ ਪੁਲਿਸ ਲਾਈਨ[/caption] ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਤਾਇਨਾਤ ਪੰਜਾਬ ਪੁਲਿਸ ਦੇ ਏਐੱਸਆਈ ਪਵਨ ਕੁਮਾਰ ਤੇ ਹੌਲਦਾਰ ਮਨਜਿੰਦਰ ਸਿੰਘਵੱਲੋਂ ਜੇਲ੍ਹ 'ਚ ਬੰਦ ਗੈਂਗਸਟਰ ਨੂੰ ਮੋਬਾਈਲ ਫ਼ੋਨ ਪਹੁੰਚਾਇਆ ਜਾ ਰਿਹਾ ਸੀ। ਜਿਸ ਨੂੰ ਜੇਲ੍ਹ ਅਧਿਕਾਰੀਆਂ ਨੇ ਮੌਕੇ 'ਤੇ ਫੜ ਲਿਆ ਸੀ। ਇਹ ਘਟਨਾ ਪੰਜ ਨਵੰਬਰ ਦੀ ਦੱਸੀ ਜਾ ਰਹੀ ਹੈ। [caption id="attachment_362145" align="aligncenter" width="300"]bathinda Jail Gangster mobile sending Case Cantt Thana SHO Harjit Singh Sent the police line ਜੇਲ੍ਹ 'ਚ ਬੰਦ ਗੈਂਗਸਟਰ ਨੂੰ ਮੋਬਾਈਲ ਭੇਜਣ ਦੇ ਮਾਮਲੇ 'ਚ SHO ਫ਼ਸਿਆ ਕਸੂਤਾ , ਭੇਜਿਆ ਪੁਲਿਸ ਲਾਈਨ[/caption] ਜਿਸ ਤੋਂ ਬਾਅਦ ਐੱਸਐੱਚਓ ਵੱਲੋਂ ਦੋਵਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ 9 ਨਵੰਬਰ ਇਹ ਕੇਸ ਦਰਜ ਕੀਤਾ ਗਿਆ ਸੀ। ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਐੱਸਐੱਚਓ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ 'ਚ ਲਾਪਰਵਾਹੀ ਵਰਤੀ ਹੈ। ਇਸ ਕਾਰਨ ਐੱਸਐੱਚਓ ਹਰਜੀਤ ਸਿੰਘ ਨੂੰ ਥਾਣਾ ਕੈਂਟ ਤੋਂ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। -PTCNews


Top News view more...

Latest News view more...