ਜਾਣਾ ਚਾਹੁੰਦਾ ਸੀ ਵਿਦੇਸ਼, ਪਰ ਇੰਝ ਲਗਵਾਇਆ ਲੱਖਾਂ ਦਾ ਚੂਨਾ !

money

ਜਾਣਾ ਚਾਹੁੰਦਾ ਸੀ ਵਿਦੇਸ਼, ਪਰ ਇੰਝ ਲਗਵਾਇਆ ਲੱਖਾਂ ਦਾ ਚੂਨਾ !,ਬਠਿੰਡਾ: ਬਠਿੰਡਾ ਦੀ ਕੈਨਾਲ ਕਲੋਨੀ ‘ਚ ਇੱਕ ਵਿਅਕਤੀ ਨਾਲ ਕੈਨੇਡਾ ਭੇਜਣ ਦਾ ਝਾਂਸਾ ਦੇ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਹਰਪ੍ਰੀਤ ਨਾਮ ਦੇ ਵਿਅਕਤੀ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਅਤੇ ਉਸ ਦੀ ਮਾਸੀ ਦੀ ਲੜਕੀ ਨੇ ਜਲੰਧਰ ਦੀ ਇੱਕ ਇਮੀਗ੍ਰੇਸ਼ਨ ਏਜੰਸੀ ਕੋਲ ਕੈਨੇਡਾ ਦਾ ਵਰਕ ਵੀਜ਼ਾ ਅਪਲਾਈ ਕੀਤਾ ਸੀ।

canadaਵੀਜ਼ਾ ਲਗਵਾਉਣ ਸੰਬਧੀ ਉਹਨਾਂ ਨੇ ਹਰਪ੍ਰੀਤ ਸਿੰਘ,ਅਤੁਲ ਆਨੰਦ ਸ਼ਰਮਾ ਜੋ ਜਲੰਧਰ ਦੇ ਰਹਿਣ ਵਾਲੇ ਹਨ, ਸੁਰਜੀਤ ਸਿੰਘ ਵਾਸੀ ਅ੍ਰੰਮਿਤਸਰ ਅਤੇ ਨਵਦੀਪ ਸ਼ਰਮਾ ਵਾਸੀ ਰਈਆ ਨੂੰ ਥੋੜੇ ਥੋੜੇ ਰੁਪਏ ਕਰਕੇ 26 ਲੱਖ ਰੁਪਏ ਦਿੱਤੇ ਸੀ, ਪੈਸੇ ਦੇਣ ਤੋਂ ਬਾਅਦ ਨਾਂ ਤਾਂ ਪੀੜਤਾਂ ਦਾ ਵੀਜ਼ਾ ਲੱਗਿਆ ਤੇ ਨਾ ਹੀ ਠੱਗਾਂ ਨੇ ਰੁਪਏ ਵਾਪਸ ਕੀਤੇ। ਹੁਣ ਪੀੜਤਾਂ ਵੱਲੋਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਪੁਲਸ ਨੇ ਇਸ ਮਾਮਲੇ ‘ਚ ਵੱਖ ਵੱਖ ਧਾਰਾਵਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ: ਯੁਵਰਾਜ ਤੇ ਗੰਭੀਰ ਨੂੰ ਲੱਗਿਆ ਇਹ ਵੱਡਾ ਝਟਕਾ, ਜਾਣੋ ਪੂਰਾ ਮਾਮਲਾ

fraudਇਹ ਸੂਬੇ ‘ਚ ਪਹਿਲਾ ਕੋਈ ਅਜਿਹਾ ਠੱਗੀ ਦਾ ਮਾਮਲਾ ਨਹੀਂ ਹੈ। ਆਏ ਸਾਲ ਹੀ ਕਰੋੜਾਂ ਰੁਪਏ ਜਾਅਲੀ ਇਮੀਗ੍ਰੇਸ਼ਨ ਕੰਪਨੀਆਂ ਵੱਲੋਂ ਪੰਜਾਬ ਦੇ ਲੋਕਾਂ ਦਾ ਹੜੱਪ ਲਿਆ ਜਾਂਦਾ ਹੈ। ਪਰ ਇਹਨਾਂ ਠੱਗਾਂ ‘ਤੇ ਠੱਲ ਪਾਉਣ ਲਈ ਨਾ ਤਾਂ ਸਰਕਾਰ ਵੱਲੋਂ ਕੋਈ ਅਹਿਮ ਕਦਮ ਚੁੱਕੇ ਜਾਂਦੇ ਹਨ ਤੇ ਨਾ ਹੀ ਪੁਲਿਸ ਵੱਲੋਂ ਇਹਨਾਂ ਖਿਲਾਫ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਹਨ।

—PTC News