Sat, Apr 27, 2024
Whatsapp

ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ,ਦੂਸਰਾ ਗੰਭੀਰ ਜ਼ਖ਼ਮੀ

Written by  Shanker Badra -- May 11th 2019 10:21 AM
ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ,ਦੂਸਰਾ ਗੰਭੀਰ ਜ਼ਖ਼ਮੀ

ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ,ਦੂਸਰਾ ਗੰਭੀਰ ਜ਼ਖ਼ਮੀ

ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ,ਦੂਸਰਾ ਗੰਭੀਰ ਜ਼ਖ਼ਮੀ:ਬਠਿੰਡਾ : ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਇੱਕ ਦੁਖਦਾਈ ਘਟਨਾ ਵਾਪਰੀ ਹੈ।ਓਥੇ ਬੀਤੀ ਸ਼ਾਮ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਸਰਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। [caption id="attachment_293971" align="aligncenter" width="300"]Bathinda Village Kaljharani lightning fall With One person death, second Injured ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ,ਦੂਸਰਾ ਗੰਭੀਰ ਜ਼ਖ਼ਮੀ[/caption] ਜਾਣਕਾਰੀ ਅਨਸਾਰ ਭਿੰਦਾ ਸਿੰਘ (35) ਪੁੱਤਰ ਕੈਰੋ ਸਿੰਘ ਅਤੇ ਗੁਰਵਿੰਦਰ ਸਿੰਘ (36) ਪੁੱਤਰ ਟਹਿਲ ਸਿੰਘ ਸ਼ਾਮ ਸਮੇਂ ਹੋਈ ਬਰਸਾਤ ਦੇ ਕਾਰਨ ਵਿਹੜੇ 'ਚ ਬਣੀ ਧਰਮਸ਼ਾਲਾ 'ਚ ਬੈਠੇ ਸਨ ਅਤੇ ਮੀਂਹ ਕਾਰਨ ਦੋਵੇ ਵਿਅਕਤੀ ਧਰਮਸ਼ਾਲਾ ਦੇ ਬਾਹਰ ਲੱਗੇ ਇੱਕ ਦਰਖਤ ਥੱਲੇ ਰੁਕ ਗਏ ਤਾਂ ਅਚਾਨਕ ਅਸਮਾਨੀ ਬਿਜਲੀ ਦੋਹਾਂ 'ਤੇ ਅਸਮਾਨੀ ਬਿਜਲੀ ਡਿੱਗ ਪਈ।ਜਿਸ ਕਾਰਨ ਭਿੰਦਾ ਸਿੰਘ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗੁਰਵਿੰਦਰ ਦੀ ਧੋਣ ਦਾ ਮਣਕਾ ਟੁੱਟ ਗਿਆ ,ਜਿਸ ਨੂੰ ਇਲਾਜ਼ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। [caption id="attachment_293972" align="aligncenter" width="285"]Bathinda Village Kaljharani lightning fall With One person death, second Injured ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ,ਦੂਸਰਾ ਗੰਭੀਰ ਜ਼ਖ਼ਮੀ[/caption] ਇਸ ਘਟਨਾ ਨਾਲ ਸਮੁੱਚੇ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।ਦੋਵੇ ਵਿਅਕਤੀ ਘਰੋ ਗਰੀਬ ਸਨ। ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।ਜਿਕਰਯੋਗ ਹੈ ਕਿ ਇਸ ਪਿੰਡ 'ਚ ਪਿਛਲੇ ਸਾਲ ਵੀ ਅਸਮਾਨੀ ਬਿਜਲੀ ਡਿੱਗ ਪਈ ਸੀ, ਜਿਸ 'ਚ ਦੋ ਵਿਅਕਤੀ ਦੀ ਮੌਤ ਹੋ ਗਈ ਸੀ। -PTCNews


Top News view more...

Latest News view more...