5 ਨਵੰਬਰ ਨੂੰ ਲੋਕ ਘਰੋਂ ਨਿਕਲਣ ਤੋਂ ਕਰਨ ਗੁਰੇਜ਼

chakka jam in punjab
chakka jam in punjab

chakka jaam in punjab : ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਅੰਦੋਲਨ ਨੂੰ ਤੇਜ਼ ਕੀਤਾ ਜਾ ਰਿਹਾ ਹੈ, ਇਸ ਦੇ ਮੱਦੇਨਜ਼ਰ ਸੂਬੇ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਮਿਲ ਕੇ 5 ਨਵੰਬਰ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ । 5 ਨਵੰਬਰ ਨੂੰ ਚੱਕਾ ਜਾਮ ਲਈ 67 ਟੀਮਾਂ ਦਾ ਗਠਨ ਕੀਤਾ ਜਾ ਚੁੱਕਿਆ ਹੈ। ਜੋ ਕਿ ਸੂਬੇ ‘ਚ ਸਾਰੇ ਰਾਸ਼ਟਰੀ ਅਤੇ ਸਟੇਟ ਹਾਈਵੇਅ ਜਾਮ ਕਰਨਗੀਆਂ ਤਾਂ ਜੋ ਆਵਾਜਾਹਿ ਬੰਦ ਕੀਤੀ ਜਾ ਸਕੇ।chakka jam in punjabchakka jam in punjab

ਉਥੇ ਹੀ ਇਸ ਧਰਨੇ ਦੌਰਾਨ ਕੋਈ ਐਮਰਜੈਂਸੀ ਹੋਵੇ ਤਾਂ ਉਸਦਾ ਵੀ ਖਿਆਲ ਰਖਿਆ ਜਾਵੇਗਾ। ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ 5 ਨਵੰਬਰ ਨੂੰ ਚੱਕਾ ਜਾਮ ਦੌਰਾਨ ਮੈਡੀਕਲ ਅਮਰਜੈਂਸੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਅਤੇ ਕਿਸੇ ਵੀ ਮਰੀਜ਼ ਜਾਂ ਐਂਬੂਲੈਂਸ ਨੂੰ ਜਾਣ ਤੋਂ ਨਹੀਂ ਰੋਕਿਆ ਜਾਵੇਗਾ। ਇਸ ਸਬੰਧੀ ਦਿੱਲੀ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਅੱਜ ਸ਼ਾਮ 4 ਵਜੇ ਇਕ ਮੀਟਿੰਗ ਹੋਈ ਹੈ, ਜਿਸ ‘ਚ 5 ਤਾਰੀਖ਼ ਦੇ ਚੱਕਾ ਜਾਮ ਨੂੰ ਲੈ ਕੇ ਰਣਨੀਤੀ ਬਣਾਈ ਜਾਵੇਗੀ।chakka jaam in punjab

chakka jaam in punjab

ਸ਼ੰਭੂ ਬੈਰੀਅਰ ਤੋਂ ਅੰਮ੍ਰਿਤਸਰ ਤੱਕ ਅਤੇ ਪਠਾਨਕੋਟ-ਗੁਰਦਾਸਪੁਰ-ਤਰਨਤਾਰਨ-ਫਿਰੋਜ਼ਪੁਰ ਤੋਂ ਰਾਜਸਥਾਨ ਬਾਰਡਰ। ਇਹਨਾਂ ਤੋਂ ਇਲਾਵਾ ਹੋਰ ਵੀ ਅਜਿਹੇ ਰੂਟ ਹਨ ਜਿੰਨਾ ਦਾ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ। ਇਹਨਾਂ ਵਿਚ ਜਲੰਧਰ-ਬਰਨਾਲਾ ਤੋਂ ਹਰਿਆਣਾ ਜਾਣ ਵਾਲੇ ਹਾਈਵੇਅ ਤੇ ਜ਼ੀਰਕਪੁਰ-ਰਾਜਪੁਰਾ-ਪਟਿਆਲਾ ਮਾਰਗ-ਬਠਿੰਡਾ-ਗਿੱਦੜਬਾਹਾ-ਮਲੋਟ-ਅਬੋਹਰ-ਫਾਜ਼ਿਲਕਾ ਮਾਰਗ, ਮਲੋਟ-ਡੱਬਵਾਲੀ ਹਾਈਵੇਅ,

ਹੋਰ ਪੜ੍ਹੋ :70 ਸਾਲਾ ਬਜ਼ੁਰਗ ਬੇਬੇ ਦੇ ਪਰੌਂਠਿਆਂ ਦੇ ਮੁਰੀਦ ਹੋਏ ਪੰਜਾਬੀ ਕਲਾਕਾਰ, Diljit ਨੇ ਤਾਂ ਕਰਲਿਆ ਪੱਕਾ ਇਰਾਦਾ

ਪਟਿਆਲਾ-ਪਾਤੜਾਂ-ਮੂਨਕ-ਹਿਸਾਰ ਮਾਰਗ, ਪਟਿਆਲਾ-ਸਰਹਿੰਦ-ਮੋਹਾਲੀ ਮਾਰਗ, ਚੰਡੀਗੜ੍ਹ-ਰੋਪੜ-ਖਰੜ-ਕੀਰਤਪੁਰ ਸਾਹਿਬ-ਆਨੰਦਪੁਰ ਸਾਹਿਬ ਹਾਈਵੇਅ, ਖਰੜ-ਲੁਧਿਆਣਾ-ਤਲਵੰਡੀ ਸਾਬੋ-ਫਿਰੋਜ਼ਪੁਰ ਹਾਈਵੇਅ, ਮੁੱਲਾਂਪੁਰ-ਰਾਏਪੁਰ-ਬਰਨਾਲਾ ਸਟੇਟ ਹਾਈਵੇਅ, ਮੋਗਾ-ਕੋਟਕਪੂਰਾ ਸਟੇਟ ਹਾਈਵੇਅ, ਫਿਰੋਜ਼ਪੁਰ-ਜ਼ੀਰਾ-ਧਰਮਕੋਟ ਸਟੇਟ ਹਾਈਵੇਅ, ਟਾਂਡਾ-ਹੁਸ਼ਿਆਰਪੁਰ-ਗੜ੍ਹਸ਼ੰਕਰ-ਬਲਾਚੌਰ ਸਟੇਟ ਹਾਈਵੇਅ, ਜਲੰਧਰ-ਹੁਸ਼ਿਆਰਪੁਰ-ਮੁਬਾਰਕਪੁਰ ਹਾਈਵੇਅcaptain to delhiਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਹੱਕ ‘ਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨਾਲ ਦਿੱਲੀ ਨਾਲ ਸਿੱਧਾ ਆਢਾ ਲਾਉਣ ਲਈ 4 ਤਾਰੀਖ ਨੂੰ ਦਿੱਲੀ ਵਿਚ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਲਈ ਮੁੱਖ ਮੰਤਰੀ ਨੇ 29 ਅਕਤੂਬਰ ਨੂੰ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਸੀ ਕਿ ਸਾਰੇ ਵਿਧਾਇਕ ਉਹਨਾਂ ਨਾਲ ਮਿਲ ਕੇ ਦਿੱਲੀ ਚੱਲਣ, ਤਾਂ ਜੋ ਆਪਣੇ ਹੱਕਾਂ ਲਈ ਖੜਿਆ ਜਾਵੇ|