ਪੁਲਿਸ 'ਤੇ ਇੱਕ ਨੌਜਵਾਨ ਨੂੰ ਪਿਸ਼ਾਬ ਪਿਲਾਉਣ ਅਤੇ ਕੁੱਟਮਾਰ ਦਾ ਦੋਸ਼ , ਪੁਲਿਸ ਮੁਲਾਜ਼ਮ ਸਸਪੈਂਡ
ਬੈਂਗਲੁਰੂ : ਬੈਂਗਲੁਰੂ ਸਿਟੀ ਪੁਲਿਸ ਨੇ ਇੱਕ 23 ਸਾਲਾ ਮੁਸਲਿਮ ਨੌਜਵਾਨ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਅਤੇ ਪੁਲਿਸ ਸਟੇਸ਼ਨ ਵਿੱਚ ਪਿਸ਼ਾਬ ਪੀਣ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਇੱਕ ਪੁਲਿਸ ਸਬ-ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਸਬ-ਇੰਸਪੈਕਟਰ ਹਰੀਸ਼ ਕੇ.ਐਨ. ਨੂੰ ਬਯਾਤਰਾਇਣਪੁਰਾ ਥਾਣੇ ਵਿਚ ਲਗਾਇਆ ਗਿਆ ਸੀ।
[caption id="attachment_555986" align="aligncenter" width="300"] ਪੁਲਿਸ 'ਤੇ ਇੱਕ ਨੌਜਵਾਨ ਨੂੰ ਪਿਸ਼ਾਬ ਪਿਲਾਉਣ ਅਤੇ ਕੁੱਟਮਾਰ ਦਾ ਦੋਸ਼ , ਪੁਲਿਸ ਮੁਲਾਜ਼ਮ ਸਸਪੈਂਡ[/caption]
ਖ਼ਬਰਾਂ ਅਨੁਸਾਰ ਸੰਜੀਵ ਐਮ ਪਾਟਿਲ, ਡਿਪਟੀ ਕਮਿਸ਼ਨਰ ਆਫ ਪੁਲਿਸ (ਪੱਛਮੀ) ਨੇ ਦੱਸਿਆ ਕਿ ਸੋਮਵਾਰ ਨੂੰ ਇੱਕ ਅੰਤਰਿਮ ਰਿਪੋਰਟ ਪੇਸ਼ ਕੀਤੀ ਗਈ ਸੀ, ਜਿਸ ਦੇ ਅਧਾਰ 'ਤੇ ਹਰੀਸ਼ ਨੂੰ ਡਿਊਟੀ ਵਿੱਚ ਅਣਗਹਿਲੀ, ਪੁਲਿਸ ਸਟੇਸ਼ਨ ਵਿੱਚ ਰਿਪੋਰਟ ਨਾ ਕਰਨ ਅਤੇ ਕੇਸ ਦਰਜ ਨਾ ਕਰਨ ਕਰਕੇ ਮੁਅੱਤਲ ਕਰ ਦਿੱਤਾ ਗਿਆ ਸੀ। ਪੀੜਤ ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਲਈ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ।
[caption id="attachment_555984" align="aligncenter" width="300"]
ਪੁਲਿਸ 'ਤੇ ਇੱਕ ਨੌਜਵਾਨ ਨੂੰ ਪਿਸ਼ਾਬ ਪਿਲਾਉਣ ਅਤੇ ਕੁੱਟਮਾਰ ਦਾ ਦੋਸ਼ , ਪੁਲਿਸ ਮੁਲਾਜ਼ਮ ਸਸਪੈਂਡ[/caption]
ਤੌਸੀਫ ਪਾਸ਼ਾ (23) ਨੂੰ ਗੁਆਂਢੀ ਨਾਲ ਝਗੜੇ ਨੂੰ ਲੈ ਕੇ ਵੀਰਵਾਰ ਦੁਪਹਿਰ ਕਰੀਬ 1 ਵਜੇ ਥਾਣੇ ਲਿਜਾਇਆ ਗਿਆ ਸੀ। ਤੌਸੀਫ ਦੇ ਪਿਤਾ ਅਸਲਮ ਪਾਸ਼ਾ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ 'ਤੇ ਹਮਲਾ ਕੀਤਾ ਗਿਆ ਅਤੇ ਪੁਲਿਸ ਨੇ ਤੌਸੀਫ ਦੀ ਰਿਹਾਈ ਲਈ ਪੈਸੇ ਦੀ ਮੰਗ ਕੀਤੀ ਪਰ ਸਾਨੂੰ ਕਦੇ ਨਹੀਂ ਪਤਾ ਸੀ ਕਿ ਤੌਸੀਫ ਨੂੰ ਥਾਣੇ ਤੋਂ ਬਾਹਰ ਆਉਣ ਤੱਕ ਬੇਰਹਿਮੀ ਨਾਲ ਤਸੀਹੇ ਦਿੱਤੇ ਗਏ ਸਨ।
[caption id="attachment_555988" align="aligncenter" width="300"]
ਪੁਲਿਸ 'ਤੇ ਇੱਕ ਨੌਜਵਾਨ ਨੂੰ ਪਿਸ਼ਾਬ ਪਿਲਾਉਣ ਅਤੇ ਕੁੱਟਮਾਰ ਦਾ ਦੋਸ਼ , ਪੁਲਿਸ ਮੁਲਾਜ਼ਮ ਸਸਪੈਂਡ[/caption]
ਤੌਸੀਫ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਕ੍ਰਿਕਟ ਦੇ ਬੱਲੇ ਨਾਲ ਘੱਟੋ-ਘੱਟ 30 ਵਾਰ ਮਾਰਿਆ ਅਤੇ ਜਦੋਂ ਮੈਂ ਉਨ੍ਹਾਂ ਤੋਂ ਪੀਣ ਲਈ ਪਾਣੀ ਮੰਗਿਆ ਤਾਂ ਉਸ ਨੇ ਮੈਨੂੰ ਪਿਸ਼ਾਬ ਪਿਲਾ ਦਿੱਤਾ। ਉਸਨੇ ਮੇਰੀ ਦਾੜ੍ਹੀ ਵੀ ਕੱਟ ਦਿੱਤੀ। ਮੈਂ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਕਿਉਂਕਿ ਇਹ ਮੇਰੇ ਵਿਸ਼ਵਾਸ ਦਾ ਹਿੱਸਾ ਸੀ ਪਰ ਉਨ੍ਹਾਂ ਕਿਹਾ ਕਿ ਇਹ (ਪੁਲਿਸ ਸਟੇਸ਼ਨ) ਕੋਈ ਧਾਰਮਿਕ ਕੇਂਦਰ ਨਹੀਂ ਹੈ। ਉਨ੍ਹਾਂ ਨੇ ਮੇਰੇ ਤੋਂ ਥਾਣੇ ਦੀ ਸਫਾਈ ਵੀ ਕਰਵਾਈ।
[caption id="attachment_555987" align="aligncenter" width="259"]
ਪੁਲਿਸ 'ਤੇ ਇੱਕ ਨੌਜਵਾਨ ਨੂੰ ਪਿਸ਼ਾਬ ਪਿਲਾਉਣ ਅਤੇ ਕੁੱਟਮਾਰ ਦਾ ਦੋਸ਼ , ਪੁਲਿਸ ਮੁਲਾਜ਼ਮ ਸਸਪੈਂਡ[/caption]
ਕਰਨਾਟਕ 'ਚ ਹਾਲ ਹੀ 'ਚ ਪੁਲਿਸ ਤਸ਼ੱਦਦ ਦੀ ਇਹ ਤੀਜੀ ਘਟਨਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਬੈਂਗਲੁਰੂ ਦੇ ਵਰਥੁਰ ਪੁਲਿਸ ਸਟੇਸ਼ਨ ਵਿੱਚ ਹਿਰਾਸਤ ਵਿੱਚ ਇੱਕ 22 ਸਾਲਾ ਨੌਜਵਾਨ ਸਲਮਾਨ ਨੂੰ ਕਥਿਤ ਚੋਰੀ ਦੇ ਇੱਕ ਮਾਮਲੇ ਵਿੱਚ ਤਿੰਨ ਦਿਨਾਂ ਲਈ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਰੱਖਿਆ ਗਿਆ ਸੀ। ਪੁਲਿਸ ਦੁਆਰਾ ਕਥਿਤ ਤੌਰ 'ਤੇ ਬੇਰਹਿਮੀ ਨਾਲ ਕੁੱਟੇ ਜਾਣ ਤੋਂ ਬਾਅਦ ਸਲਮਾਨ ਨੂੰ ਆਪਣੇ ਸੱਜੇ ਹੱਥ ਦੀ ਸਰਜਰੀ ਕਰਵਾਉਣੀ ਪਈ ਸੀ। ਰਿਪੋਰਟ ਤੋਂ ਬਾਅਦ ਇੱਕ ਪੁਲਿਸ ਹੈੱਡ ਕਾਂਸਟੇਬਲ ਅਤੇ ਦੋ ਪੁਲਿਸ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
-PTCNews