Fri, Apr 26, 2024
Whatsapp

ਜਾਣੋ, ਕੜਾਹ ਪ੍ਰਸ਼ਾਦ ਦੀ ਦੇਗ ਖਾਣ ਦੇ ਕੀ ਹਨ ਫਾਇਦੇ !

Written by  Jashan A -- June 13th 2019 06:34 PM
ਜਾਣੋ, ਕੜਾਹ ਪ੍ਰਸ਼ਾਦ ਦੀ ਦੇਗ ਖਾਣ ਦੇ ਕੀ ਹਨ ਫਾਇਦੇ !

ਜਾਣੋ, ਕੜਾਹ ਪ੍ਰਸ਼ਾਦ ਦੀ ਦੇਗ ਖਾਣ ਦੇ ਕੀ ਹਨ ਫਾਇਦੇ !

ਜਾਣੋ, ਕੜਾਹ ਪ੍ਰਸ਼ਾਦ ਦੀ ਦੇਗ ਖਾਣ ਦੇ ਕੀ ਹਨ ਫਾਇਦੇ !,ਕੜਾਹ ਪ੍ਰਸ਼ਾਦ ਉਹਨਾਂ ਸਾਰੇ ਸ਼ਰਧਾਲੂਆਂ ਨੂੰ ਵੰਡਿਆ ਜਾਂਦਾ ਹੈ ਜੋ ਗੁਰਦੁਆਰਿਆਂ 'ਚ ਮੱਥਾ ਟੇਕਣ ਲਈ ਆਉਂਦੇ ਹਨ। ਕੜਾਹ ਪ੍ਰਸ਼ਾਦ ਛੂਤ-ਛਾਤ, ਜਾਤ-ਅਭਿਮਾਨ, ਊਚ-ਨੀਚ, ਗ਼ਰੀਬ-ਅਮੀਰ ਦਾ ਭੇਦ-ਭਾਵ ਮਿਟਾ ਕੇ ਏਕਤਾ, ਸਾਂਝੀਵਾਲਤਾ, ਇਕਸਾਰਤਾ, ਬਰਾਬਰਤਾ ਦਾ ਪ੍ਰਤੀਕ ਹੈ। ਇਸ ਕੜਾਹ ਪ੍ਰਸ਼ਾਦ ਨੂੰ ਹਜ਼ਾਰਾਂ ਸ਼ਰਧਾਲੂਆਂ ਦੀ ਸੇਵਾ ਕਰਨ ਲਈ ਘਿਓ, ਖੰਡ ਅਤੇ ਆਟੇ ਦੇ ਮੇਲ ਨਾਲ ਬਣਾਇਆ ਜਾਂਦਾ ਹੈ। [caption id="attachment_306384" align="aligncenter" width="300"]asr ਜਾਣੋ, ਕੜਾਹ ਪ੍ਰਸ਼ਾਦ ਦੀ ਦੇਗ ਖਾਣ ਦੇ ਕੀ ਹਨ ਫਾਇਦੇ ![/caption] ਕੜਾਹ ਪ੍ਰਸ਼ਾਦ ਦੀ ਦੇਗ ਦੇ ਬਹੁਤ ਹੀ ਫਾਇਦੇ ਹਨ, ਜਿਨ੍ਹਾਂ ਨੂੰ ਡਾਕਟਰ ਵੀ ਮੰਨਦੇ ਹਨ। ਦੇਗ ਬਹੁਤ ਹੀ ਪੌਸ਼ਟਿਕ ਹੁੰਦੀ ਹੈ।ਕੜਾਹ ਪ੍ਰਸ਼ਾਦ ਕਣਕ ਦੇ ਆਟੇ ਨਾਲ ਬਣਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਣਕ ਦਾ ਆਟਾ ਭਾਰ ਘਟਾਉਣ 'ਚ ਤੁਹਾਡੀ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਕਣਕ ਦਾ ਆਟਾ ਵੀ ਫਾਈਬਰ, ਚਰਬੀ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। [caption id="attachment_306385" align="aligncenter" width="300"]asr ਜਾਣੋ, ਕੜਾਹ ਪ੍ਰਸ਼ਾਦ ਦੀ ਦੇਗ ਖਾਣ ਦੇ ਕੀ ਹਨ ਫਾਇਦੇ ![/caption] ਕੜਾਹ ਪ੍ਰਸ਼ਾਦ ਨੂੰ ਸਰਬਲੋਹ ਬਰਤਨ ਵਿੱਚ ਪਕਾਇਆ ਜਾਂਦਾ ਹੈ, ਕੜਾਹ ਪ੍ਰਸ਼ਾਦ ਵਿੱਚ ਲੋਹੇ ਦੀ ਇੱਕ ਛੋਟੀ ਜਿਹੀ ਮਾਤਰਾ ਹੈ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਸਰਬਲੋਹ ਬਰਤਨ ਭੋਜਨ ਨੂੰ ਨਰਮ ਅਤੇ ਸੁਆਦੀ ਤਰੀਕੇ ਨਾਲ ਰੱਖਣ ਵਿੱਚ ਮਦਦ ਕਰਦਾ ਹੈ। ਹੋਰ ਪੜ੍ਹੋ:ਅਫ਼ਗ਼ਾਨਿਸਤਾਨ :ਕਾਬੁਲ ਦੇ ਸਿਟੀ ਸੈਂਟਰ ‘ਚ ਹੋਇਆ ਆਤਮਘਾਤੀ ਹਮਲਾ , 6 ਲੋਕਾਂ ਦੀ ਮੌਤ, 20 ਜ਼ਖਮੀ ਤੁਹਾਨੂੰ ਦੱਸ ਦੇਈਏ ਕਿ ਕੜਾਹ ਪ੍ਰਸ਼ਾਦ ਦੀ ਦੇਗ ਦਿਮਾਗ, ਵਾਲਾਂ, ਜੋੜਾਂ, ਨਹੁੰਆਂ, ਚਮੜੀ, ਦੰਦਾਂ, ਵਾਲਾਂ ਤੇ ਪਾਚਣ ਪ੍ਰਣਾਲੀ ਦੇ ਸਭ ਅੰਗਾਂ ਲਈ ਸਭ ਲੋੜੀਂਦੇ ਤੱਤਾਂ ਨਾਲ ਭਰਪੂਰ ਹੁੰਦਾ ਹੈ। [caption id="attachment_306386" align="aligncenter" width="300"]asr ਜਾਣੋ, ਕੜਾਹ ਪ੍ਰਸ਼ਾਦ ਦੀ ਦੇਗ ਖਾਣ ਦੇ ਕੀ ਹਨ ਫਾਇਦੇ ![/caption] ਮਿਹਦੇ, ਜਿਗਰ, ਅੰਤੜੀਆਂ ਤੇ ਗੁਰਦਿਆਂ ਦੇ ਸਹੀ ਤਰਾਂ ਕੰਮ ਕਰਨ ਲਈ ਵੀ ਇਸ ‘ਚ ਲੋੜੀਂਦੇ ਤੱਤ ਹੁੰਦੇ ਹਨ। ਜੋ ਵਿਅਕਤੀ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਕੇ ਦੇਗ ਛਕਦਾ ਹੈ, ਉਸ ਵਿਅਕਤੀ ਦੇ ਹਾਰਮੋਨ ਤੇ ਐਂਜ਼ਾਇਮ ਬਹੁਤ ਸਹੀ ਤਰਾਂ ਕੰਮ ਕਰਨ ਲਗਦੇ ਹਨ। ਉਹਦੇ ਚਿਹਰੇ ਤੇ ਰੌਣਕ ਵਧਣ ਲਗਦੀ ਹੈ। ਅੱਖਾਂ ‘ਚ ਚਮਕ ਵਧਦੀ ਹੈ। [caption id="attachment_306387" align="aligncenter" width="300"]asr ਜਾਣੋ, ਕੜਾਹ ਪ੍ਰਸ਼ਾਦ ਦੀ ਦੇਗ ਖਾਣ ਦੇ ਕੀ ਹਨ ਫਾਇਦੇ ![/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੜਾਹ ਪ੍ਰਸ਼ਾਦ ਵਰਤਾਉਂਦੇ ਜਾ ਛਕਦੇ ਹੋਏ ਸੰਗਤ 'ਚ ਬੈਠੇ ਕਿਸੇ ਮਨੁੱਖ ਤੋਂ ਜਾਤ-ਪਾਤ, ਛੂਤ-ਛਾਤ ਦਾ ਖ਼ਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ।” -PTC News


Top News view more...

Latest News view more...