Sat, Apr 27, 2024
Whatsapp

ਭੋਪਾਲ ਝੀਲ 'ਚ ਪਲਟੀ IPS ਅਧਿਕਾਰੀਆਂ ਦੀ ਭਰੀ ਕਿਸ਼ਤੀ, DGP ਦੀ ਪਤਨੀ ਵੀ ਸੀ ਸਵਾਰ

Written by  Shanker Badra -- February 20th 2020 04:32 PM -- Updated: February 20th 2020 04:40 PM
ਭੋਪਾਲ ਝੀਲ 'ਚ ਪਲਟੀ IPS ਅਧਿਕਾਰੀਆਂ ਦੀ ਭਰੀ ਕਿਸ਼ਤੀ, DGP ਦੀ ਪਤਨੀ ਵੀ ਸੀ ਸਵਾਰ

ਭੋਪਾਲ ਝੀਲ 'ਚ ਪਲਟੀ IPS ਅਧਿਕਾਰੀਆਂ ਦੀ ਭਰੀ ਕਿਸ਼ਤੀ, DGP ਦੀ ਪਤਨੀ ਵੀ ਸੀ ਸਵਾਰ

ਭੋਪਾਲ ਝੀਲ 'ਚ ਪਲਟੀ IPS ਅਧਿਕਾਰੀਆਂ ਦੀ ਭਰੀ ਕਿਸ਼ਤੀ, DGP ਦੀ ਪਤਨੀ ਵੀ ਸੀ ਸਵਾਰ:ਭੋਪਾਲ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਅੱਜ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ ਹੈ।ਰਾਜਧਾਨੀ ਦੀ ਵੱਡੀ ਝੀਲ ਵਿੱਚ ਆਈਪੀਐਸ ਕਿਸ਼ਤੀਦੌੜਾਂ ਦੌਰਾਨ ਇੱਕ ਕਿਸ਼ਤੀ ਪਲਟ ਗਈ ਹੈ। ਇਸ ਕਿਸ਼ਤੀ ਵਿਚ ਚਾਰ ਆਈਪੀਐਸ ਅਧਿਕਾਰੀਆਂ ਸਮੇਤ 8 ਲੋਕ ਸਵਾਰ ਸਨ। ਉਨ੍ਹਾਂ ਸਾਰਿਆਂ ਨੇ ਲਾਈਫ ਜੈਕਟ ਪਹਿਨੀ ਹੋਈ ਸੀ। Bhopal Badi Jheel boat capsized,8 people including Indian Police Service (IPS) officersਮਿਲੀ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਕਿਸ਼ਤੀ ਦੇ ਇੱਕ ਪਾਸੇ ਜ਼ਿਆਦਾ ਭਾਰ ਦੇ ਕਾਰਨ ਹੋਇਆ ਹੈ। ਇਸ ਕਿਸ਼ਤੀ ਵਿਚ ਡੀ.ਜੀ.ਪੀ. ਵੀਕੇ ਸਿੰਘ ਦੀ ਪਤਨੀ ਸਮੇਤ ਆਈ.ਪੀ.ਐਸ. ਅਫ਼ਸਰ ਕਾਨਕਲੇਵ 'ਚ ਸ਼ਾਮਲ ਹੋਣ ਆਏ ਪੁਲਿਸ ਅਫ਼ਸਰ ਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਸਵਾਰ ਸਨ ਪਰੰਤੂ ਮੌਕੇ 'ਤੇ ਤਾਇਨਾਤ ਗਾਰਡਜ਼ ਦੀ ਹੁਸ਼ਿਆਰੀ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਹਾਲਾਂਕਿ ਮੌਕੇ 'ਤੇ ਮੌਜੂਦ ਸੁਰੱਖਿਆ ਗਾਰਡ ਮੋਟਰ ਕਿਸ਼ਤੀ ਲੈ ਕੇ ਪਹੁੰਚੇ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਲੈ ਗਏ ਹਨ। [caption id="attachment_390250" align="aligncenter" width="300"]Bhopal Badi Jheel boat capsized,8 people including Indian Police Service (IPS) officers ਭੋਪਾਲ ਝੀਲ 'ਚ ਪਲਟੀIPSਅਧਿਕਾਰੀਆਂ ਦੀ ਭਰੀ ਕਿਸ਼ਤੀ, DGP ਦੀ ਪਤਨੀ ਵੀ ਸੀ ਸਵਾਰ[/caption] ਦੱਸ ਦੇਈਏ ਕਿ ਆਈਪੀਐਸ ਕਿਸ਼ਤੀਦੌੜਾਂਮੀਟਿੰਗ ਦੇ ਦੂਜੇ ਦਿਨ ਵੱਡੀ ਝੀਲ ‘ਤੇ ਵਾਟਰ ਸਪੋਰਟਸ ਦਾ ਆਯੋਜਨ ਕੀਤਾ ਗਿਆ ਸੀ। ਜਿੱਥੇ ਸਾਰੇ ਆਈਪੀਐਸ ਅਧਿਕਾਰੀ ਆਪਣੇ ਪਰਿਵਾਰ ਸਮੇਤ ਪਹੁੰਚੇ ਸਨ। ਆਈਪੀਐਸ ਅਧਿਕਾਰੀਆਂ ਦੀ ਟੁਕੜੀ ਨੇ ਪਰਿਵਾਰ ਸਮੇਤ ਇੱਕ ਵੋਟ ਦੌੜ ਵਿੱਚ ਹਿੱਸਾ ਲਿਆ। ਇਸ ਸਮੇਂ ਦੌਰਾਨ ਡ੍ਰੈਗਨ ਕਿਸ਼ਤੀ ਪਲਟ ਗਈ ਅਤੇ ਆਈਪੀਐਸ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਕਿਸ਼ਤੀ ਵਿਚ ਸਵਾਰ ਸਨ। -PTCNews


Top News view more...

Latest News view more...